Samsung ਦੇ ਫਲੈਗਸ਼ਿਪ ਸਮਾਰਟਫੋਨਾਂ ''ਤੇ ਮਿਲ ਰਿਹੈ 20,000 ਰੁਪਏ ਤਕ ਦਾ ਡਿਸਕਾਊਂਟ
Saturday, Dec 21, 2024 - 06:45 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਸੈਮਸੰਗ ਦੇ ਆਫਰ ਦਾ ਫਾਇਦਾ ਉਠਾ ਸਕਦੇ ਹੋ। ਕੰਪਨੀ ਨੇ ਆਪਣੇ ਕਈ ਫ਼ੋਨਾਂ 'ਤੇ ਆਕਰਸ਼ਕ ਆਫਰਜ਼ ਦਾ ਐਲਾਨ ਕੀਤਾ ਹੈ। ਇਸ ਆਫਰ ਦਾ ਫਾਇਦਾ ਉਠਾ ਕੇ ਤੁਸੀਂ ਫਲੈਗਸ਼ਿਪ ਹੈਂਡਸੈੱਟ ਸਸਤੇ 'ਚ ਖਰੀਦ ਸਕਦੇ ਹੋ। ਸੈਮਸੰਗ ਨੇ ਹੌਲੀਡੇਅ ਸੇਲ ਦਾ ਐਲਾਨ ਕੀਤਾ ਹੈ।
ਇਸ ਸੇਲ ਤਹਿਤ ਕੰਪਨੀ ਆਪਣੇ ਫਲੈਗਸ਼ਿਪ ਡਿਵਾਈਸਿਜ਼ 'ਤੇ ਡਿਸਕਾਊਂਟ ਆਫਰ ਦੇ ਰਹੀ ਹੈ। ਸਮਾਰਟਪੋਨਾਂ ਦੇ ਨਾਲ ਹੀ ਕੰਪਨੀ ਦੀਵਾਚ ਅਤੇ ਈਅਰਬਡਸ 'ਤੇ ਵੀ ਡਿਸਕਾਊਂਟ ਮਿਲ ਰਿਹਾ ਹੈ। ਤੁਸੀਂ ਕਈ ਹਜ਼ਾਰ ਰੁਪਏ ਦੀ ਬਚਤ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂਡਿਵਾਈਸਿਜ਼ 'ਤੇ ਮਿਲ ਰਹੇ ਆਫਰਜ਼ ਦੀ ਡਿਟੇਸਲ-
Samsung ਸਮਾਰਟਫੋਨਾਂ 'ਤੇ ਡਿਸਕਾਊਂਟ
ਸੈਮਸੰਗ ਦੇ ਹੌਲੀਡੇਅ ਆਫਰ ਤਹਿਤ ਤੁਸੀਂ Galaxy Z Fold 6 ਨੂੰ 1,44,999 ਰੁਪਏ 'ਚ ਖਰੀਦ ਸਕੋਗੇ। ਇਸ 'ਤੇ 24 ਮਹੀਨਿਆਂ ਦੀ ਨੋ-ਕੋਸਟ ਈ.ਐੱਮ.ਆਈ. ਦਾ ਆਫਰ ਮਿਲ ਰਿਹਾ ਹੈ। ਇਸ ਤੋਂ ਇਲਾਵਾ Galaxy Z Flip 6 ਨੂੰ ਤੁਸੀਂ 89,999 ਰੁਪਏ 'ਚ ਖਰੀਦ ਸਕਦੇ ਹੋ। ਇਸ 'ਤੇ ਵੀ ਨੋ-ਕੋਸਟ ਈ.ਐੱਮ.ਆਈ. ਦਾ ਆਪਸ਼ਨ ਮਿਲ ਰਿਹਾ ਹੈ।
ਦੱਸ ਦੇਈਏ ਕਿ Galaxy Z Fold 6 ਦੀ ਅਸਲ ਕੀਮਤ 1,64,999 ਰੁਪਏ ਹੈ। ਉਥੇ ਹੀ Galaxy Z Flip 6 ਦੀ ਅਸਲ ਕੀਮਤ 1,09,999 ਰੁਪਏ ਹੈ। ਇਹ ਕੀਮਤਾਂ ਬੇਸ ਵੇਰੀਐਂਟ ਦੀਆਂ ਹਨ। ਉਥੇ ਹੀ Samsung Galaxy S24 Ultra ਦੇ 256 ਜੀ.ਬੀ. ਸਟੋਰੇਜ ਵੇਰੀਐਂਟ ਨੂੰ ਤੁਸੀਂ 1,09,999 ਰੁਪਏ 'ਚ ਖਰੀਦ ਸਕਦੇ ਹੋ।
ਇਸ ਫੋਨ 'ਤੇ ਤੁਹਾਨੂੰ 8000 ਰੁਪਏ ਦਾ ਇੰਸਟੈਂਟ ਕੈਸ਼ਬੈਕ ਅਤੇ 12000 ਰੁਪਏ ਦਾ ਐਡੀਸ਼ਨਲ ਅਪਗ੍ਰੇਡ ਬੋਨਸ ਮਿਲ ਰਿਹਾ ਹੈ। Galaxy S24 ਨੂੰ ਤੁਸੀਂ 62,999 ਰੁਪਏ ਦੀ ਕੀਮਤ 'ਚ ਖਰੀਦ ਸਕੋਗੇ। ਇਹ ਹੈਂਡਸੈੱਟ 2625 ਰੁਪਏ ਦੀ ਈ.ਐੱਮ.ਆਈ. 'ਤੇ ਮਿਲ ਰਿਹਾ ਹੈ। ਹੈਂਡਸੈੱਟ 'ਤੇ 12 ਹਜ਼ਾਰ ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲ ਰਿਹਾ ਹੈ।
ਇਸ ਤੋਂ ਇਲਾਵਾ ਤੁਸੀਂ Galaxy S24 FE ਨੂੰ 60,999 ਰੁਪਏ 'ਚ ਖਰੀਦ ਸਕੋਗੇ, ਜਿਸ ਦੀ ਅਸਲ ਕੀਮਤ 65,999 ਰੁਪਏ ਹੈ। ਹੈਂਡਸੈੱਟ 'ਤੇ 5000 ਰੁਪਏ ਦਾ ਇੰਸਟੈਂਟ ਕੈਸ਼ਬੈਕ ਮਿਲ ਰਿਹਾ ਹੈ। ਇਸ ਤੋਂ ਇਲਾਵਾ Samsung Galaxy S24+ ਨੂੰ 64,999 ਰੁਪਏ 'ਚ, Galaxy S23 Ultra ਨੂੰ 72,999 ਰੁਪਏ ਅਤੇ Galaxy S23 ਨੂੰ 38,999 ਰੁਪਏ 'ਚ ਖਰੀਦ ਸਕੋਗੇ।
ਵਾਟ ਅਤੇ ਈਅਰਡਬਸ 'ਤੇ ਆਫਰ
Galaxy Watch Ultra ਨੂੰ ਤੁਸੀਂ 12,000 ਰੁਪਏ ਦੇ ਡਿਸਕਾਊਂਟ ਨਾਲ ਖਰੀਦ ਸਕੋਗੇ। ਉਥੇ ਹੀ Galaxy Watch7 'ਤੇ 8 ਹਜ਼ਾਰ ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। Galaxy Buds 3 Pro 'ਤੇ 5000 ਰੁਪਏ ਦਾ ਕੈਸ਼ਬੈਕ ਦੇ ਰਹੀ ਹੈ, ਜਦੋਂਕਿ Galaxy Buds3 'ਤੇ 4000 ਰੁਪਏ ਅਤੇ Galaxy Buds FE 'ਤੇ 4000 ਰੁਪਏ ਦਾ ਕੈਸ਼ਬੈਕ ਮਿਲ ਰਿਹੈ ਹੈ।