ਨਵੀਂ ਮਹਿੰਦਰਾ ਥਾਰ ’ਤੇ ਕੀਤਾ ਗਿਆ ਕ੍ਰੈਸ਼ ਟੈਸਟ, ਜਾਣੋ ਤੁਹਾਡੇ ਲਈ ਕਿੰਨੀ ਸੁਰੱਖਿਅਤ ਹੈ ਇਹ ਕਾਰ (ਵੀਡੀਓ)

11/25/2020 6:28:55 PM

ਆਟੋ ਡੈਸਕ– 2020 ਮਹਿੰਦਰਾ ਥਾਰ ਨੂੰ ਕੁਝ ਸਮਾਂ ਪਹਿਲਾਂ ਹੀ ਬਾਜ਼ਾਰ ’ਚ ਲਾਂਚ ਕੀਤਾ ਗਿਆ ਹੈ। ਕੰਪਨੀ ਇਸ ਐੱਸ.ਯੂ.ਵੀ. ਨੂੰ ਕਈ ਬਦਲਾਵਾਂ ਨਾਲ ਲੈ ਕੇ ਆਈ ਹੈ ਅਤੇ ਇਸ ਨੂੰ ਬਿਲਕੁਲ ਨਵੇਂ ਪਲੇਟਫਾਰਮ ’ਤੇ ਬਣਾਇਆ ਗਿਆ ਹੈ। ਹੁਣ ਇਸ ਨਵੀਂ ਮਹਿੰਦਰਾ ਥਾਰ ’ਤੇ ਕ੍ਰੈਸ਼ ਟੈਸਟ ਕੀਤਾ ਗਿਆ ਹੈ ਅਤੇ ਥਾਰ ਨੇ ਇਸ ਨੂੰ ਸ਼ਾਨਦਾਰ ਤਰੀਕੇ ਨਾਲ ਪਾਸ ਕਰ ਲਿਆ ਹੈ। ਗਲੋਬਲ NCAP ਦੁਆਰਾ ਕੀਤੇ ਗਏ ਟੈਸਟ ’ਚ ਥਾਰ ਨੂੰ ਅਡਲਟ ਅਤੇ ਚਾਈਲਡ ਸੁਰੱਖਿਆ, ਦੋਵਾਂ ਲਈ ਚਾਰ ਸਟਾਰ ਰੇਟਿੰਗ ਮਿਲੀ ਹੈ। ਦੱਸ ਦੇਈਏ ਕਿ ਇਹ ਕੰਪਨੀ ਦੀ XUV 300 ਤੋਂ ਬਾਅਦ ਦੂਜੀ ਕਾਰ ਹੈ ਜੋ ਇਸ ਟੈਸਟ ’ਚ ਪਾਸ ਹੋ ਗਈ ਹੈ। 

 

ਜਾਣਕਾਰੀ ਲਈ ਦੱਸ ਦੇਈਏ ਕਿ ਜਿਸ 2020 ਮਾਡਲ ਮਹਿੰਦਰਾ ਥਾਰ ’ਤੇ ਟੈਸਟ ਕੀਤਾ ਗਿਆ ਹੈ ਉਸ ਵਿਚ 2 ਏਅਰਬੈਗਸ ਸਾਹਮਣੇ ਸਟੈਂਡਰਡ ਰੂਪ ਨਾਲ ਦਿੱਤੇ ਗਏ ਸਨ। ਗਲੋਬਲ NCAP ਦੀ ਟੈਸਟ ਰਿਪੋਰਟ ਮੁਤਾਬਕ, ਡਰਾਈਵਰ ਅਤੇ ਪਸੰਜਰ ਦੇ ਸਿਰ ਅਤੇ ਗਲੇ ਨੂੰ ਲੋੜੀਂਦੀ ਸੁਰੱਖਿਆ ਮਿਲੀ ਹੈ, ਉਥੇ ਹੀ ਡਰਾਈਵਰ ਦੀ ਛਾਤੀ ਨੂੰ ਵੀ ਨੁਕਸਾਨ ਨਹੀਂ ਹੋਇਆ। ਐੱਸ.ਯੂ.ਵੀ. ਦੇ ਪੂਰੇ ਢਾਂਚੇ ਨੂੰ ਸਥਿਰ ਦੱਸਿਆ ਗਿਆ ਪਰ ਫੂਟਵੇਲ ਏਰੀਆ ਨੂੰ ਅਸਥਿਰ ਕਿਹਾ ਗਿਆ ਹੈ। 

ਥਾਰ ’ਤੇ ਸਾਈਡ ਇੰਪੈਕਟ ਯੂ95 ਟੈਸਟ ਵੀ ਕੀਤਾ ਗਿਆ ਜਿਸ ਨੂੰ ਥਾਰ ਨੇ ਆਸਾਨੀ ਨਾਲ ਪਾਸ ਕਰ ਲਿਆ ਹੈ। ਕੁਲ ਮਿਲਾ ਕੇ ਇਹ ਆਫ ਰੋਡ ਐੱਸ.ਯੂ.ਵੀ. ਟੈਸਟ ’ਚ ਪਾਸ ਹੋ ਗਈ ਹੈ। ਇਸ ’ਤੇ ਗਲੋਬਲ NCAP ਦੇ ਸਕੱਤਰ ਨੇ ਕਿਹਾ ਕਿ ਮਹਿੰਦਰਾ ਦੀ ਗਾਹਕਾਂ ਲਈ ਸੁਰੱਖਿਅਤ ਕਾਰ ਬਣਾਉਣ ਦੀ ਵਚਨਬੱਧਤਾ ਫਿਰ ਤੋਂ ਵਿਖ ਗਈ ਹੈ ਅਤੇ ਇਹ ਮੁਮਕਿਨ ਹੈ ਕਿ ਭਾਰਤੀ ਬਾਜ਼ਾਰ ’ਚ ਚੰਗੀ ਸੁਰੱਖਿਆਵਾਲੀ ਕਾਰ ਲਿਆਈ ਜਾ ਰਹੀ ਹੈ। ਦੱਸ ਦੇਈਏ ਕਿ 2020 ਮਹਿੰਦਰਾ ਥਾਰ ’ਚ ਡਿਊਲ ਏਅਰਬੈਗ ਦੇ ਨਾਲ ਏ.ਬੀ.ਐੱਸ. ਅਤੇ ਰੀਅਰ ਪਾਰਕਿੰਗ ਅਸਿਸਟ ਵਰਗੇ ਫੀਚਰਜ਼ ਸਟੈਂਡਰਡ ਰੂਪ ਨਾਲ ਦਿੱਤੇ ਗਏ ਹਨ। ਇਸ ਨੂੰ 9.80 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਿਆਇਆ ਗਿਆ ਹੈ।


Rakesh

Content Editor

Related News