85 ਫੀਸਦੀ ਲੋਕ ਮੋਬਾਇਲ ''ਤੇ ਦੇਖਦੇ ਹਨ ਯੂਟਿਊਬ

04/10/2019 2:11:30 AM

ਗੈਜੇਟ ਡੈਸਕ—ਦੇਸ਼ 'ਚ ਯੂਟਿਊਬ ਦੀ ਵਰਤੋਂ ਕਰਨ ਵਾਲੇ ਲੋਕਾਂ 'ਚ ਕਰੀਬ 85 ਫੀਸਦੀ ਇਸ ਨੂੰ ਮੋਬਾਇਲ 'ਤੇ ਦੇਖਦੇ ਹਨ। ਪਿਛਲੇ ਸਾਲ ਇਹ 73 ਫੀਸਦੀ ਸੀ ਜੋ ਹੁਣ ਵਧ ਕੇ 85 ਫੀਸਦੀ ਹੋ ਗਈ ਹੈ। ਜਨਵਰੀ 2019 ਦੇ ਅੰਕੜਿਆਂ ਮੁਤਾਬਕ ਦੇਸ਼ 'ਚ ਯੂਟਿਊਬ ਦੇ ਮਹੀਨਾਵਰ ਯੂਜ਼ਰਸ ਦੀ ਗਿਣਤੀ 26.5 ਕਰੋੜ ਹੋ ਗਈ ਹੈ। ਜਦਕਿ ਪਿਛਲੇ ਸਾਲ ਇਹ ਗਿਣਤੀ 22.5 ਕਰੋੜ ਹੀ ਸੀ। ਯੂਟਿਊਬ ਨੂੰ ਦੇਸ਼ 'ਚ ਕਾਰੋਬਾਰ ਕਰਦੇ ਹੋਏ 11 ਸਾਲ ਹੋ ਚੁੱਕੇ ਹਨ। ਯੂਟਿਊਬ ਦੇ ਸਾਲਾਨਾ ਕਾਰਜਕਾਲ 'ਬ੍ਰਾਂਡਕਾਸਟ ਇੰਡੀਆ' ਨੂੰ ਸੰਬੋਧਿਤ ਕਰਦੇ ਹੋਏ ਯੂਟਿਊਬ ਦੀ ਵੈਸ਼ਵਿਕ ਮੁੱਖ ਕਾਰਜਕਾਰੀ ਸੁਜੈਨ ਵੋਜਸਿਕੀ ਨੇ ਕਿਹਾ ਕਿ 26.5 ਕਰੋੜ ਮਹੀਨਾਵਰ ਯੂਜ਼ਰਸ ਤੋਂ ਬਾਅਦ ਸਾਡਾ ਸਭ ਤੋਂ ਵੱਡਾ ਦਰਸ਼ਕ ਵਰਗ ਭਾਰਤ 'ਚ ਹੈ। ਇਹ ਦੁਨੀਆ 'ਚ ਸਾਡੇ ਸਭ ਤੋਂ ਤੇਜ਼ੀ ਨਾਲ ਵਧਦੇ ਬਾਜ਼ਾਰਾਂ 'ਚੋਂ ਇਕ ਹੈ। ਸੂਚਨਾ ਚਾਹੀਦੀ ਹੋਵੇ ਜਾਂ ਮਨੋਰੰਜਨ ਅਸੀਂ ਅੱਜ ਕੰਟੈਟ ਦਾ ਸਭ ਤੋਂ ਵੱਡਾ ਉਪਭੋਗ ਮੰਚ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇਕ ਸਾਲ 'ਚ ਮੋਬਾਇਲ 'ਤੇ ਯੂਟਿਊਬ ਦੇਖਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਸਾਡੇ ਕੋਲ ਯੂਜ਼ਰਸ 'ਚੋਂ 85 ਫੀਸਦੀ ਇਸ ਨੂੰ ਮੋਬਾਇਲ 'ਤੇ ਦੇਖਦੇ ਹਨ। ਜਦਕਿ ਪਿਛਲੇ ਸਾਲ ਇਹ ਅੰਕੜਾ 73 ਫੀਸਦੀ ਸੀ। ਉਨ੍ਹਾਂ ਨੇ ਕਿਹਾ ਕਿ ਅੱਜ 1,200 ਭਾਰਤੀ ਯੂਟਿਊਬ ਚੈਨਲ ਅਜਿਹੇ ਹਨ ਜਿਨ੍ਹਾਂ ਦੇ ਸਬਸਕਰਾਈਬਰਸ ਦੀ ਗਿਣਤੀ 10 ਲੱਖ ਦੇ ਪਾਰ ਹੈ ਜਦਕਿ ਪੰਜ ਸਾਲ ਪਹਿਲੇ ਇਹ ਗਿਣਤੀ ਮਾਤਰ ਦੋ ਸੀ।


Karan Kumar

Content Editor

Related News