ਰੈਨੋ ਡਸਟਰ, ਕੈਪਟਰ ਤੇ ਕਵਿੱਡ ''ਚ ਮਿਲ ਸਕਦਾ ਹੈ ਇਹ ਖਾਸ ਫੀਚਰ

Thursday, Dec 20, 2018 - 02:26 PM (IST)

ਰੈਨੋ ਡਸਟਰ, ਕੈਪਟਰ ਤੇ ਕਵਿੱਡ ''ਚ ਮਿਲ ਸਕਦਾ ਹੈ ਇਹ ਖਾਸ ਫੀਚਰ

ਆਟੋ ਡੈਸਕ- ਰੈਨੋ ਨੇ ਕੁਝ ਸਮਾਂ ਪਹਿਲਾਂ ਆਪਣੀ ਕਾਰਾਂ 'ਚ ਅਪਡੇਟ ਮੀਡੀਆ ਨਵ 4.0 ਇੰਫੋਟੇਂਮੈਂਟ ਸਿਸਟਮ ਦੇਣ ਦਾ ਐਲਾਨ ਕੀਤਾ ਸੀ। ਹੁਣ ਕੰਪਨੀ ਨੇ ਇਸ 'ਤੇ ਕੰਮ ਕਰ ਸ਼ੁਰੂ ਕਰ ਦਿੱਤਾ ਹੈ। ਕੰਪਨੀ ਦੇ ਮੁਤਾਬਕ ਇਹ ਸਿਸਟਮ ਐਂਡ੍ਰਾਇਡ ਆਟੋ ਤੇ ਐਪਲ ਕਾਰਪਲੇਅ ਕੁਨੈੱਕਟੀਵਿਟੀ ਸਪੋਰਟ ਕਰਦਾ ਹੈ। ਚਰਚਾਵਾਂ ਹਨ ਕਿ ਇਹ ਸਿਸਟਮ ਕੰਪਨੀ ਦੀ ਅਫਾਰਡੇਬਲ ਕਾਰ 'ਚ ਵੀ ਆਵੇਗਾ। ਹੁਣੇ ਰੈਨੋ ਦੀ ਕਿਸੇ ਵੀ ਕਾਰ 'ਚ ਐਂਡ੍ਰਾਇਡ ਆਟੋ ਤੇ ਐਪਲ ਕਾਰਪਲੇਅ ਕੁਨੈਕਟੀਵਿਟੀ ਨਹੀਂ ਦਿੱਤੀ ਗਈ ਹੈ।

ਅਪਡੇਟ ਮੀਡੀਆ ਨਵ 4.0 ਦਾ ਸਾਈਜ਼ 7.0 ਇੰਚ ਹੋਵੇਗਾ। ਇਸ ਦਾ ਡਿਜ਼ਾਈਨ ਪੁਰਾਣੇ ਮਾਡਲ ਵਰਗਾ ਹੀ ਹੋਵੇਗਾ। ਅਪਡੇਟ ਮੀਡੀਆ ਨਵ 4.0 'ਚ ਮਲਟੀ-ਟੱਚ ਕਪੈਸਿਟਿਵ ਟੱਚ-ਸਕਰੀਨ ਦਿੱਤੀ ਜਾਵੇਗੀ ਜਦ ਕਿ ਪੁਰਾਣੇ ਸਿਸਟਮ 'ਚ ਪ੍ਰੇਸ-ਟਾਈਪ ਰਿਜਸਟਿਵ ਸਕ੍ਰੀਨ ਦਿੱਤੀ ਗਈ ਹੈ।PunjabKesari
ਕਪੈਸਿਟਿਵ ਟੱਚ-ਬੇਸ ਸਕ੍ਰੀਨ ਦੀ ਟੱਚ ਨਾ ਸਿਰਫ ਜ਼ਿਆਦਾ ਵਧਿਆ ਹੋਵੇਗੀ ਸਗੋਂ ਸੂਰਜ ਦੀ ਰੋਸ਼ਨੀ ਦੇ ਸੰਪਰਕ 'ਚ ਆਉਣ ਤੋਂ ਬਾਅਦ ਇਹ ਜ਼ਿਆਦਾ ਆਕਰਸ਼ਕ ਵੀ ਲੱਗੇਗਾ । ਰੈਨੋ ਨੇ ਇਸ 'ਚ ਜ਼ਿਆਦਾ ਪਾਵਰਫੁੱਲ ਪ੍ਰੋਸੈਸਰ ਦਿੱਤਾ ਹੈ, ਜਿਸ ਦੀ ਵਜ੍ਹਾ ਨਾਲ ਇਸ ਦੀ ਪਰਫਾਰਮੈਂਸ ਮੌਜੂਦਾ ਸਿਸਟਮ ਤੋਂ ਜ਼ਿਆਦਾ ਚੰਗੀ ਹੈ। ਅੰਦਾਜੇ ਲਗਾਏ ਜਾ ਰਹੇ ਹਨ ਕਿ ਇਹ ਸਿਸਟਮ ਰੈਨੋ ਡਸਟਰ, ਕਵਿਡ, ਕਵਿੱਡ 'ਤੇ ਬਣੀ ਐੱਮ. ਪੀ. ਵੀ ਤੇ ਕੈਪਚਰ 'ਚ ਦਿੱਤਾ ਜਾ ਸਕਦਾ ਹੈ।


Related News