ਨਵੇਂ ਡਿਜ਼ਾਇਨ ਅਤੇ ਬਿਹਤਰੀਨ ਫੀਚਰਜ਼ ਨਾਲ ਜਲਦ ਲਾਂਚ ਹੋਵੇਗੀ 2023 BMW X7 SUV

Thursday, Apr 14, 2022 - 03:12 PM (IST)

ਨਵੇਂ ਡਿਜ਼ਾਇਨ ਅਤੇ ਬਿਹਤਰੀਨ ਫੀਚਰਜ਼ ਨਾਲ ਜਲਦ ਲਾਂਚ ਹੋਵੇਗੀ 2023 BMW X7 SUV

ਆਟੋ ਡੈਸਕ– ਲਗਜ਼ਰੀ ਕਾਰ ਨਿਰਮਾਤਾ ਕੰਪਨੀ BMW ਜਲਦਹੀ 2023 BMW X7 ਨੂੰ ਗਲੋਬਲ ਬਾਜ਼ਾਰ ’ਚ ਉਤਾਰਨ ਜਾ ਰਹੀ ਹੈ। ਇਸਨੂੰ ਇਸ ਸਾਲ ਅਗਸਤ ’ਚ ਲਾਂਚ ਕੀਤਾ ਜਾ ਸਕਦਾ ਹੈ। ਉਂਝ ਤਾਂ BMW X7 5 ਸਾਲਾਂ ਤੋਂ ਸੇਲ ਹੋ ਰਹੀ ਹੈ ਪਰ ਹੁਣ ਇਸਨੂੰ ਨਵੇਂ ਅਪਡੇਟਸ ਦੇ ਨਾਲ ਲਿਆਇਆ ਜਾ ਰਿਹਾ ਹੈ। ਕਾਰ ਦੇ ਇੰਟੀਰੀਅਰ ਅਤੇ ਐਕਸਟੀਰੀਅਰ ’ਚ ਖਾਸ ਬਦਲਾਅ ਕੀਤੇ ਗਏ ਹਨ। ਇਸਤੋਂ ਇਲਾਵਾ ਕੰਪਨੀ ਨੇ ਇਸਨੂੰ ਮਾਈਲਡ ਹਾਈਬ੍ਰਿਡ ਸਿਸਟਮ ਦੇ ਨਾਲ ਪੇਸ਼ ਕੀਤਾ ਹੈ ਜਿਸਤੋਂ ਬਾਅਦ ਇਹ ਐੱਸ.ਯੂ.ਵੀ. ਪਹਿਲਾਂ ਨਾਲੋਂ ਜ਼ਿਆਦਾ ਪਾਵਰਫੁਲ ਹੋ ਗਈ ਹੈ। ਇਸ ਵਿਚ ਹੋ ਵੇਰੀਐਂਟ ਮਿਲਣਗੇ।

PunjabKesari

BMW X7 xDrive 40i
BMW X7 ਦੇ ਬੇਸ xDrive 40i ਵੇਰੀਐਂਟ ’ਚ ਅਪਡੇਟਿਡ ਕਿਡਨੀ ਗਰਿੱਲ ਦੇ ਨਾਲ ਡਾਰਕ ਸਲੈਟਸ ਅਤੇ ਬੰਪਰ ਸਿਲਵਰ ਟ੍ਰਿਮ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ ਗਰਿੱਲ ਦੇ ਅੰਦਰ ਇੰਟੀਗ੍ਰੇਡਿਟ ਕੈਸਕੇਡ ਲਾਈਟਿੰਗ ਐਲੀਮੈਂਟਸ ਦਿੱਤੇ ਗਏ ਹਨ। ਨਵੀਂ BMW X7 ਅਤੇ xDrive 40i ਵੇਰੀਐਂਟ ’ਚ 21 ਇੰਚ ਦੇ ਅਲੌਏ ਵ੍ਹੀਲ ਦਿੱਤੇ ਜਾਣਗੇ। 

PunjabKesari

BMW X7 M60i
ਉਥੇ ਹੀ ਦੂਜੇ ਪਾਸੇ ਟਾਪ-ਸਪੇਸ BMW X7 M60i ਵੇਰੀਐਂਟ ’ਚ ਗਰਿੱਲ ਅਤੇ ਬੰਪਰ-ਮਾਊਂਟੇਡ ਏਅਰ ਵੈੰਟਸ ’ਤੇ ਆਲ-ਬਲੈਕ ਗਲਾਸ ਟ੍ਰੀਟਮੈਂਟ ਦਾ ਇਸਤੇਮਾਲ ਕੀਤਾ ਗਿਆ ਹੈ। BMW ਨੇ ਜ਼ਿਆਦਾ ਸਪੋਰਟੀਅਰ ਲੁੱਕ ਲਈ BMW X7 M60i ’ਤੇ ਹੈੱਡਲਾਈਟ ਫਿਕਸਚਰ ਨੂੰ ਵੀ ਬਲੈਕ ਆਊਟ ਕੀਤਾ ਹੈ। BMW X7 M60i ਵੇਰੀਐਂਟ ’ਚ 22 ਇੰਚ ਦੇ ਅਲੌਏ ਵ੍ਹੀਲ ਦਿੱਤੇ ਜਾਣਗੇ। ਪਿਛਲੇ ਪਾਸੇ,ਐੱਸ.ਯੂ.ਵੀ. ’ਚ ਹੁਣ ਇਕ ਸਲਿਮਰ ਕ੍ਰੋਮ ਬਾਰ ਨੂੰ ਲਗਾਇਆ ਗਿਆ ਹੈ।

PunjabKesari

ਇੰਜਣ
BMW X7 ਦੇ ਬੇਸ ਵੇਰੀਐਂਟ xDrive 40i ’ਚ ਅਜੇ ਵੀ ਮੌਜੂਦਾ 3.0 ਲੀਟਰ, ਇਨਲਾਈਨ-6-ਸਿਲੰਡਰ ਇੰਜਣ ਅਤੇ ਇਸਦੇ ਟਾਪ-ਸਪੇਕ ਵੇਰੀਐਂਟ M60i ’ਚ ਟਵਿਨ-ਟਰਬੋਚਾਰਜ਼ 4.4 ਲੀਟਰ V8 ਇੰਜਣ ਦਾ ਇਸਤੇਮਾਲ ਜਾਰੀ ਰੱਖਿਆ ਜਾਵੇਗਾ। ਇਨ੍ਹਾਂ ਦੋਵਾਂ ਹੀ ਇੰਜਣਾਂ ਦੇ ਨਾਲ ਕੰਪਨੀ ਹੁਣ 48V ਮਾਈਲਡ ਹਾਈਬ੍ਰਿਡ ਸਿਸਟਮ ਦਾ ਵੀ ਇਸਤੇਮਾਲ ਕਰੇਗੀ। 

ਨਵੀਂ BMW X7 ਦੇ ਕੈਬਿਨ ’ਚ ਪਹਿਲਾਂ ਨਾਲੋਂ ਜ਼ਿਆਦਾ ਆਰਾਮਦਾਇਕ ਸੀਟਾਂ, ਨਵੇਂ ਡਿਜ਼ਾਇਨ ਦਾ 12.3 ਇੰਚ ਦਾ ਇੰਸਟਰੂਮੈਂਟ ਪੈਨਲ ਅਤੇ 14.9 ਇੰਚ ਦੀ ਇੰਫੇਟੇਨਮੈਂਟ ਡਿਸਪਲੇਅ ਹੈ। ਕਾਰ ’ਚ ਵਾਇਰਲੈੱਸ ਚਾਰਜਿੰਗ, ਆਟੋਮੈਟਿਕ ਕਲਾਈਮੇਟ ਕੰਟਰੋਲ ਅਤੇ ਪੈਨੋਰਮਿਕ ਗਲਾਸ ਸਨਰੂਫ ਵਰਗੇ ਸਟੈਂਡਰਡ ਫੀਚਰ ਵੀ ਮਿਲਦੇ ਹਨ। 

ਇਸ ਸਮੇਂ BMW X7 ਭਾਰਤ ’ਚ ਚਾਰ ਵੇਰੀਐਂਟ ਦੇ ਨਾਲ ਆਉਂਦੀ ਹੈ, ਜਿਨ੍ਹਾਂ ਦੀ ਕੀਮਤ 1.18 ਕਰੋੜ ਰੁਪਏ ਤੋਂ 1.78 ਕਰੋੜ ਰੁਪਏ ਦੇ ਵਿਚਕਾਰ ਹੈ। ਫਿਲਹਾਲ 2023 BMW X7 ਦੀ ਕੀਮਤ ਬਾਰੇ ਜਾਣਕਾਰੀ ਨਹੀਂ ਮਿਲੀ। 


author

Rakesh

Content Editor

Related News