2017 Geneva Motor Show: ਪੋਰਸ਼ ਨੇ ਕੀਤਾ ਨਵੀਂ 911 GT3 ਦਾ ਖੁਲਾਸਾ

Wednesday, Mar 08, 2017 - 12:23 PM (IST)

2017 Geneva Motor Show: ਪੋਰਸ਼ ਨੇ ਕੀਤਾ ਨਵੀਂ 911 GT3 ਦਾ ਖੁਲਾਸਾ
ਜਲੰਧਰ- 87ਵਾਂ ਜਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ 7 ਮਾਰਚ ਤੋਂ ਲੈ ਕੇ 19 ਮਾਰਚ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਸ਼ੋਅ ''ਚ ਐਕਸਪਰਚ ਅਤੇ ਮੀਡੀਆ ਲਈ ਜਰਮਨ ਦੀ ਵਾਹਨ ਨਿਰਮਾਤਾ ਕੰਪਨੀ ਪੋਰਸ਼ (Porsche) ਨੇ ਆਪਣੀ ਨਵੀਂ 2018 911 GT3 ਤੋਂ ਪਰਦਾ ਚੁੱਕਿਆ ਹੈ। ਇਸ ਪਾਵਰਫੁੱਲ ਕਾਰ ''ਚ 4.0 ਲੀਟਰ ਦਾ ਇੰਜਣ ਲੱਗਾ ਹੈ ਜੋ 6 ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਹੈ। ਇਸ਼ ਇੰਜਨ ਨਾਲ ਇਹ ਕਾਰ 500 ਬੀ.ਐੱਚ.ਪੀ. ਦੀ ਪਾਵਰ ਅਤੇ 338 ਐੱਨ.ਐੱਮ. ਦਾ ਟਾਰਕ ਪੈਦਾ ਕਰਦੀ ਹੈ। 
ਇਸ ਕਾਰ ''ਚ ਨਵੀਂ ਚੇਸੀ ਦੀ ਵਰਤੋਂ ਕੀਤੀ ਗਈ ਹੈ ਜੋ ਹੈਂਡਲਿੰਗ ਨੂੰ ਬਿਹਤਰ ਬਣਾਉਣ ''ਚ ਮਦਦ ਕਰੇਗੀ। ਨਾਲ ਹੀ ਇਸ ਵਿਚ ਕਾਰਬਨ ਫਾਈਬਰ ਨਾਲ ਬਣਿਆ ਰਿਅਰ ਵਿੰਗ ਲੱਗਾ ਹੈ ਜੋ ਏਅਰ ਫਲੋ ਕਰਨ ''ਚ ਮਦਦ ਕਰੇਗਾ। ਇਸ 1,430 ਭਾਰ ਵਾਲੀ ਕਾਰ ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਇਹ 0 ਤੋਂ 96 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ੍ਹਨ ''ਚ ਸਿਰਫ 3.2 ਸੈਕਿੰਡ ਦਾ ਸਮਾਂ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 317 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ।

Related News