WhatsApp ਦਾ ਵੱਡਾ ਤੋਹਫ਼ਾ : ਜਲਦ ਸ਼ੁਰੂ ਕਰੇਗਾ ਇਨ-ਐਪ e-SIM ਸਹੂਲਤ

Friday, Nov 27, 2026 - 01:58 PM (IST)

WhatsApp ਦਾ ਵੱਡਾ ਤੋਹਫ਼ਾ : ਜਲਦ ਸ਼ੁਰੂ ਕਰੇਗਾ ਇਨ-ਐਪ e-SIM ਸਹੂਲਤ

ਗੇਜੈਟ ਡੈਸਕ - ਮੈਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਕੌਮਾਂਤਰੀ ਯਾਤਰਾ ਕਰਨ ਵਾਲੇ ਆਪਣੇ ਲੱਖਾਂ ਉਪਭੋਗਤਾਵਾਂ ਲਈ ਇਕ ਵੱਡੇ ਫੀਚਰ ਦਾ ਐਲਾਨ ਕੀਤਾ ਹੈ। ਕੰਪਨੀ ਜਲਦੀ ਹੀ ਇਕ ਨਵਾਂ ਫੀਚਰ ਲਾਂਚ ਕਰਨ ਵਾਲੀ ਹੈ ਜੋ ਉਪਭੋਗਤਾਵਾਂ ਨੂੰ ਐਪ ਛੱਡੇ ਬਿਨਾਂ, ਸਿਰਫ਼ ਕੁਝ ਟੈਪਾਂ 'ਚ ਵਿਦੇਸ਼ੀ ਯਾਤਰਾ ਲਈ ਡਾਟਾ ਈ-ਸਿਮ ਖਰੀਦਣ ਅਤੇ ਸਥਾਪਤ ਕਰਨ ਦੀ ਆਗਿਆ ਦਿੰਦਾ ਹੈ। ਇਹ ਨਵਾਂ ਫੀਚਰ ਯਾਤਰੀਆਂ ਨੂੰ ਵਿਦੇਸ਼ਾਂ 'ਚ ਵੀ ਆਪਣੇ ਮੌਜੂਦਾ ਫ਼ੋਨ ਨੰਬਰ 'ਤੇ WhatsApp ਦੀ ਵਰਤੋਂ ਆਮ ਵਾਂਗ ਜਾਰੀ ਰੱਖਣ ਦੀ ਸਹੂਲਤ ਦੇਵੇਗਾ ਅਤੇ ਸਥਾਨਕ ਸਿਮ ਕਾਰਡ ਦੀ ਖੋਜ ਕਰਨ, ਮੁਫ਼ਤ ਵਾਈ-ਫਾਈ ਲੱਭਣ ਜਾਂ ਭਾਰੀ ਰੋਮਿੰਗ ਚਾਰਜ ਅਦਾ ਕਰਨ ਦੀ ਪ੍ਰੇਸ਼ਾਨੀ ਤੋਂ ਬਿਨਾਂ।

ਇਸ ਦੌਰਾਨ ਵਟਸਐਪ ਨੇ ਇਕ ਬਲੌਗ ਪੋਸਟ ਰਾਹੀਂ ਜਾਣਕਾਰੀ ਦਿੱਤੀ ਕਿ ਇਹ ਸੇਵਾ ਜਲਦੀ ਹੀ ਚੁਣੇ ਹੋਏ ਦੇਸ਼ਾਂ 'ਚ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਲਈ ਇਸਨੇ ਭਾਰਤ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਤੋਂ ਇਲਾਵਾ ਈ-ਸਿਮ ਪ੍ਰਦਾਤਾਵਾਂ ਅਤੇ ਸਮਾਰਟ ਐਕਸੀਆਟਾ, ਸਮਾਰਟ ਕਮਿਊਨੀਕੇਸ਼ਨਜ਼ ਅਤੇ ਵੇਰੀਜੋਨ ਵਰਗੇ ਦੂਰਸੰਚਾਰ ਭਾਈਵਾਲਾਂ ਨਾਲ ਹੱਥ ਮਿਲਾਇਆ ਹੈ। ਹਾਲਾਂਕਿ, ਕੰਪਨੀ ਨੇ ਅਜੇ ਤੱਕ ਉਨ੍ਹਾਂ ਦੇਸ਼ਾਂ ਦੇ ਨਾਵਾਂ ਅਤੇ ਡਾਟਾ ਪਲਾਨਾਂ ਦੀਆਂ ਕੀਮਤਾਂ ਦਾ ਖੁਲਾਸਾ ਨਹੀਂ ਕੀਤਾ ਹੈ।

ਇਸ ਪਹਿਲਕਦਮੀ ਬਾਰੇ, ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਵਟਸਐਪ ਦੇ ਮੁਖੀ ਕੁਨਾਲ ਸ਼ਾਹ ਨੇ ਇਸਨੂੰ ਈ-ਸਿਮ ਦੇ ਖੇਤਰ 'ਚ ਕੰਪਨੀ ਦੀ ਸ਼ੁਰੂਆਤੀ ਖੋਜ ਦੱਸਿਆ ਅਤੇ ਕਿਹਾ ਕਿ ਕੰਪਨੀ ਦਾ ਉਦੇਸ਼ ਦੁਨੀਆ 'ਚ ਕਿਤੇ ਵੀ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਵਟਸਐਪ ਸਹੂਲਤ ਪ੍ਰਦਾਨ ਕਰਨਾ ਹੈ, ਜਿਸ ਲਈ ਦੁਨੀਆ ਭਰ ਦੇ ਹੋਰ ਭਾਈਵਾਲਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਮੇਟਾ ਦੇ ਅਨੁਸਾਰ, ਵਟਸਐਪ ਦੇ ਇਸ ਸਮੇਂ ਦੁਨੀਆ ਭਰ 'ਚ ਤਿੰਨ ਅਰਬ ਤੋਂ ਵੱਧ ਉਪਭੋਗਤਾ ਹਨ।
 


author

Sunaina

Content Editor

Related News