14 ਅਪ੍ਰੈਲ ਨੂੰ ਲਾਂਚ ਹੋਵੇਗੀ 2022 Honda City, ਕੰਪਨੀ ਨੇ ਰਿਲੀਜ਼ ਕੀਤਾ ਟੀਜ਼ਰ
Tuesday, Apr 12, 2022 - 01:57 PM (IST)

ਆਟੋ ਡੈਸਕ– ਭਾਰਤ ’ਚ ਹੋਂਡਾ ਸਿਟੀ ਦੇ ਦੀਵਾਨਿਆਂ ਦੀ ਘਾਟ ਨਹੀਂ ਹੈ। ਲੰਬੇ ਸਮੇੰ ਤੋਂ ਇਸ ਕੰਪਨੀ ਦੀਆਂ ਗੱਡੀਆਂ ਦਾ ਸੜਕਾਂ ’ਤੇ ਰਾਜ ਰਿਹਾ ਹੈ ਹਾਲਾਂਕਿ, ਬੀਤੇ 2 ਸਾਲਾਂ ਤੋਂ ਭਾਰਤ ’ਚ ਇਸ ਕੰਪਨੀ ਦੀ ਕੋਈ ਗੱਡੀ ਲਾਂਚ ਨਹੀਂ ਹੋਈ ਪਰ ਹੁਣ ਹੋਂਡਾ ਸਿਟੀ ਦੇ ਚਾਹੁਣ ਵਾਲਿਆਂ ਲਈ ਇਕ ਚੰਗੀ ਖਬਰ ਹੈ। ਖਬਰ ਹੈ ਕਿ ਹੋਂਡਾ ਕਰਾਸ ਇੰਡੀਆ ਹੋਂਡਾ ਸਿਟੀ ਹਾਈਬ੍ਰਿਡ ਸੇਡਾਨ ਨੂੰ ਪੇਸ਼ ਕਰਨ ਜਾ ਰਹੀ ਹੈ। ਹੋਂਡਾ ਇੰਡੀਆ ਸਿਟੀ ਹਾਈਬ੍ਰਿਡ ਸੇਡਾਨ ਨੂੰ 14 ਅਪ੍ਰੈਲ 2022 ਨੂੰ ਭਾਰਤ ’ਚ ਪੇਸ਼ ਕਰੇਗੀ ਅਤੇ ਮਈ ’ਚ ਇਸ ਕਾਰ ਦੀ ਵਿਕਰੀ ਸ਼ੁਰੂ ਕੀਤੀ ਜਾਵੇਗੀ। ਉਂਝ ਤਾਂ ਹੋਂਡਾ ਸਿਟੀ ਹਾਈਬ੍ਰਿਡ ਨੂੰ ਇਸ ਸਾਲ ਫਰਵਰੀ ’ਚ ਲਾਂਚ ਕੀਤਾ ਜਾਣਾ ਸੀ ਪਰ ਕੋਰੋਨਾ ਮਹਾਮਾਰੀ ਦੇ ਚਲਦੇ ਇਸਦੀ ਲਾਂਚਿੰਗ ਨੂੰ ਟਾਲ ਦਿੱਤਾ ਗਿਆ। ਇਹ ਹੋਂਡਾ ਦੀ ਇਸ ਸਾਲ ਦੀ ਸਭ ਤੋਂ ਵੱਡਾ ਲਾਂਚ ਹੋਣ ਵਾਲਾ ਹੈ। ਹਾਲ ਹੀ ’ਚ ਹੋਂਡਾ ਇੰਡੀਆ ਨੇ ਨਵੀਂ ਸਿਟੀ ਹਾਈਬ੍ਰਿਡ ਸੇਡਾਨ ਦੀ ਟੀਜ਼ਰ ਵੀਡੀਓ ਜਾਰੀ ਕੀਤੀ ਹੈ। ਟੀਜ਼ਰ ’ਚ ਕੰਪਨੀ ਨੇ ਸਿਟੀ ਹਾਈਬ੍ਰਿਡ ਦੇ ZX ਵੇਰੀਐਂਟ ਦੀ ਝਲਕ ਵਿਖਾਈ ਹੈ।
The Supreme Sedan is all set to raise the bar on excellence. Yet again. Get ready to be part of it. Learn more: https://t.co/yOW2x1FSbq#HondaCityeHEV #SupremeElectricHybrid pic.twitter.com/qkFIvtXyhI
— Honda Car India (@HondaCarIndia) April 11, 2022
ਕੰਪਨੀ ਨਵੀਂ ਹੋਂਡਾ ਸਿਟੀ ’ਚ i-MMD ਹਾਈਬ੍ਰਿਡ ਤਕਨੀਕ ਦਾ ਇਸਤੇਮਾਲ ਕਰ ਰਹੀ ਹੈ ਜਿਸ ਵਿਚ ਪੈਟਰੋਲ ਇੰਜਣ ਦੇ ਨਾਲ ਦੋ ਇਲੈਕਟ੍ਰਿਕ ਮੋਟਰ ਦਾ ਇਸਤੇਮਾਲ ਕੀਤਾ ਗਿਆ ਹੈ। ਕੰਪਨੀ ਸਿਟੀ ਹਾਈਬ੍ਰਿਡ ਨੂੰ ਟਾਪ ZX ਟ੍ਰਿਮ ’ਚ ਉਤਾਰਨ ਵਾਲੀ ਹੈ।