ਜਲਦੀ ਹੀ ਲਾਂਚ ਹੋਵੇਗਾ Lenovo ਦਾ ਇਹ ਨਵਾਂ ਟੈਬਲੇਟ
Friday, Jan 27, 2017 - 02:26 PM (IST)

ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲੇਨੋਵੋ ਦੇ ਇਕ ਨਵੇਂ ਟੈਬਲੇਟ ਨੂੰ ਗੀਕਬੈਂਚ ਵੈੱਬਸਾਈਟ ''ਤੇ ਦੇਖਿਆ ਗਿਆ ਹੈ। ਗੀਕਬੈਂਚ ''ਤੇ ਲਿਸਟ ਹੋਏ ਇਸ ਡਿਵਾਈਸ ਦਾ ਨਾਂ ''Lenovo TB-X304F'' ਹੈ।
ਗੀਕਬੈਂਚ ''ਤੇ ਲਿਸਟ ਹੋਏ ਲੇਨੋਵੋ TB-X304F ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਟੈਬਲੇਟ 2ਜੀ.ਬੀ. ਰੈਮ, 1.40GHz ਕਵਾਡ-ਕੋਰ ਕੁਆਲਕਾਮ ਸਨੈਪਡ੍ਰੈਗਨ 425 ਪ੍ਰੋਸੈਸਰ ਦੇ ਨਾਲ ਦਿਖਾਈ ਦਿੱਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਟੈਬਲੇਟ ਨੂੰ ਲੇਨੋਵੋ ਟੈਬ 4 ਜਾਂ ਲੇਨੋਵੋ ਯੋਗਾ ਟੈਬ 4 ਕਿਹਾ ਜਾ ਸਕਦਾ ਹੈ। ਲੇਨੋਵੋ ਦਾ ਇਹ ਟੈਬਲੇਟ LTE ਕੁਨੈਕਟੀਵਿਟੀ ਆਪਸ਼ਨ ਅਤੇ ਐਂਡਰਾਇਡ ਨੂਗਟ 7.0 ਦੇ ਨਾਲ ਆਏਗਾ।