2021 Kia Seltos ਅਤੇ Sonet Facelift SUV ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ
Saturday, May 01, 2021 - 06:26 PM (IST)
ਆਟੋ ਡੈਸਕ– ਕੀਆ ਇੰਡੀਆ ਨੇ ਭਾਰਤ ’ਚ 2021 Kia Seltos ਅਤੇ Sonet Facelift SUV ਦਾ ਫੇਸਲਿਫਟ ਅਵਤਾਰ ਲਾਂਚ ਕਰ ਦਿੱਤਾ ਹੈ। ਇਹ ਦੋਵੇਂ ਹੀ ਭਾਰਤ ’ਚ ਵਿਕਣ ਵਾਲੇ ਕੰਪਨੀ ਦੇ ਬੈਸਟ ਸੇਲਿੰਗ ਮਾਡਲ ਹਨ ਜਿਨ੍ਹਾਂ ਦੀ ਜ਼ਬਰਦਸਤ ਮੰਗ ਹੈ। ਨਾਲ ਹੀ ਇਨ੍ਹਾਂ ’ਚ ਬਿਹਤਰੀਨ ਫੀਚਰਜ਼ ਦਿੱਤੇ ਜਾਂਦੇ ਹਨ ਜੋ ਇਸ ਕਾਰ ’ਚ ਡਰਾਈਵ ਕਰਨ ਦੌਰਾਨ ਬਿਹਤਰੀਨ ਅਨੁਭਵ ਦਿੰਦੇ ਹਨ। ਇਨ੍ਹਾਂ ਦੋਵਾਂ ਹੀ ਨਵੇਂ ਮਾਡਲਾਂ ’ਚ ਕੰਪਨੀ ਨੇ ਕੁਝ ਨਵੇਂ ਫੀਚਰਜ਼ ਸ਼ਾਮਲ ਕੀਤੇ ਹਨ, ਨਾਲ ਹੀ ਇਨ੍ਹਾਂ ਦੋਵਾਂ ਕਾਰਾਂ ਦੇ ਟਾਪ ਮਾਡਲਾਂ ’ਚ ਦਿੱਤੇ ਜਾਣ ਵਾਲੇ ਕੁਝ ਫੀਚਰਜ਼ ਨੂੰ ਲੋਅਰ ਮਾਡਲਾਂ ’ਚ ਵੀ ਸ਼ਾਮਲ ਕੀਤਾ ਗਿਆ ਹੈ।
ਕੰਪਨੀ ਨੇ ਇਨ੍ਹਾਂ ਦੋਵਾਂ ਧਾਕੜ ਐੱਸ.ਯੂ.ਵੀ. ਦੀ ਬੁਕਿੰਗਸ ਵੀ ਲੈਣੀ ਸ਼ੁਰੂ ਕਰ ਦਿੱਤੀ ਹੈ। 2021 Kia Seltos ਦੀ ਸ਼ੁਰੂਆਤੀ ਕੀਮਤ 9.95 ਲੱਖ ਰੁਪਏ ਰੱਖੀ ਗਈ ਹੈ ਉਥੇ ਹੀ 2021 Kia Sonet ਦੀ ਸ਼ੁਰੂਆਤੀ ਕੀਮਤ 6.79 ਲੱਖ ਰੁਪਏ ਹੈ। ਕੀਆ ਨੋ ਨਵੀਂ ਸੈਲਟੋਸ ਅਤੇ ਸੋਨੇਟ ਐੱਸ.ਯੂ.ਵੀ. ’ਚ ਪੈਡਲ ਸ਼ਿਫਟਰਸ ਪੇਸ਼ ਕੀਤੇ ਹਨ। ਸੋਨੇਟ ਐੱਸ.ਯੂ.ਵੀ. ਤੋਂ ਬਾਅਦ ਹੁਣ iMT ਤਕਨੀਕ ਸੈਲਟੋਸ ’ਚ ਵੀ ਦਿੱਤੀ ਜਾਵੇਗੀ। ਦੱਸ ਦੇਈਏ ਕਿ iMT ਨਾਲ ਲੈਸ ਸੈਲਟੋਸ 1.5 ਲੀਟਰ HTK+ ਮਾਡਲ ’ਚ ਉਪਲੱਬਧ ਹੈ।
ਕੀਆ ਨੇ ਨਵੀਂ ਸੈਲਟੋਸ ਦਾ ਇਕ ਹੋਰ ਪ੍ਰੀਮੀਅਮ ਮਾਡਲ ਪੇਸ਼ ਕੀਤਾ ਹੈ ਜੋ 1.4T-GDI Petrol GTX (O) ’ਚ ਮਿਲੇਗਾ। ਨਵੀਂ ਸੋਨੇਟ ਦੀ ਗੱਲ ਕਰੀਏ ਤਾਂ ਇਸ ਵਿਚ HTX ਟ੍ਰਿਮ ਆਟੋਮੈਟਿਕ ਆਪਸ਼ਨ ਮਿਲਦਾ ਹੈ ਜਿਸ ਵਿਚ HTX 7DCT (1.0T-GDI ਪੈਟਰੋਲ) ਅਤੇ HTX 6AT (1.5 ਡੀਜ਼ਲ) ਸ਼ਾਮਲ ਹੈ।
2021 Seltos ’ਚ 17 ਨਵੇਂ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਸੈਗਮੈਂਟ ’ਚ ਪਹਿਲੀ ਵਾਰ ਆਫਰ ਕੀਤੇ ਜਾ ਰਹੇ ਹਨ ਜਿਨ੍ਹਾਂ ’ਚ ਸਮਾਰਟ ਪਿਓਰ ਏਅਰ ਪਿਊਰੀਫਾਇਰ ਸ਼ਾਮਲ ਹੈ ਜੋ ਵਾਇਰਸ ਅਤੇ ਬੈਕਟੀਰੀਆ ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਕੀਆ ਨੇ ਦਾਅਵਾ ਕੀਤਾ ਹੈ ਕਿ ਇਹ ਏਅਰ ਪਿਊਰੀਫਾਇਰ ਵਾਇਰਸ ਅਤੇ ਬੈਕਟੀਰੀਆ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦਾ ਹੈ। ਇਸ ਵਿਚ ਗਾਹਕਾਂ ਨੂੰ ਰਿਮੋਟ ਇੰਜਣ ਸਟਾਰਟ ਵੀ ਦਿੱਤਾ ਜਾਂਦਾ ਹੈ ਜੋ ਮੈਨੁਅਲ ਟ੍ਰਾਂਸਮਿਸ਼ਨ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਸ ਵਿਚ ਵਾਇਰਲੈੱਸ ਫੋਨ ਪ੍ਰੋਟੈਕਸ਼ਨ ਆਨ ਕਾਰ ਟੱਚਸਕਰੀਨ, ਓਵਰ ਦਿ ਏਅਰ ਮੈਕ ਅਪਡੇਟਸ, ਐਡੀਸ਼ਨਲ ਵੌਇਸ ਕਮਾਂਡ ਆਨ ਯੂ.ਵੀ.ਓ. ਕੁਨੈਕਟਿਡ ਕਾਰ ਸਿਸਟਮ ਵੀ ਦਿੱਤਾ ਜਾਂਦਾ ਹੈ ਜਿਸ ਨਾਲ ਸਨਰੂਫ ਅਤੇ ਡਰਾਈਵਰ ਵਿੰਡੋ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।