ਭਾਰਤ ''ਚ ਲਾਂਚ ਹੋਈ 2024 Toyota Camry, ਜਾਣੋ ਕੀਮਤ ਤੇ ਖੂਬੀਆਂ

Saturday, Dec 14, 2024 - 06:02 PM (IST)

ਭਾਰਤ ''ਚ ਲਾਂਚ ਹੋਈ 2024 Toyota Camry, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ- 2024 Toyota Camry ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤੀ ਗਈ ਹੈ। ਇਸ ਗੱਡੀ ਦੀ ਕੀਮਤ 48 ਲੱਖ ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਭਲੇ ਹੀ Toyota Camry ਭਾਰਤ 'ਚ 2024 ਦੇ ਅਖੀਰ 'ਚ ਲਾਂਚ ਕੀਤੀ ਗਈ ਹੈ ਪਰ ਇਹ ਕੌਮਾਂਤਰੀ ਬਾਜ਼ਾਰ 'ਚ ਇਕ ਸਾਲ ਪਹਿਲਾਂ ਹੀ ਲਾਂਚ ਕਰ ਦਿੱਤੀ ਗਈ ਸੀ। 

ਇੰਜਣ

ਨਵੀਂ Toyota Camry 'ਚ 2.5 ਲੀਟਰ ਇਨ ਲਾਈਨ ਫੋਰ ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ 187 ਪੀ.ਐੱਸ. ਦੀ ਪਾਵਰ ਅਤੇ 221 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ ਲੱਗੇ ਹਾਈਬ੍ਰਿਡ ਸਿਸਟਮ ਨਾਲ ਇਸ ਨੂੰ 230 ਪੀ.ਐੱਸ. ਦੀ ਪਾਵਰ ਮਿਲਦੀ ਹੈ। ਇਸ ਵਿਚ 251.6 ਵੋਲਟ ਦੀ ਲਿਥੀਅਮ ਆਇਨ ਬੈਟਰੀ ਦਿੱਤੀ ਗਈ ਹੈ। ਇਸ ਵਿਚ ਲੱਗੀ ਮੋਟਰ ਨਾਲ ਇਸ ਨੂੰ 208 ਨਿਊਟਨ ਮੀਟਰ ਦਾ ਟਾਰਕ ਮਿਲਦਾ ਹੈ। ਇਸ ਵਿਚ ਈ-ਸੀਵੀਟੀ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ, ਜਿਸ ਦੇ ਨਾਲ ਈਕੋ, ਨੋਰਮਲ ਅਤੇ ਸਪੋਰਟਸ ਮੋਡ ਹੈ। 

ਫੀਚਰਜ਼

ਇਸ ਵਿਚ ਐੱਲ.ਈ.ਡੀ. ਲਾਈਟਾਂ, ਐੱਲ.ਈ.ਡੀ. ਡੀ.ਆਰ.ਐੱਲ., 18 ਇੰਚ ਅਲੌਏ ਵ੍ਹੀਲਜ਼, 7 ਇੰਚ ਦਾ ਡਿਜੀਟਲ ਇੰਸਟਰੂਮੈਂਟ ਕਲੱਸਟਰ, 12.3 ਇੰਚ ਇੰਫੋਟੇਨਮੈਂਟ ਸਿਸਟਮ, ਐਪਲ ਕਾਰ ਪਲੇਅ, ਐਂਡਰਾਇਡ ਆਟੋ, 9 ਸਪੀਕਰ ਵਾਲਾ ਆਡੀਓ ਸਿਸਟਮ, 10 ਇੰਚ ਹੈੱਡ-ਅਪ ਡਿਸਪਲੇਅ, ਡਿਜੀਟਲ ਕੀਅ, ਰਿਕਲਾਈਨਿੰਗ ਅਤੇ ਵੈਂਟੀਲੇਟਿਡ ਸੀਟਾਂ, 10ਵੇ ਪਾਵਰਡ ਫਰੰਟ ਸੀਟਾਂ, ਥ੍ਰੀ ਜ਼ੋਨ ਆਟੋ ਕਲਾਈਮੇਟ ਕੰਟਰੋਲ, ਪੈਨੋਰਮਿਕ ਸਨਰੂਫ, ਕੁਨੈਕਟਿਡ ਸਰਵਿਸ, 9 ਏਅਰਬੈਗ, ਫਰੰਟ ਅਤੇ ਰਿਵਰਸ ਪਾਰਕਿੰਗ ਸੈਂਸਰ, 360 ਡਿਗਰੀ ਕੈਮਰੇ ਵਰਗੇ ਫੀਚਰਜ਼ ਦਿੱਤੇ ਗਏ ਹਨ। 


author

Rakesh

Content Editor

Related News