DSLR ਨੂੰ ਟੱਕਰ ਦਿੰਦੇ ਹਨ ਦਮਦਾਰ ਕੈਮਰੇ ਵਾਲੇ ਇਹ ਸਮਰਾਟਫੋਨਜ਼

Sunday, Apr 30, 2017 - 01:05 PM (IST)

DSLR ਨੂੰ ਟੱਕਰ ਦਿੰਦੇ ਹਨ ਦਮਦਾਰ ਕੈਮਰੇ ਵਾਲੇ ਇਹ ਸਮਰਾਟਫੋਨਜ਼
ਜਲੰਧਰ- ਜੇਕਰ ਤੁਹਾਨੂੰ ਵੀ ਸ਼ਾਨਦਾਰ ਅਤੇ ਦਮਦਾਰ ਕੈਮਰੇ ਵਾਲੇ ਸਮਾਰਟਫੋਨ ਪਸੰਦ ਹਨ ਜਾਂ ਫਿਰ ਤੁਸੀਂ ਆਪਣੇ ਸਮਾਰਟਫੋਨ ਨਾਲ ਹੀ DSLR ਕੈਮਰੇ ਵਰਗੀਆਂ ਤਸਵੀਰਾਂ ਕਲਿਕ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 21x ਤਕ ਜ਼ੂਮ ਲੈਂਜ਼ ਕੈਮਰੇ ਵਾਲੇ ਸਮਾਰਟਫੋਨ ਦੀ ਲਿਸਟ।
 
1. Samsung Galaxy K Zoom
ਸੈਮਸੰਗ ਗਲੈਕਸੀ ਕੇ ਜ਼ੂਮ ਅਜਿਹਾ ਪਹਿਲਾ ਸਮਾਰਟਫੋਨ ਹੈ ਜਿਸ ਵਿਚ 21x ਜ਼ੂਮ ਲੈਂਜ਼ ਹੈ। ਨਾਲ ਹੀ ਇਹ ਪਹਿਲਾ ਅਜਿਹਾ ਫੋਨ ਹੈ ਜੋ ਆਪਟਿਕਲ ਰਿਅਰ ਜ਼ੂਮ ਕੈਮਰਾ ਨੂੰ ਸਪੋਰਟ ਕਰਦਾ ਹੈ। ਇਸ ਫੋਨ ''ਚ 16 ਮੈਗਾਪਿਕਸਲ ਦਾ 2S9 3MOS sensor ਵਾਲਾ ਕੈਮਰਾ ਹੈ। ਇਹ ਫੋਨ 2012 ''ਚ ਲਾਂਚ ਹੋਇਆ ਸੀ। ਹਾਲਾਂਕਿ ਇਹ ਫੋਨ ਹੁਣ ਬਹੁਤ ਹੀ ਤੁਹਾਨੂੰ ਮਿਲ ਸਕੇਗਾ। 
 
2. Nokia Lumia 1020
ਇਹ ਪਹਿਲਾ ਅਜਿਹਾ ਫੋਨ ਹੈ ਜਿਸ ਵਿਚ 41 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਸ ਕੈਮਰੇ ''ਚ ਕਾਰਲ ਜ਼ਿਅਸ ਦਾ ਲੈਂਜ਼ ਹੈ। ਇਸ ਕੈਮਰੇ ਦਾ ਅਪਰਚਰ ਐੱਫ/2.2 ਹੈ। ਨਾਲ ਹੀ ਫਲੈਸ਼ਲਾਈਟ ਵੀ ਹੈ। ਇਹ ਫੋਨ ਭਾਰਤ ''ਚ 2013 ''ਚ ਲਾਂਚ ਹੋਇਆ ਸੀ। ਇਸ ਰਾਹੀਂ 30 ਫਰੇਮ ਪ੍ਰਤੀ ਸੈਕਿੰਡ ਦੀ ਦਰ ਨਾਲ ਫੁੱਲ-ਐੱਚ.ਡੀ. ਵੀਡੀਓ ਰਿਕਾਰਡਿੰਗ ਕੀਤੀ ਜਾ ਸਕਦੀ ਹੈ। 
 
3. HTC M8 
ਐੱਚ.ਟੀ.ਸੀ. ਦਾ ਐੱਮ 8 ਪਹਿਲਾ ਫੋਨ ਸੀ ਜਿਸ ਵਿਚ ਅਲਟਰਾ ਡਿਊਲ ਰਿਅਰ ਕੈਮਰਾ ਹੈ। ਇਹ ਫੋਨ 2014 ''ਚ ਲਾਂਚ ਹੋਇਆ ਸੀ। ਇਸ ਦੇ ਪ੍ਰਾਈਮਰੀ ਅਲਟਰਾ ਪਿਕਸਲ ਡੁਓ ਨੂੰ ਲੈ ਕੇ ਦਾਅਵਾ ਸੀ ਕਿ ਇਹ 300 ਫੀਸਦੀ ਜ਼ਿਆਦਾ ਲਾਈਟ ''ਚ ਵੀ ਸ਼ਾਨਦਾਰ ਫੋਟੋ ਕੈਪਚਰ ਕਰ ਸਕਦਾ ਹੈ। ਇਸ ਵਿਚ ਰੀ-ਫੋਕਸ ਦਾ ਵੀ ਆਪਸ਼ਨ ਸੀ। ਫੋਨ ਦੀ ਕੀਮਤ 16,399 ਰੁਪਏ ਤੋਂ ਸ਼ੁਰੂ ਹੈ। 
 
4. Amazon Fire Phone
ਇਹ ਪਹਿਲਾ ਅਜਿਹਾ ਫੋਨ ਸੀ ਜਿਸ ਵਿਚ 13 ਮੈਗਾਪਿਕਸਲ ਦੇ 4 ਫਰੰਟ ਕੈਮਰੇ ਹਨ। ਇਹ ਫੋਨ 2014 ''ਚ ਲਾਂਚ ਹੋਇਆ ਸੀ। ਹੁਣ ਤੁਹਾਨੂੰ ਇਹ ਨਹੀਂ ਮਿਲ ਸਕਦਾ ਹੈ। ਇਸ ਦੀਆਂ ਤਸਵੀਰਾਂ 3ਡੀ ਵਰਗੀਆਂ ਦਿਸਦੀਆਂ ਸਨ। ਇਨ੍ਹਾਂ ਚਾਰਾਂ ਕੈਮਰਿਆਂ ''ਚ ਇੰਫਰਾਰੈੱਡ ਸਪੋਰਟ ਸੀ ਤਾਂ ਜੋ ਹਨ੍ਹੇਰੇ ''ਚ ਵੀ ਫੋਟੋ ਕੈਪਚਰ ਹੋ ਸਕੇ। ਫੋਨ ਦੀ ਕੀਮਤ 10,150 ਰੁਪਏ ਸੀ। 
 
5. Huawei P9
ਹੁਵਾਵੇ ਪੀ 9 ਪਹਿਲਾ ਅਜਿਹਾ ਫੋਨ ਹੈ ਜਿਸ ਦੇ ਰਿਅਰ ਕੈਮਰੇ ''ਚ ਲਿਕਾ ਲੈਂਜ਼ ਸਪੋਰਟ ਸੀ। ਫੋਨ 2016 ''ਚ ਹੀ ਲਾਂਚ ਹੋਇਆ ਸੀ। ਇਸ ਫੋਨ ''ਚ ਡਿਊਲ ਰਿਅਰ ਕੈਮਰੇ ਹਨ, ਨਾਲ ਹੀ ਐੱਲ.ਈ.ਡੀ. ਫਲੈਸ਼ ਲਾਈਟ ਵੀ ਹੈ। ਇਸ ਫੋਨ ਨਾਲ ਤੁਸੀਂ ਘੱਟ ਰੌਸ਼ਨੀ ''ਚ ਵੀ ਬਿਹਤਰ ਤਸਵੀਰਾਂ ਕਲਿਕ ਕਰ ਸਕਦੇ ਹੋ।

Related News