ਇਸ ਸਮਾਰਟਫੋਨ ਨੂੰ ਖਰੀਦਣ ਲਈ 4 ਲੱਖ ਲੋਕਾਂ ਨੇ ਕੀਤਾ ਰਜਿਸਟ੍ਰੇਸ਼ਨ, ਅੱਜ ਹੋਵੇਗੀ ਪਹਿਲੀ ਫਲੈਸ਼ ਸੇਲ
Wednesday, Jun 22, 2016 - 12:57 PM (IST)

ਜਲੰਧਰ— ਲਿਨੋਵੋ ਵਾਈਬ ਕੇ5 ਨੋਟ ਦੀ ਅੱਜ ਪਹਿਲੀ ਫਲੈਸ਼ ਸੇਲ ਹੈ ਜੋ 2 ਵਜੇ ਸ਼ੁਰੂ ਹੋਵੇਗੀ ਅਤੇ ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਲੇਟੈਸਟ ਬਜਟ ਸਮਾਰਟਫੋਨ ਵਾਈਬ ਕੇ5 ਨੂੰ ਖਰੀਦਣ ਲਈ 4 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕੀਤੀ ਹੈ। ਇਸ ਸਮਾਰਟਫੋਨ ਨੂੰ 6,999 ਰੁਪਏ ''ਚ ਲਾਂਚ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਲਿਨੋਵੋ ਨੇ ਇਸ ਹੈਂਡਸੈੱਟ ਨੂੰ ਮੋਬਾਇਲ ਵਰਲਡ ਕਾਂਗਰਸ 2016 ''ਚ ਪੇਸ਼ ਕੀਤਾ ਸੀ।
ਲਿਨੋਵੋ ਵਾਈਬ ਕੇ5 ਦੇ ਖਾਸ ਫੀਚਰਸ-
ਡਿਸਪਲੇ - 5 ਇੰਚ ਦੀ ਐੱਚ.ਡੀ. (720x1280 ਪਿਕਸਲ ਰੈਜ਼ੋਲਿਊਸ਼ਨ) ਡਿਸਪਲੇ।
ਪ੍ਰੋਸੈਸਰ - 1.4 ਗੀਗਾਹਰਟਜ਼ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 415
ਓ.ਐੱਸ. - ਐਂਡ੍ਰਾਇਡ 5.1 ਲਾਲੀਪਾਪ ਵਰਜ਼ਨ
ਰੈਮ - 2 ਜੀ.ਬੀ.
ਮੈਮਰੀ - 16 ਜੀ.ਬੀ. ਇੰਟਰਨਲ (32 ਜੀ.ਬੀ. ਐਕਸਪੈਂਡੇਬਲ)
ਕੈਮਰਾ - ਐੱਲ.ਈ.ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ।
ਬੈਟਰੀ - 2,750 ਐੱਮ.ਏ.ਐੱਚ.
ਕੁਨੈਕਟੀਵਿਟੀ ਆਪਸ਼ਨ - 4ਜੀ, ਐੱਲ.ਟੀ.ਈ., 3ਜੀ, ਵਾਈ-ਫਾਈ, ਬਲੂਟੁਥ ਅਤੇ ਜੀ.ਪੀ.ਐੱਸ. ਵਰਗੇ ਫਚੀਰਸ।