4 ਸਾਲਾਂ ’ਚ ਦੇਸ਼ ’ਚ ਹੋਏ 36.29 ਲੱਖ ਸਾਈਬਰ ਹਮਲੇ, ਸਰਕਾਰ ਨੇ ਖ਼ੁਦ ਦਿੱਤੀ ਜਾਣਕਾਰੀ

07/19/2022 6:39:15 PM

ਗੈਜੇਟ ਡੈਸਕ– ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਨੇ ਭਾਰਤ ’ਚ 2019 ਤੋਂ ਹੁਣ ਤਕ 36.29 ਲੱਖ ਸਾਈਬਰ ਸੁਰੱਖਿਆ ਦੀਆਂ ਘਟਨਾਵਾਂ ਹੋਣ ਦਾ ਦਾਅਵਾ ਕੀਤਾ ਹੈ। ਮਿਸ਼ਰਾ ਨੇ ਮੰਗਲਵਾਰ ਨੂੰ ਲੋਕ ਸਭਾ ’ਚ ਇਕ ਲਿਖਤ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਿਛਲੇ ਚਾਰ ਸਾਲਾਂ ’ਚ ਦੇਸ਼ ਦੀ ਸਾਈਬਰ ਸੁਰੱਖਿਆ ’ਚ ਸੰਨ੍ਹ ਦੀਆਂ 36.29 ਲੱਖ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਜਦਕਿ 2021 ’ਚ ਸਾਈਬਰ ਹਮਲਿਆਂ ਦੀਆਂ ਸਭ ਤੋਂ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਕਿ ਇਹ ਘਟਨਾਵਾਂ 2019 ਤੋਂ ਜੂਨ 2022 ਤਕ ਹੋਈਆਂ ਅਤੇ ਸਰਕਾਰ ਨੇ ਇਨ੍ਹਾਂ ਦੀ ਜਾਂਚ ਲਈ ਕਈ ਮਹੱਤਵਪੂਰਨ ਕਦਮ ਵੀ ਚੁੱਕੇ। 

ਇਹ ਵੀ ਪੜ੍ਹੋ– ਐਂਡਰਾਇਡ ਯੂਜ਼ਰਸ ਸਾਵਧਾਨ! ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 8 ਐਪਸ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਮਿਸ਼ਰਾ ਨੇ ਕਿਹਾ ਕਿ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਦੀ ਰਿਪੋਰਟ ਅਤੇ ਟ੍ਰੈਕ ਕੀਤੀ ਗਈ ਜਾਣਕਾਰੀ ਮੁਤਾਬਕ, ਦੇਸ਼ ’ਚ 2019 ਤੋਂ ਜੂਨ 2022 ਤਕ ਦੇਸ਼ ’ਚ 36.29 ਲੱਖ ਸਾਈਬਰ ਸੁਰੱਖਿਆ ਦੀਆਂ ਘਟਨਾਵਾਂ ਟ੍ਰੈਕ ਕੀਤੀਆਂ ਗਈਆਂ ਹਨ। ਮਿਸ਼ਰਾਂ ਮੁਤਾਬਕ, 2019 ’ਚ ਲਗਭਗ ਚਾਰ ਲੱਖ, 2020 ’ਚ 12 ਲੱਖ, 2021 ’ਚ 14 ਲੱਖ ਅਤੇ 2022 ’ਚ ਹੁਣ ਤਕ ਕਰੀਬ 6.74 ਲੱਖ ਸਾਈਬਰ ਸੁਰੱਖਿਆ ਦੀਆਂ ਘਟਨਾਵਾਂ ਟ੍ਰੈਕ ਹੋਈਆਂ ਹਨ। 

ਇਹ ਵੀ ਪੜ੍ਹੋ– ਸੇਬੀ ਦੀਆਂ 11 ਅਧਿਕਾਰਤ ਈਮੇਲ ਆਈ. ਡੀ. ਹੈਕ, ਟੈਕਸ ਡਾਟਾ ਚੋਰੀ, 34 ਲੋਕਾਂ ਨੂੰ ਭੇਜੀ ਮੇਲ

ਸਰਕਾਰ ਚਲਾ ਰਹੀ ਸਾਈਬਰ ਥ੍ਰੈਟ ਐਕਸਚੇਂਜ ਪ੍ਰੋਗਰਾਮ

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾਂ ਨੇ ਕਿਹਾ ਕਿ ਸਰਕਾਰ ਨੇ ਸਾਈਬਰ ਸੁਰੱਖਿਆ ਨੂੰ ਵਧਾਉਣ ਅਤੇ ਸਾਈਬਰ ਹਮਲਿਆਂ ਨੂੰ ਰੋਕਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਅਸੀਂ ਕੰਪਿਊਟਰ ਅਤੇ ਨੈੱਟਵਰਕ ਸਕਿਓਰਿਟੀ ਲਈ ਲੇਟੈਸਟ ਸਾਈਬਰ ਖਤਰਿਆਂ ਬਾਰੇ ਲਗਾਤਾਰ ਅਲਰਟ ਅਤੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਰਗਰਮੀ ਨਾਲ ਖਤਰਿਆਂ ਨੂੰ ਘੱਟ ਕਰਨ ਅਤੇ ਉਨ੍ਹਾਂ ’ਤੇ ਨਜ਼ਰ ਰੱਖਣ ਲਈ ਇਕ ਆਟੋਮੈਟਿਕ ਸਾਈਬਰ ਥ੍ਰੈਟ ਐਕਸਚੇਂਜ ਪ੍ਰੋਗਰਾਮ ਵੀ ਚਲਾ ਰਹੀ ਹੈ। 

ਇਹ ਵੀ ਪੜ੍ਹੋ– WhatsApp ਨੇ ਜਾਰੀ ਕੀਤੀ ਸ਼ਾਨਦਾਰ ਅਪਡੇਟ, ਹੋਰ ਵੀ ਮਜ਼ੇਦਾਰ ਹੋਵੇਗੀ ਚੈਟਿੰਗ

ਸਰਕਾਰ ਕੋਲ ਆਡੀਟਿੰਗ ਸੰਗਠਨ

ਅਜੇ ਮਿਸ਼ਰਾ ਨੇ ਕਿਹਾ ਕਿ ਸਰਕਾਰ ਨੇ ਮੁੱਖ ਸੂਚਨਾ ਸੁਰੱਖਿਆ ਅਧਿਕਾਰੀਆਂ ਨੂੰ ਸਾਈਬਰ ਸੁਰੱਖਿਆ ’ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਅਤੇ ਜ਼ਿੰਮੇਵਾਰੀਆਂ ਦੇ ਅਨੁਪਾਲਨ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਾਰੀਆਂ ਸਰਕਾਰੀ ਵੈੱਬਸਾਈਟਾਂ ਅਤੇ ਅਨੁਪ੍ਰਯੋਗਾਂ ਦੇ ਹੋਸਟਿੰਗ ਤੋਂ ਪਹਿਲਾਂ ਸਾਈਬਰ ਸੁਰੱਖਿਆ ’ਤੇ ਖਾਸਤੌਰ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਲਈ ਨਿਯਮਿਤ ਰੂਪ ਨਾਲ ਸਰਕਾਰੀ ਵੈੱਬਸਾਈਟਾਂ ਅਤੇ ਅਨੁਪ੍ਰਯੋਗਾਂ ਦੀ ਸਾਈਬਰ ਸੁਰੱਖਿਆ ਨਾਲ ਸੰਬੰਧਿਤ ਆਡੀਟਿੰਗ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਸੂਚਨਾ ਸੁਰੱਖਿਆ ਦੀ ਜਾਂਚ ਕਰਨ ਲਈ ਆਡੀਟਿੰਗ ਸੰਗਠਨ ਵੀ ਮੌਜੂਦ ਹਨ। 

ਇਹ ਵੀ ਪੜ੍ਹੋ– 'ਬਦਲ ਚੁੱਕਾ ਮੇਰਾ ਬਲੱਡ ਗਰੁੱਪ', ਰਾਮ ਰਹੀਮ ਨੇ ਹਨੀਪ੍ਰੀਤ ਨਾਲ ਲਾਈਵ ਹੋ ਕੇ ਕੀਤੀਆਂ ਇਹ ਗੱਲਾਂ


Rakesh

Content Editor

Related News