7,000 ਰੁਪਏ ''ਚ ਲਾਂਚ ਹੋਇਆ 3 ਰੀਅਰ ਕੈਮਰੇ ਵਾਲਾ ਸਮਾਰਟਫੋਨ

04/24/2019 2:16:22 AM

ਗੈਜੇਟ ਡੈਸਕ—ਚੀਨੀ ਸਮਾਰਟਫੋਨ ਮੇਕਰ ਇਨਫਿਕਸ ) ਨੇ ਭਾਰਤ 'ਚ ਨਵਾਂ ਸਮਾਰਟਫੋਨ ਸਮਾਰਟ 3 ਪਲੱਸ ਲਾਂਚ ਕਰ ਦਿੱਤਾ ਹੈ। ਇਸ ਬਜਟ ਸਮਾਰਟਫੋਨ 'ਚ ਤਿੰਨ ਰੀਅਰ ਕੈਮਰੇ ਦਿੱਤੇ ਗਏ ਹਨ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਹ ਆਰਟੀਫਿਸ਼ੀਅਲ ਇੰਟੈਲੀਜੰਸੀ ਬੇਸਡ ਹੈ। Infinix Smart 3 Plus ਦੀ ਕੀਮਤ 6,999 ਰੁਪਏ ਹੈ ਅਤੇ ਇਸ ਦੀ ਵਿਕਰੀ 30 ਅਪ੍ਰਲ ਤੋਂ ਸ਼ੁਰੂ ਹੋਵੇਗੀ। 6,999 ਰੁਪਏ ਦੀ ਕੀਮਤ 'ਚ ਇਹ ਪਹਿਲਾਂ ਸਮਾਰਟਫੋਨ ਹੈ ਜਿਸ 'ਚ ਤਿੰਨ ਰੀਅਰ ਕੈਮਰੇ ਮਿਲਣਗੇ। ਇਸ ਨੂੰ ਫਲਿੱਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ। ਟ੍ਰਿਪਲ ਕੈਮਰੇ ਦੇ ਟਰੈਂਡ ਨੂੰ ਦੇਖਦੇ ਹੋਏ ਇਸ ਕਾਰਨ ਕੰਪਨੀ ਨੇ ਸਸਤੇ 'ਚ ਇਹ ਫੀਚਰ ਦਿੱਤਾ ਹੈ। ਇਸ ਦੀ ਬਾਡੀ ਪਲਾਸਟਿਕ ਦੀ ਹੈ।

PunjabKesari

ਸਪੈਸੀਫਿਕੇਸ਼ਨਸ
ਇਸ 'ਚ 6.21 ਇੰਚ ਦੀ ਐੱਚ. ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ 'ਚ ਵਾਟਰ ਡਰਾਪ ਸਟਾਈਲ ਨੌਚ ਦਿੱਤੀ ਗਈ ਹੈ। ਇਹ ਮੀਡੀਆਟੇਕ ਹੀਲੀਓ ਏ22 ਕਵਾਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ 2ਜੀ.ਬੀ. ਰੈਮ ਅਤੇ ਇੰਟਰਨਲ ਸਟੋਰੇਜ਼ 32ਜੀ.ਬੀ. ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਦੇ ਰੀਅਰ 'ਚ 3 ਤਿੰਨ ਕੈਮਰੇ ਦਿੱਤੇ ਗਏ ਹਨ।

PunjabKesari

ਇਕ ਲੈਂਸ 13 ਮੈਗਾਪਿਕਸਲ ਦਾ ਹੈ, ਦੂਜਾ 2 ਮੈਗਾਪਿਕਸਲ ਦਾ ਅਤੇ ਤੀਸਰਾ ਸੈਂਸਰ ਘੱਟ ਰੋਸ਼ਨੀ ਫੋਟੋਗ੍ਰਾਫੀ ਲਈ ਦਿੱਤਾ ਗਿਆ ਹੈ। ਐੱਲ.ਈ.ਡੀ. ਫਲੈਸ਼ ਵੀ ਮੌਜੂਦ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ ਜੋ ਬਿਊਟੀ ਮੋਡ ਨਾਲ ਆਉਂਦਾ ਹੈ। ਇਹ ਡਿਊਲ ਸਿਮ ਫੋਨ 'ਚ ਐਂਡ੍ਰਾਇਡ Android Pie  ਬੇਸਡ  XOS 5.0 ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,500 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ 25 ਘੰਟੇ ਦਾ ਬੈਟਰੀ ਬੈਕਅਪ ਦੇਵੇਗੀ। ਸਕਿਓਰਟੀ ਲਈ ਇਸ 'ਚ ਫਿੰਗਰਪ੍ਰਿੰਟ ਸਕੈਨਰ ਅਤੇ ਫੇਸ ਅਨਲਾਕ ਫੀਚਰ ਦਿੱਤਾ ਗਿਆ ਹੈ।


Karan Kumar

Content Editor

Related News