ਭਾਰਤ ''ਚ ਲਾਂਚ ਹੋਈ ਟੋਇਟਾ ਦੀ ਸਭ ਤੋਂ ਮਹਿੰਗੀ MPV Vellfire, ਕੀਮਤ 1.20 ਕਰੋੜ ਰੁਪਏ ਤੋਂ ਸ਼ੁਰੂ

08/04/2023 2:05:36 PM

ਆਟੋ ਡੈਸਕ- ਨਵੀਂ ਟੋਇਟਾ ਵੈਲਫਾਇਰ ਭਾਰਤ 'ਚ ਲਾਂਚ ਹੋ ਗਈ ਹੈ। ਇਸ ਨਵੀਂ ਲਗਜ਼ਰੀ ਐੱਮ.ਪੀ.ਵੀ. ਕਾਰ ਦੀ ਬੁਕਿੰਗ ਵੀ ਹੁਣ ਸ਼ੁਰੂ ਹੋ ਗਈ ਹੈ। ਇਹ ਦੋ ਵੇਰੀਐਂਟਸ- ਹਾਈ ਅਤੇ ਵੀ.ਆਈ.ਪੀ. ਐਗਜ਼ੀਕਿਊਟਿਵ ਲਾਂਜ 'ਚ ਉਪਲੱਬਧ ਹੈ। ਨਵੀਂ ਵੈਲਫਾਇਰ ਦੀ ਕੀਮਤ 1.20 ਕਰੋੜ ਰੁਪਏ ਤੋਂ 1.30 ਕਰੋੜ ਰੁਪਏ (ਐਕਸ-ਸ਼ੋਅਰੂਮ ਪੈਨ-ਇੰਡੀਆ) ਦੇ ਵਿਚਕਾਰ ਹੈ। ਨਵੀਂ ਐੱਮ.ਪੀ.ਵੀ. ਪਹਿਲਾਂ ਨਾਲੋਂ ਕਰੀਬ 23 ਲੱਖ ਰੁਪਏ ਜ਼ਿਆਦਾ ਮਹਿੰਗੀ ਹੈ।

ਡਿਜ਼ਾਈਨ

ਇਸਦੀ ਡਾਰਕ ਕ੍ਰੋਮ ਸਟੇਲ ਗਰਿੱਲ ਨਵੀਂ ਟੋਇਟਾ ਲੈਂਡ ਕਰੂਜ਼ਰ ਐੱਸ.ਯੂ.ਵੀ. ਨਾਲ ਮਿਲਦੀ-ਜੁਲਦੀ ਹੈ। ਨਵੀਂ ਵੈਲਫੇਅਰ 'ਚ ਪਤਲੀਆਂ 3-ਪੀਸ ਹੈੱਡਲਾਈਟਾਂ ਅਤੇ ਡੀ.ਆਰ.ਐੱਲ. ਦਿੱਤੀਆਂ ਗਈਆਂ ਹਨ, ਜਦੋਂਕਿ ਬੰਪਰ, ਵੱਡੇ ਏਅਰਡੈਮ ਅਤੇ ਫੌਗ ਲੈਂਪਸ 'ਤੇ ਕ੍ਰੋਮ ਪੱਟੀ ਦਿੱਤੀ ਗਈ ਹੈ।

ਵੈਲਫਾਇਰ ਦਾ ਸਾਈਡ ਪ੍ਰੋਫਾਈਲ ਅਜੇ ਵੀ ਐੱਮ.ਪੀ.ਵੀ. ਵਰਗਾ ਲਗਦਾ ਹੈ। ਇਸ ਵਿਚ ਹੁਣ ਬੀ-ਪਿਲਰ 'ਤੇ ਜ਼ੈੱਡ-ਸ਼ੇਪਡ ਐਲੀਮੈਂਟਸ ਦਿੱਤੇ ਗਏ ਹਨ। ਰਾਈਡਿੰਗ ਲਈ ਇਸ ਵਿਚ ਬਲੈਕ 19-ਇੰਚ ਅਲੌਏ ਵ੍ਹੀਲ ਦਿੱਤੇ ਗਏ ਹਨ। ਇਸਦੀ ਲੰਬਾਈ 5.01 ਮੀਟਰ ਅਤੇ ਵ੍ਹੀਲਬੇਸ 3 ਮੀਟਰ ਹੈ। ਨਵੀਂ ਵੈਲਫਾਇਰ 'ਚ ਪਿੱਛਲੇ ਪਾਸੇ ਵਿੰਗ-ਸ਼ੇਪਡ ਰੈਪਰਾਊਂਡ ਅਤੇ ਕੁਨੈਕਟਿਡ ਐੱਲ.ਈ.ਡੀ. ਟੇਲ ਲਾਈਟਾਂ, ਉੱਚਾ ਬਾਡੀ ਸਟਾਂਸ, ਉੱਚਾ ਟੇਲਗੇਟ ਅਤੇ ਨਵਾਂ ਵੈਲਫਾਇਰ ਲੋਗੋ ਦਿੱਤਾ ਗਿਆ ਹੈ।

ਇਹ ਤਿੰਨ ਐਕਸਟੀਰੀਅਰ ਕਲਰ- ਬਲੈਕ, ਪ੍ਰੀਸੀਅਸ ਮੈਟਲ ਅਤੇ ਪਲੈਟਿਮ ਵਾਈਟ ਪਰਲ 'ਚ ਉਪਲੱਬਧ ਹੈ।

ਜ਼ਿਆਦਾ ਪ੍ਰੀਮੀਅਮ ਕੈਬਿਨ

ਟੋਇਟਾ ਨੇ ਵੈਲਫਾਇਰ ਦਾ ਕੈਬਿਨ ਐਕਸਪੀਰੀਅੰਸ ਪਹਿਲਾਂ ਨਾਲੋਂ ਜ਼ਿਆਦਾ ਬਿਹਤਰ ਅਤੇ ਜ਼ਿਆਦਾ ਪ੍ਰੀਮੀਅਮ ਕਰ ਦਿੱਤਾ ਹੈ। ਨਵੀਂ ਐੱਮ.ਪੀ.ਵੀ. 'ਚ ਕਾਪਰ ਅਸੈਂਟ ਦੇ ਨਾਲ ਨਵਾਂ 3-ਸਪਾਕ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ। ਇਸ ਵਿਚ ਤਿੰਨ ਕਲਰ ਥੀਮ- ਸਨਸੈੱਟ ਬ੍ਰਾਊਨ, ਬੈਜ ਅਤੇ ਬਲੈਕ ਦਾ ਆਪਸ਼ਨ ਰੱਖਿਆ ਗਿਆ ਹੈ।

ਕੈਬਿਨ 'ਚ ਸਭ ਤੋਂ ਵੱਡੀ ਅਪਡੇਟ ਇਸਦੀ ਸੈਕਿਂਡ ਰੋਅ ਸੀਟਾਂ 'ਤੇ ਕੀਤੀ ਗਈ ਹੈ। ਇਸ ਵਿਚ ਮਿਡਲ ਰੋਅ 'ਚ ਆਟੋਮਨ ਸੀਟ ਦਿੱਤੀ ਗਈ ਹੈ ਜਿਸਨੂੰ ਕਈ ਤਰ੍ਹਾਂ ਨਾਲ ਐਡਜਸਟ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਮਸਾਜ ਫੰਕਸ਼ਨ ਵੀ ਮਿਲਦਾ ਹੈ। ਵੈਲਫਾਇਰ ਦੀ ਸੈਕਿੰਡ ਰੋਅ 'ਤੇ ਬੈਠ ਕੇ ਪੈਸੰਜਰ ਲੰਬੇ ਸਫਰ 'ਚ ਸੁਰੱਖਿਅਤ ਅਤੇ ਕੰਫਰਟੇਬਲ ਰਹਿਣਗੇ। ਜੇਕਰ ਤੁਸੀਂ ਬੋਰ ਹੋ ਰਹੇ ਹੋ ਤਾਂ ਇਸ ਲਈ ਟੋਇਟਾ ਨੇ ਇਸ ਵਿਚ ਦੋ 14-ਇੰਚ ਰੀਅਰ ਸਕਰੀਨ (ਦੋਵਾਂ ਪੈਸੰਜਰਾਂ ਲਈ ਇਕ-ਇਕ) ਦਿੱਤੀਆਂ ਹਨ, ਜਿਨ੍ਹਾਂ ਦਾ ਤੁਸੀਂ ਸਫਰ ਦੌਰਾਨ ਇਸਤੇਮਾਲ ਕਰ ਸਕਦੇ ਹੋ।

ਫੀਚਰਜ਼

ਨਵੀਂ ਵੈਲਫਾਇਰ ਦੇ ਕੈਬਿਨ 'ਚ 14-ਇੰਚ ਟੱਚਸਕਰੀਨ ਸਿਸਟਮ ਦਿੱਤਾ ਗਿਆ ਹੈ ਜੋ ਭਾਰਤ 'ਚ ਟੋਇਟਾ ਕਾਰ 'ਚ ਸਭ ਤੋਂ ਵੱਡਾ ਸੈਂਟਰਲ ਡਿਸਪਲੇਅ ਹੈ। ਇਸਤੋਂ ਇਲਾਵਾ ਇਸ ਵਿਚ ਫੁਲ ਡਿਜੀਟਲ ਡਰਾਈਵਰ ਡਿਸਪਲੇਅ, ਡਿਊਲ ਪੈਨਲ ਸਨਰੂਫ, ਵਾਇਰਲੈੱਸ ਫੋਨ ਚਾਰਜਿੰਗ ਅਤੇ 60 ਤੋਂ ਜ਼ਿਆਦਾ ਕੁਨੈਕਟਿਡ ਕਾਰ ਫਚਰ ਵੀ ਦਿੱਤੇ ਗਏ ਹਨ। ਇਸ ਵਿਚ ਮੈਮਰੀ ਫੰਕਸ਼ਨ ਦੇ ਨਾਲ 8 ਤਰ੍ਹਾਂ ਨਾਲ ਪਾਵਰ ਐਡਜਸਟ ਹੋਣ ਵਾਲੀ ਡਰਾਈਵਰ ਸੀਟ, 14-ਕਲਰ ਐਂਬੀਐਂਟ ਲਾਈਟਿੰਗ ਅਤੇ 15-ਸਪੀਕਰ ਜੇ.ਬੀ.ਐੱਲ. ਸਾਊਂਡ ਸਿਸਟਮ ਵਰਗੇ ਫੀਚਰ ਵੀ ਮਿਲਦੇ ਹਨ। 

ਪੈਸੰਜਰ ਦੀ ਸੁਰੱਖਿਆ ਲਈ ਇਸ ਵਿਚ 6 ਏਅਰਬੈਗਸ, ਅਡਾਪਟਿਵ ਕਰੂਜ਼ ਕੰਟਰੋਲ, ਲੈਨ ਕੀਪ ਅਸਿਸਟ, ਵ੍ਹੀਕਲ ਸਟੇਬਿਲਿਟੀ ਕੰਟਰੋਲ, 360 ਡਿਗਰੀ ਕੈਮਰਾ ਅਤੇ ਆਲ ਡਿਸਪਲੇਅ ਬ੍ਰੇਕ ਵਰਗੇ ਸੇਫਟੀ ਫੀਚਰਜ਼ ਦਿੱਤੇ ਗਏ ਹਨ।

ਇੰਜਣ

ਭਾਰਤ 'ਚ ਚੌਥੀ ਜਨਰੇਸ਼ਨ ਵੈਲਫਾਇਰ 'ਚ 2.5 ਲੀਟਰ ਪੈਟਰੋਲ-ਹਾਈਬ੍ਰਿਡ ਪਾਵਰਟ੍ਰੇਨ ਦਿੱਤਾ ਗਿਆ ਹੈ ਜੋ 193 ਪੀ.ਐੱਸ. ਦੀ ਪਾਵਰ ਅਤੇ 240 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ ਦੇ ਨਾਲ ਇਸ ਵਿਚ ਈ-ਸੀ.ਵੀ.ਟੀ. ਗਿਅਰਬਾਕਸ ਦਿੱਤਾ ਗਿਆ ਹੈ। ਸਟਰਾਂਗ-ਹਾਈਬ੍ਰਿਡ ਸੈੱਟਅਪ ਦੇ ਚਲਦੇ ਇਸਦਾ ਸਰਟੀਫਾਇਡ ਮਾਈਲੇਜ 19.28 ਕਿਲੋਮੀਟਰ ਪ੍ਰਤੀ ਲੀਟਰ ਦੱਸਿਆ ਗਿਆ ਹੈ।


Rakesh

Content Editor

Related News