6000mAh ਬੈਟਰੀ ਵਾਲੇ ਇਸ ਫੋਨ ਨੇ ਮਚਾਈ ਧੂਮ, ਮਿੰਟਾਂ ’ਚ ਵਿਕ ਗਏ 70 ਹਜ਼ਾਰ ਸਮਾਰਟਫੋਨ

Saturday, Nov 28, 2020 - 05:20 PM (IST)

ਗੈਜੇਟ ਡੈਸਕ– ਪੋਕੋ M3 ਨੂੰ ਇਸੇ ਹਫ਼ਤੇ ਯੂਰਪ ’ਚ ਲਾਂਚ ਕੀਤਾ ਗਿਆ ਹੈ। ਇਥੇ ਫੋਨ ਦੀ ਸ਼ੁਰੂਆਤੀ ਕੀਮਤ 149 ਡਾਲਰ (ਕਰੀਬ 11,000 ਰੁਪਏ) ਰੱਖੀ ਗਈ ਹੈ, ਜੋ ਕਿ ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਮਾਡਲ ਲਈ ਹੈ। ਪੋਕੋ ਗਲੋਬਲ ਤੋਂ ਮਿਲੀ ਜਾਣਕਾਰੀ ਮੁਤਾਬਕ, ਇਸ ਨਵੇਂ ਫੋਨ ਨੂੰ 27 ਨਵੰਬਰ ਨੂੰ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ। ਪਤਾ ਲੱਗਾ ਹੈ ਕਿ ਫੋਨ ਨੂੰ ਓਪਨ ਸੇਲ ’ਚ ਕਾਫੀ ਚੰਗਾ ਰਿਸਪਾਂਸ ਮਿਲਿਆ ਹੈ ਅਤੇ ਸਿਰਫ 30 ਮਿੰਟਾਂ ’ਚ ਇਸ ਦੀਆਂ 70,000 ਇਕਾਈਆਂ ਵਿਕ ਗਈਆਂ। ਇਸ ਗੱਲ ਦੀ ਜਾਣਕਾਰੀ ਖ਼ੁਦ ਪੋਕੋ ਨੇ ਆਪਣੇ ਅਧਿਕਾਰਤ ਅਕਾਊਂਟ ਰਾਹੀਂ ਟਵੀਟ ਕਰਕੇ ਦਿੱਤੀ ਹੈ। 

ਪੋਕੋ M3 ਦੀ ਸ਼ੁਰੂਆਤੀ ਕੀਮਤ 149 ਡਾਲਰ (ਕਰੀਬ 11,000 ਰੁਪਏ) ਰੱਖੀ ਗਈ ਹੈ ਜੋ ਕਿ ਇਸ ਦੇ 4 ਜੀ.ਬੀ. ਰੈਮ+64 ਜੀਬੀ. ਸਟੋਰੇਜ ਵਾਲੇ ਮਾਡਲ ਲਈ ਹੈ। ਉਥੇ ਹੀ ਇਸ ਦੇ ਟਾਪ ਐਂਡ ਮਾਡਲ ਦੀ ਕੀਮਤ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 169 ਡਾਲਰ (ਕਰੀਬ 12,500 ਰੁਪਏ) ਹੈ। ਆਓ ਜਾਣਦੇ ਹਾਂ ਫੋਨ ਦੀਆਂ ਖੂਬੀਆਂ ਬਾਰੇ। 

 

ਫੋਨ ’ਚ 6.53 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਵਾਟਰਡ੍ਰੋਪ ਨੋਚ ਨਾਲ ਦਿੱਤੀ ਗਈ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 662 ਪ੍ਰੋਸੈਸਰ ਮਿਲੇਗਾ ਅਤੇ 4 ਜੀ.ਬੀ. ਤਕ ਰੈਮ ਨਾਲ 128 ਜੀ.ਬੀ. ਇੰਟਰਨਲਸਟੋਰੇਜ ਦਿੱਤੀ ਗਈ ਹੈ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਵੀ ਜਾ ਸਕਦਾ ਹੈ। ਇਸ ਡਿਵਾਈਸ ’ਚ ਐਂਡਰਾਇਡ 10 ਬੇਸਡ MIUI 12 ਆਊਟ-ਆਫ-ਦਿ-ਬਾਕਸ ਯੂਜ਼ਰਸ ਨੂੰ ਮਿਲੇਗਾ। ਇਸ ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਕੁਨੈਕਟੀਵਿਟੀ ਦਿੱਤੀ ਗਈ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਰੀਅਰ ’ਤੇ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 48 ਮੈਗਾਪਿਕਸਲ ਪ੍ਰਾਈਮਰੀ ਕੈਮਰਾ ਸੈਂਸਰ ਤੋਂ ਇਲਾਵਾ 2 ਮੈਗਾਪਿਕਸਲ ਦਾ ਡੈਪਥ ਸੈਂਸਰ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲਦਾ ਹੈ। ਲੰਬੇ ਬੈਕਅਪ ਲਈ ਫੋਨ ’ਚ 6000mAh ਦੀ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਫਾਸਟ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। 


Rakesh

Content Editor

Related News