Kawasaki Z650 ਦਾ 2020 ਐਡੀਸ਼ਨ ਭਾਰਤ ’ਚ ਲਾਂਚ, ਜਾਣੋ ਕੀਮਤ

12/27/2019 6:10:55 PM

ਆਟੋ ਡੈਸਕ– ਕਾਵਾਸਾਕੀ ਨੇ BS6 ਇੰਜਣ ਦੇ ਨਾਲ ਆਪਣੀਆਂ ਪਾਵਰਫੁਲ ਬਾਈਕਸ ਨੂੰ ਭਾਰਤੀ ਬਾਜ਼ਾਰ ’ਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਕਾਵਾਸਾਕੀ ਜੈੱਡ900 ਨੂੰ ਭਾਰਤੀ ਬਾਜ਼ਾਰ ’ਚ ਉਤਾਰਣ ਤੋਂ ਬਾਅਦ ਹੁਣ ਕੰਪਨੀ ਨੇ ਜੈੱਡ650 ਦੇ BS6 ਇੰਜਣ ਵਾਲੇ 2020 ਐਡੀਸ਼ਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਕਈ ਬਦਲਾਵਾਂ ਦੇ ਨਾਲ ਭਾਰਤ ’ਚ ਲਿਆਇਆ ਗਿਆ ਹੈ ਅਤੇ ਇਸ ਦੀ ਕੀਮਤ 6.25 ਲੱਖ ਰੁਪਏ ਤੋਂ 6.50 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। 

PunjabKesari

55000 ਰੁਪਏ ਵਧੀ ਕੀਮਤ
ਨਵੀਂ ਜ਼ੈੱਡ650 ਬੀ.ਐੱਸ.-6 ਦੀ ਕੀਮਤ ਪੁਰਾਣੇ ਮਾਡਲ ਦੇ ਮੁਕਾਬਲੇ 55,000 ਰੁਪਏ ਜ਼ਿਆਦਾ ਰੱਖੀ ਗਈਹੈ। ਯਾਨੀ ਪੁਰਾਣਾ ਮਾਡਲ 5.69 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਕੀਮਤ ’ਤੇ ਵੇਚਿਆ ਜਾ ਰਿਹਾ ਹੈ। 

PunjabKesari

TFT ਇਸਟਰੂਮੈਂਟ ਕਲੱਸਟਰ
ਨਵੀਂ ਜੈੱਡ650 ’ਚ 4.3 ਇੰਚ ਦਾ TFT ਇਸਟਰੂਮੈਂਟ ਕਲੱਸਟਰ ਲੱਗਾ ਹੈ ਜਿਸ ਵਿਚ ਸਮਾਰਟਫੋਨ ਕੁਨੈਕਟਿਵਿਟੀ ਵਰਗੇ ਫੀਚਰਜ਼ ਦਿੱਤੇ ਗਏ ਹਨ। 

PunjabKesari

649cc ਇੰਜਣ
ਕਾਵਾਸਾਕੀ ਜੈੱਡ650 ’ਚ 649 ਸੀਸੀ, ਪੈਰੇਲਲ ਟਵਿਨ ਇੰਜਣ ਲਗਾਇਆ ਗਿਆ ਹੈ ਜਿਸ ਨੂੰ ਬੀ.ਐੱਸ.-6 ’ਚ ਅਪਡੇਟ ਕਰ ਦਿੱਤਾ ਗਿਆ ਹੈ। ਕੰਪਨੀ ਨੇ ਐਗਜਾਸਟ ਅਤੇ ਏਅਰਬਾਕਸ ’ਚ ਵੀ ਬਦਲਾਅ ਕੀਤਾ ਹੈ। 


Related News