78 ਫੀਸਦੀ ਲੋਕ ਛੱਡਣਾ ਚਾਹੁੰਦੇ ਹਨ ਸੋਸ਼ਲ ਮੀਡੀਆ
Sunday, Nov 20, 2016 - 04:39 PM (IST)
ਜਲੰਧਰ- ਇਕ ਸਾਈਬਰ ਸੁਰੱਖਿਆ ਫਰਮ ਵਲੋਂ ਹਾਲ ਹੀ ''ਚ ਕੀਤੇ ਗਏ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਬਹੁਤ ਸਾਰੇ ਯੂਜ਼ਰਸ ਸੋਸ਼ਲ ਨੈੱਟਵਰਕ ਛੱਡਣਾ ਚਾਹੁੰਦੇ ਹਨ। ਦਰਅਸਲ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਮੇਂ ਦੀ ਬਰਬਾਦੀ ਹੈ। ਕੈਸਪਰਸਕਾਈ ਲੈਬ ਵਲੋਂ ਕੀਤੇ ਗਏ ਸਰਵੇਖਣ ''ਚ ਇਹ ਗੱਲ ਸਾਹਮਣੇ ਆਈ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਲੋਕ ਫੇਸਬੁਕ, ਇੰਸਟਾਗ੍ਰਾਮ ਆਦਿ ਸੋਸ਼ਲ ਮੀਡੀਆ ਨੂੰ ਇਸ ਲਈ ਯੂਜ਼ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀਆਂ ਡਿਜੀਟਲ ਯਾਦਾਂ ਨੂੰ ਖੋ ਜਾਣ ਦਾ ਅਤੇ ਦੋਸਤਾਂ ਦੇ ਨਾਲ ਸੰਪਰਕ ਟੁੱਟ ਜਾਣ ਦਾ ਡਰ ਰਹਿੰਦਾ ਹੈ। Forget ਨਾਂ ਦੀ ਇਕ ਐਪ ਹੈ ਜੋ ਸੋਸ਼ਲ ਮੀਡੀਆ ਤੋਂ ਲੋਕਾਂ ਦੀਆਂ ਯਾਦਾਂ ਦਾ ਬੈਕਅਪ ਇੰਕ੍ਰਿਪਟ ਕਰਕੇ ਸੁਰੱਖਿਅਤ ਕਰਦੀ ਹੈ। ਕਰੀਬ 78 ਫੀਸਦੀ ਯੂਜ਼ਰਸ ਦਾ ਕਹਿਣਾ ਹੈ ਕਿ ਉਹ ਸੋਸ਼ਲ ਨੈੱਟਵਰਕਿੰਗ ਨੂੰ ਛੱਡਣਾ ਚਾਹੁੰਦੇ ਹਨ। ਅਜਿਹੇ ''ਚ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਐਪ ਲੋਕਾਂ ਨੂੰ ਆਜ਼ਾਦੀ ਦੇਵੇਗਾ ਕਿ ਉਹ ਬਿਨਾਂ ਕੁਝ ਖੋਣ ਦੇ ਡਰ ਤੋਂ ਸੋਸ਼ਲ ਮੀਡੀਆ ਨੈੱਟਵਰਕ ਦੀ ਵਰਤੋਂ ਕਰਨਾ ਛੱਡ ਸਕਣ।
