Bajaj ਨੇ ਭਾਰਤ ਚ ਲਾਂਚ ਕੀਤਾ 2017 ਮਾਡਲ Discover 125

Thursday, Mar 16, 2017 - 01:46 PM (IST)

Bajaj ਨੇ ਭਾਰਤ ਚ ਲਾਂਚ ਕੀਤਾ 2017 ਮਾਡਲ Discover 125

ਜਲੰਧਰ : ਭਾਰਤ ਦੀ ਦੋਪਹਿਆ ਵਾਹਨ ਨਿਰਮਾਤਾ ਕੰਪਨੀ ਬਜਾਜ਼ ਆਟੋ ਨੇ ਡਿਸਕਵਰ 125 ਦੇ 2017 ਮਾਡਲ ਨੂੰ ਪੇਸ਼ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਫਰੇਸ਼ ਲੁੱਕ ਵਾਲੇ ਮੋਟਰਸਾਇਕਲ ਨੂੰ ਨਵੇਂ ਰੰਗਾਂ ਦੀ ਆਪਸ਼ਨ ''ਚ ਉਪਲੱਬਧ ਕੀਤਾ ਜਾਵੇਗਾ।

ਕੀਮਤ :
2017 ਮਾਡਲ ਡਿਸਕਵਰ 125 ਦੇ ਡਰਮ ਬ੍ਰੇਕ ਵਾਲੇ ਵੇਰਿਅੰਟ ਦੀ ਕੀਮਤ 50,559 ਰੁਪਏ ਰੱਖੀ ਗਈ ਹੈ ਜੋ ਕਿ ਮੌਜੂਦਾ ਮਾਡਲ ਤੋਂ ਕਰੀਬ 1464 ਰੁਪਏ ਮਹਿੰਗੀ ਹੈ ਉਥੇ ਹੀ ਇਸ ਦਾ ਡਿਸਕ ਬ੍ਰੇਕ ਵਾਲਾ ਵੇਰਿਅੰਟ 52,559 ਰੁਪਏ ''ਚ ਮਿਲੇਗਾ।

ਇੰਜਣ :
ਡਿਸਕਵਰ 125 ਦੇ ਨਵੇਂ ਮਾਡਲ ''ਚ 124.6 ਸੀ. ਸੀ ਦਾ ਸਿੰਗਲ ਸਿਲੈਂਡਰ ਏਅਰ ਕੂਲਡ 2S-9V ਕੰਪਲਾਇੰਟ ਇੰਜਣ ਲਗਾ ਹੈ ਜੋ 11 ਬੀ. ਐੱਚ. ਪੀ. ਦੀ ਪਾਵਰ ਅਤੇ 10. 8 ਐਨ ਐਮ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।

ਡਿਸਕਵਰ 125 ''ਚ ਕੀਤੇ ਗਏ ਬਦਲਾਵ :
2017 ਮਾਡਲ ਡਿਸਕਵਰ 125 ਦੇ ਡਿਜ਼ਾਇਨ ਨੂੰ ਕੰਪਨੀ ਨੇ ਮੌਜੂਦਾ ਡਿਸਕਵਰ ਵਰਗਾ ਹੀ ਰੱਖਿਆ ਹੈ। ਫਰਕ ਸਿਰਫ ਇੰਨਾ ਹੈ ਕਿ ਇਸ ਦੀ 35 ਵਾਟ ਦੀ ਹੈੱਡਲੈਂਪ ਪਹਿਲਾਂ ਤੋਂ ਜ਼ਿਆਦਾ ਚੌੜੀ ਹੈ ਜੋ ਰਾਤ ਦੇ ਸਮੇਂ ਡਰਾਇਵ ਕਰਦੇ ਵਕਤ ਸੜਕ ਨੂੰ ਵਾਇਡ ਐਂਗਲ ''ਚ ਦੇਖਣ ''ਚ ਮਦਦ ਕਰੇਗੀ । ਇਸ ਤੋਂ ਇਲਾਵਾ ਇਸ ਨਵੇਂ ਮਾਡਲ ''ਚ ਚੌੜਾ ਰਿਅਰ ਟਾਇਰ ਦਿੱਤਾ ਗਿਆ ਹੈ ਜੋ ਸੜਕ ''ਤੇ ਬਿਹਤਰੀਨ ਫੜ ਬਣਾਉਣ ''ਚ ਮਦਦ ਕਰੇਗਾ।


Related News