ਸੈਲਫੀ ਲੈ ਕੇ ਕਰ ਲਓ ਆਪਣਾ ਫੋਨ ਸੁਰੱਖਿਅਤ ; ਜਾਣੋ ਕਿਵੇਂ
Wednesday, Jun 01, 2016 - 07:19 PM (IST)

ਜਲੰਧਰ : ਚੀਨ ਦੀਆਂ ਸਭ ਤੋਂ ਵੱਡੀਆਂ ਆਨਲਾਈਨ ਕੰਪਨੀਆਂ ਵਿਚੋਂ ਇਕ ਅਲੀਬਾਬਾ ਨੇ ਭਾਰਤ ਦੀ ਪਹਿਲੀ ਸਕਿਓਰਿਟੀ ਐਪ ਪੇਸ਼ ਕਰ ਦਿੱਤੀ ਹੈ ਜੋ ਯੂਜ਼ਰ ਦੀ ਸੈਲਫੀ ਨਾਲ ਪਛਾਣ ਕਰੇਗੀ ਅਤੇ ਫੋਨ ਨੂੰ ਹੋਰ ਲੋਕਾਂ ਤੋਂ ਮਹਿਫੂਜ਼ ਰੱਖੇਗੀ। ਕੰਪਨੀ ਨੇ ਦੱਸਿਆ ਹੈ ਕਿ ''ਪ੍ਰਾਈਵੇਸੀ ਨਾਈਟ'' ਨਾਮ ਦੀ ਇਹ ਐਪ ਐਂਡ੍ਰਾਇਡ ਪਲੈਟਫਾਰਮ ਉੱਤੇ ਕੰਮ ਕਰੇਗੀ। ਇਸ ਵਿਚ ਇਕ ਸੈਂਕੇਡ ਲੰਮੀ ਸੈਲਫੀ ''ਫੇਸ ਲਾਕ'' ਦੇ ਮਾਧਿਅਮ ਨਾਲ ਸਮਾਰਟਫੋਨ ਨੂੰ ਸੁਰੱਖਿਅਤ ਬਣਾਇਆ ਜਾਵੇਗਾ। ਸੇਲਫੀ ਦੇ ਦੌਰਾਨ ਇਹ ਐਪ ਚਿਹਰੇ ਦੀ ਪਛਾਣ ਅਤੇ ਅੱਖਾਂ ਦੀਆਂ ਪੁਤਲੀਆਂ ਦੇ ਝਪਕਣ ਦੀ ਰਫ਼ਤਾਰ ਨੂੰ ਫੜਦੀ ਹੈ ਜਿਸ ਦੇ ਨਾਲ ਇਹ ਤੁਹਾਡੇ ਫੋਨ ਨੂੰ 99 ਫ਼ੀਸਦੀ ਤੱਕ ਸੁਰੱਖਿਅਤ ਬਣਾਉਂਦੀ ਹੈ ।
ਇਸ ਐਪ ਵਿਚ ਕਈ ਹੋਰ ਫੀਚਰਸ ਵੀ ਮੌਜੂਦ ਹਨ, ਇਸ ਵਿਚ ਤੁਸੀਂ ਕਈ ਹੋਰ ਤਰ੍ਹਾਂ ਦੇ ਸੁਰੱਖਿਆ ਮਾਡਲਾਂ ਦਾ ਪ੍ਰਯੋਗ ਕਰ ਸਕਦੇ ਹੋ ਜਿਵੇਂ ਕਿ ਕੋਈ ਖਾਸ ਪੈਟ੍ਰਨ ਅਤੇ ਕੋਡ ਲਗਾਉਣਾ ਆਦਿ, ਇਸ ਦੇ ਇਲਾਵਾ ਇਹ ਤੁਹਾਡੇ ਫੋਨ ''ਤੇ ਇੰਟਰਨੈੱਟ ਦੁਆਰਾ ਖੋਜੇ ਗਏ ਪੇਜਾਂ ਦੀ ਹਿਸਟਰੀ ਨੂੰ ਵੀ ਮਿਟਾ ਦਿੰਦੀ ਹੈ ਜਿਸ ਦੇ ਨਾਲ ਕੋਈ ਤੁਹਾਡੇ ਸਰਚ ਕੀਤੇ ਹੋਏ ਪੇਜਾਂ ਨੂੰ ਨਹੀਂ ਵੇਖ ਪਾਵੇਗਾ ।