ਭਾਰਤ ’ਚ ਆ ਰਿਹੈ 5ਜੀ ਨੈੱਟਵਰਕ, ਜਾਣੋ ਕਦੋਂ ਤਕ ਹੋਵੇਗੀ ਲਾਂਚਿੰਗ

Friday, Sep 17, 2021 - 01:31 PM (IST)

ਭਾਰਤ ’ਚ ਆ ਰਿਹੈ 5ਜੀ ਨੈੱਟਵਰਕ, ਜਾਣੋ ਕਦੋਂ ਤਕ ਹੋਵੇਗੀ ਲਾਂਚਿੰਗ

ਗੈਜੇਟ ਡੈਸਕ– ਭਾਰਤ ’ਚ ਜਲਦ ਹੀ 5ਜੀ ਨੈੱਟਵਰਕ ਤਕਨੀਕ ਸ਼ੁਰੂ ਹੋਣ ਵਾਲੀ ਹੈ। ਜਾਣਕਾਰੀ ਮੁਤਾਬਕ, ਸੰਭਾਵਿਤ ਫਰਵਰੀ 2022 ’ਚ 5ਜੀ ਸਪੈਕਟ੍ਰਮ ਦੀ ਨਿਲਾਮੀ ਹੋਵੇਗੀ ਅਤੇ 15 ਅਗਸਤ 2022 ਤਕ ਭਾਰਤ ’ਚ 5ਜੀ ਨੈੱਟਵਰਕ ਲਾਂਚ ਕਰ ਦਿੱਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਲਾਂਚਿੰਗ ਦੇ ਨਾਲ ਹੀ ਇਸ ਨੂੰ ਕਮਰਸ਼ੀਅਲ ਤੌਰ ’ਤੇ ਉਪਲੱਬਧ ਵੀ ਕੀਤਾ ਜਾਵੇਗਾ। 

ਜਾਣਾਕਰੀ ਮੁਤਾਬਕ, ਐਰੀਕਸਨ, ਨੋਕੀਆ, ਸੈਮਸੰਗ ਅਤੇ ਕੁਆਲਕਾਮ ਭਾਰਤ ’ਚ 5ਜੀ ਨੈੱਟਵਰਕ ਸ਼ੁਰੂ ਕਰਨ ’ਚ ਇਸਤੇਮਾਲ ਹੋਣ ਵਾਲੇ ਹਾਰਡਵੇਅਰ ’ਤੇ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕਲ ਕੰਪਨੀਆਂ ਵੀ ਇਸ ਦੇ ਉਪਕਰਣ ਬਣਾਉਣ ’ਚ ਜੁਟੀਆਂ ਹਨ। 


author

Rakesh

Content Editor

Related News