40 ਫੀਸਦੀ ਤਕ ਘਟੇਗੀ 3G ਨੈੱਟ ਪੈਕ ਦੀ ਕੀਮਤ, ਕਾਲ ਰੇਟ ਹੋਣਗੇ ਘੱਟ

Sunday, Dec 27, 2015 - 04:21 PM (IST)

40 ਫੀਸਦੀ ਤਕ ਘਟੇਗੀ 3G ਨੈੱਟ ਪੈਕ ਦੀ ਕੀਮਤ, ਕਾਲ ਰੇਟ ਹੋਣਗੇ ਘੱਟ

ਜਲੰਧਰ— ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਨੇ 4G ਸਰਵਿਸ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਰਿਲਾਇੰਸ ਜਿਓ ਨੇ ਵੀ 4G ਸੇਵਾ ਲਾਂਚ ਕਰ ਦਿੱਤੀ ਹੈ। ਕੰਪਨੀਆਂ ਦੀ ਆਪਸੀ ਜੰਗ ''ਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੂੰ ਫਾਇਦਾ ਹੋ ਸਕਦਾ ਹੈ ਕਿਉਂਕਿ ਹਰੇਕ ਕੰਪਨੀ 4G ਸਰਵਿਸ ਨੂੰ ਵਧਾਉਣ ਲਈ ਦੂਜੀਆਂ ਕੰਪਨੀਆਂ ਤੋਂ ਘੱਟ ਕੀਮਤ ''ਚ 4G ਲੈ ਕੇ ਆਉਣਗੀਆਂ। ਇਹੀ ਕਾਰਨ ਹੈ ਕਿ ਗਾਹਕਾਂ ਨੂੰ 4G ਨੈੱਟਵਰਕ ਸਰਵਿਸ 3G ਨਾਲੋਂ ਵੀ ਸਸਤੀ ਮਿਲ ਸਕਦੀ ਹੈ। 
ਰਿਪੋਰਟ ਮੁਤਾਬਕ ਆਉਣ ਵਾਲੇ 6 ਮਹੀਨਿਆਂ ''ਚ ਦੇਸ਼ ਦੇ ਹਰ ਵੱਡੇ ਸ਼ਹਿਰ ''ਚ 4G ਸੇਵਾ ਉਪਲੱਬਧ ਹੋਵੇਗੀ। ਇਸ ਦਾ ਗਾਹਕਾਂ ਨੂੰ ਇਹ ਫਾਇਦਾ ਹੋਵੇਗਾ ਕਿ 3G ਦੀ ਕੀਮਤ ''ਚ 4G ਸੇਵਾ ਇਸਤੇਮਾਲ ਕਰਨ ਨੂੰ ਮਿਲੇਗੀ। ਹਾਲਾਂਕਿ ਇਸ ਲਈ ਅਜੇ 3 ਤੋਂ 4 ਮਹੀਨਿਆਂ ਤਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। 
4G ਇੰਟਰਨੈੱਟ ਦੀ ਸਪੀਡ 3G ਨਾਲੋਂ ਕਰੀਬ 10 ਗੁਣਾ ਤੇਜ਼ ਹੈ। ਫਿਲਹਾਲ ਕੰਪਨੀਆਂ ਵੱਲੋਂ ਦਿੱਤੇ ਜਾ ਰਹੇ 1GB ਡਾਟਾ ਦੀ ਔਸਤ ਕੀਮਤ ਕਰੀਬ 150 ਰੁਪਏ ਹੈ। ਇੰਡਸਟ੍ਰੀ ਸੂਤਰਾਂ ਮੁਤਾਬਕ ਡਾਟਾ ਦੀਆਂ ਦਰਾਂ ''ਚ 40 ਫੀਸਦੀ ਤਕ ਦੀ ਗਿਰਾਵਟ ਆ ਸਕਦੀ ਹੈ। ਅਜਿਹੇ ''ਚ ਮੌਜੂਦਾ 3G ਦੀ ਕੀਮਤ ਨਾਲੋਂ ਵੀ ਘੱਟ ''ਚ 4G ਡਾਟਾ ਮਿਲ ਸਕਦਾ ਹੈ। ਇਹ ਹੀ ਨਹੀਂ ਰਿਪੋਰਟ ਮੁਤਾਬਕ ਆਉਣ ਵਾਲੇ ਦਿਨਾਂ ''ਚ ਕਾਲ ਦਰਾਂ ''ਚ ਵੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।


Related News