ਇਨ੍ਹਾਂ ਤੋਂ ਇਲਾਵਾ ਕੋਈ ਹੋਰ ਲੈਪਟਾਪ ਖਰੀਦਿਐ 2015 ''ਚ ਤਾਂ ਤੁਹਾਡੇ ਕੋਲੋਂ ਹੋ ਗਈ ਹੈ ਭੁੱਲ

Tuesday, Dec 08, 2015 - 10:36 AM (IST)

ਇਨ੍ਹਾਂ ਤੋਂ ਇਲਾਵਾ ਕੋਈ ਹੋਰ ਲੈਪਟਾਪ ਖਰੀਦਿਐ 2015 ''ਚ ਤਾਂ ਤੁਹਾਡੇ ਕੋਲੋਂ ਹੋ ਗਈ ਹੈ ਭੁੱਲ

ਇਹ ਹਨ ਸਾਲ 2015 ਦੇ ਟਾਪ 10 ਲੈਪਟਾਪਸ

Dell XPS13
ਡੈੱਲ ਦਾ ਇਹ ਲੈਪਟਾਪ ਬੈਸਟ ਹੈ ਇਸ ਮਾਮਲੇ ''ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਇਹ ਹਲਕਾ ਹੈ ਅਤੇ ਫੀਚਰਜ਼ ਦੇ ਮਾਮਲੇ ''ਚ ਵੀ ਘੱਟ ਨਹੀਂ ਹੈ। 13.3 ਇੰਚ ਦੀ Q84 ਦੇ ਨਾਲ ਬਿਹਤਰੀਨ ਟੱਚ ਡਿਸਪਲੇ, 2.2Ghz ਇੰਟੈਲ ਕੋਰ ਆਈ 5-5200 ਸੀ.ਪੀ.ਯੂ, ਇੰਟੈਲ ਐੱਚ.ਡੀ. ਗ੍ਰਾਫਿਕਸ 5500, 8ਜੀ.ਬੀ. ਰੈਮ ਅਤੇ 256 ਜੀ.ਬੀ. ਐੱਸ.ਐੱਸ.ਡੀ. ਸਟੋਰੇਜ ਕਾਰਨ ਇਹ 2015 ਦੇ ਬੈਸਟ ਲੈਪਟਾਪਸ ''ਚ ਸ਼ਾਮਿਲ ਹਨ। 
Asus ZenBook UX305 
ਇਹ ਮੈਕਬੁੱਕ ਨਾਲੋਂ ਤਾਂ ਬਿਹਤਰ ਹੈ ਹੀ ਨਾਲ ਹੀ ਇਸ ਦੀ ਕੀਮਤ ਵੀ ਅਲੱਗ ਹੈ। ਇਸ ਦਾ ਬਿਨਾਂ ਪੱਖੇ ਵਾਲਾ ਡਿਜ਼ਾਈਨ ਇਸ ਲੈਪਟਾਪ ਨੂੰ ਪਤਲਾ, ਹਲਕਾ ਅਤੇ ਸ਼ਾਂਤ ਬਣਾਉਂਦਾ ਹੈ। ਜੈਨਬੁੱਕ UX305 ''ਚ ਇੰਟਲ ਕੋਰ ਐੱਮ. 5 ਵਾਈ10 800MHz ਸੀ.ਪੀ.ਯੂ, ਇੰਟੈਲ ਐੱਚ.ਡੀ. ਗ੍ਰਾਫਿਕਸ 5300, 13.3 ਇੰਚ ਦੀ ਫੁੱਲ ਐੱਚ.ਡੀ. ਸਕ੍ਰੀਨ ਅਤੇ 256 ਜੀ.ਬੀ. ਐੱਸ.ਐੱਸ.ਡੀ. ਡਰਾਈਵ ਦਿੱਤੀ ਗਈ ਹੈ। 
13-inch MacBook Air 2015
ਐਪਲ ਨੇ ਇਸ ਸਾਲ ਦੀ ਸ਼ੁਰੂਆਤ ''ਚ ਇਸ ਨੂੰ ਲਾਂਚ ਕੀਤਾ ਸੀ। ਇਸ 13.3 ਇੰਚ ਦੀ ਡਿਸਪਲੇ ਵਾਲੇ ਮੈਕਬੁੱਕ ਏਅਰ ''ਚ 1.6Ghz ਇੰਟੈਲ ਕੋਰ ਆਈ 5 ਪ੍ਰੋਸੈਸਰ, 8 ਜੀ.ਬੀ. ਦੀ ਰੈਮ, ਇੰਟੈਲ ਐੱਚ.ਡੀ. ਗ੍ਰਾਫਿਕਸ 6000, ਕੀਬੋਰਡ ਬਟਨਸ ਦੇ ਹੇਠਾਂ ਲਾਈਟਸ, 256 ਜੀ.ਬੀ. ਐੱਸ.ਐੱਸ.ਡੀ. ਡਰਾਈਵ ਦਿੱਤੀ ਗਈ ਹੈ। ਹੋਰ ਮੈਕਬੁੱਕ ਦੀ ਤਰ੍ਹਾਂ ਇਸ ਦੀ ਬੈਟਰੀ ਲਾਈਫ (13 ਘੰਟੇ) ਵੀ ਬਿਹਤਰੀਨ ਹੈ। 
Toshiba Satellite Radius 15
ਸੈਟੇਲਾਈਟ ਰੇਡੀਅਮ 15 ''ਚ ਬਹੁਤ ਸਾਰੇ ਕਨਵਰਟੇਬਲ ਲੈਪਟਾਪਸ ਤੋਂ ਮਹਿੰਗਾ ਹੈ ਪਰ ਇਸ ਵਿਚ ਦਿੱਤੀ ਗਈ ਹਾਈ ਕੁਆਲਿਟੀ ਵਾਲੀ ਡਿਸਪਲੇ, ਬਿਹਤਰੀਨ ਬੈਟਰੀ ਲਾਈਫ ਅਤੇ ਉਸ ਦੀ ਸਟਾਈਲਿਸ਼ ਚੈੱਸੀ ਇਸ ਦੀ ਭਰਾਈ ਕਰ ਦਿੰਦੀ ਹੈ। ਇਸ ਦੀ ਸਭ ਤੋਂ ਵੱਡੀ ਐਡਵਾਟੇਂਜ ਹੈ ਵਿੰਡੋਜ਼ 10 ਦੇ ਨਾਲ ਟੱਚ ਸਕ੍ਰੀਨ। ਇਸ ਵਿਚ ਇੰਟੈਲ ਕੋਰ ਆਈ 5-5200ਯੂ ਪ੍ਰੋਸੈਸਰ, 8 ਜੀ.ਬੀ. ਰੈਮ, ਐੱਚ.ਡੀ. ਗ੍ਰਾਫਿਕਸ 500, 1 ਟੀ ਬੀ ਸਟੋਰੇਜ ਦਿੱਤੀ ਗਈ ਹੈ। 
Dell Enspiron 
ਡੈੱਲ ਦੀ ਇੰਸਪੀਰਾਨ ਸੀਰੀਜ਼ ਦੇ ਇਸ ਲੈਪਟਾਪ ''ਚ ਆਕਰਸ਼ਕ ਅਤੇ ਤਕੜੇ ਡਿਜ਼ਾਈਨ ਅਤੇ ਤੇਜ਼ ਪਰਫਾਰਮੈਂਸ ਦਾ ਸਾਥ ਮਿਲੇਗਾ ਅਤੇ ਇਸ ਵਿਚ ਮਦਦ ਕਰਦਾ ਹੈ ਇਸ ਵਿਚ ਲੱਗਾ 2.4GHz ਇੰਟੈਲ ਕੋਰ ਆਈ7-5500 ਪ੍ਰੋਸੈਸਰ, 8 ਜੀ.ਬੀ. ਰੈਮ। ਫੁੱਲ ਐੱਚ.ਡੀ. ਦੇ ਨਾਲ 13.3 ਇੰਚ ਦੀ ਟੱਚ ਸਕ੍ਰੀਨ ਡਿਸਪਲੇ ਇਸ ਨੂੰ ਯੂਜ਼ ਕਰਨਾ ਆਸਾਨ ਬਣਾ ਦਿੰਦੀ ਹੈ ਅਤੇ ਸਟੋਰੇਜ ਲਈ 256 ਜੀ.ਬੀ. ਦੀ ਐੱਸ.ਐੱਸ.ਡੀ. ਤਾਂ ਹੈ ਹੀ। 
Microsoft Surface Pro 4
ਮਾਈਕ੍ਰੋਸਾਫਟ ਦਾ ਸਰਫੇਸ ਪ੍ਰੋ 4 ਇਕ ਵਧੀਆ ਡਿਵਾਈਸ ਹੈ ਜੋ ਇਕ ਹਾਈਬ੍ਰਿਡ ਲੈਪਟਾਪ ਹੈ। ਅਸੀਂ ਇਸ ਨੂੰ ਬੈਸਟ ਟੈਬਲੇਟਸ ਦੀ ਲਿਸਟ ''ਚ ਵੀ ਪਾਇਆ ਸੀ ਅਤੇ ਇਸ ਦਾ ਕਾਰਨ ਹੈ ਕਿ ਇਹ ਟੈਬਲੇਟ ਦਾ ਵੀ ਕੰਮ ਕਰ ਦਿੰਦਾ ਹੈ। ਹਾਈ ਐਂਡ ਫੀਚਰਜ਼ ਦੇ ਨਾਲ ਇਸ ਹਾਈਬ੍ਰਿਡ ਲੈਪਟਾਪ ''ਚ ਪੈਨ ਵੀ ਦਿੱਤਾ ਗਿਆ ਹੈ ਜੋ ਚੁੰਬਕ ਦੀ ਤਰ੍ਹਾਂ ਇਸ ਨਾਲ ਅਟੈਚ ਹੋ ਜਾਂਦਾ ਹੈ।
Lenovo LaVie Z
ਲਿਨੋਵੋ ਦੇ ਇਸ ਡਿਵਾਈਸ ''ਚ ਔਸਤ ਦਰਜੇ ਦੀ ਬੈਟਰੀ, ਗ੍ਰੇਟ ਡਿਸਪਲੇ, ਕੋਰ ਆਈ7 ਪ੍ਰੋਸੈਸਰ ਦਿੱਤਾ ਗਿਆ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਇਸ 13.3 ਇੰਚ WQ84 ਐੱਲ.ਈ.ਡੀ. ਐਂਟੀ ਗਲੇਅਰ ਡਿਸਪਲੇ ਵਾਲੇ ਲੈਪਟਾਪ ''ਚ 8 ਜੀ.ਬੀ. ਰੈਮ ਹੈ ਜਿਸ ਨਾਲ ਪਰਫਾਰਮੈਂਸ ਦੇ ਬਾਰੇ ''ਚ ਤਾਂ ਫਿਕਰ ਨਾ ਹੀ ਕਰੋ। ਗੇਮਿੰਗ ਖੇਡਣ ਦਾ ਸ਼ੌਂਕ ਹੈ ਤਾਂ ਇਸ ਵਿਚ ਇੰਟੈਲ ਐੱਚ.ਡੀ. ਗ੍ਰਾਫਿਕਸ 5500 ਕਾਰਡ ਵੀ ਉਪਲਬਧ ਹੈ। ਇਸ ਤੋਂ ਇਲਾਵਾ 256 ਜੀ.ਬੀ. ਦੀ ਸ਼ੁਰੂਆਤੀ ਸਟੋਰੇਜ ਵੀ ਮਿਲੇਗੀ। 
New MacBook 2015
ਇਸ ਦਾ ਜ਼ਬਰਦਸਤ ਹਲਕਾ ਤੇ ਪਤਲਾ ਡਿਜ਼ਾਈਨ ਅਤੇ 1.178੍ਰ ਡਿਊਲ ਕੋਰ ਇੰਟੈਲ ਕੋਰ ਐੱਮ ਪ੍ਰੋਸੈਸਰ ਅਤੇ 8 ਜੀ.ਬੀ. ਦੀ ਰੈਮ ਜ਼ਬਰਦਸਤ ਪਰਫਾਰਮੈਂਸ ਦੇਣ ''ਚ ਮਦਦ ਕਰਦੇ ਹਨ। ਇਸ ਦੇ ਨਾਲ ਗੇਮਿੰਗ ਲਈ ਇਸ ਵਿਚ ਇੰਟੈਲ ਐੱਚ.ਡੀ. ਗ੍ਰਾਫਿਕਸ 5300 ਦਿੱਤਾ ਗਿਆ ਹੈ। ਐਪਲ ਮੈਕਬੁੱਕ 2015 ''ਚ 12 ਇੰਚ ਦੀ (2, 304x1,440 ਪਿਕਸਲ) ਡਿਸਪਲੇ ਦਿੱਤੀ ਗਈ ਹੈ ਅਤੇ ਸਟੋਰੇਜ ਲਈ 256 ਜੀ.ਬੀ. ਦੀ ਐੱਸ.ਐੱਸ.ਡੀ. ਸਟੋਰੇਜ ਉਪਲੱਬਧ ਹੈ, ਹਾਲਾਂਕਿ ਇਹ ਕੀਮਤੀ ਹੈ। 
HP Spectre x360
ਜੇਕਰ ਤੁਸੀਂ ਅਜਿਹੇ ਲਾਈਟਵੇਟ ਫੁੱਲ ਫੀਚਰਡ ਲੈਪਟਾਪ ਅਤੇ ਟੈਬਲੇਟ ਡਿਵਾਈਸ ਦੀ ਖੋਜ ''ਚ ਹੋ ਤਾਂ ਤੁਸੀਂ ਐੱਚ.ਪੀ. ਦੇ ਇਸ ਡਿਵਾਈਸ ਦੀ ਚੋਣ ਕਰ ਸਕਦੇ ਹੋ। ਇਸ ਵਿਚ 2.2GHz ਇੰਟੈਲ ਕੋਰ ਆਈ5-5200 ਸੀ.ਪੀ.ਯੂ, ਇੰਟੈਲ ਐੱਚ.ਡੀ. ਗ੍ਰਾਫਿਕਸ, 8 ਜੀ.ਬੀ. ਰੈਮ, ਐੱਲ.ਈ.ਡੀ. ਬੈਕਲਿਟ ਟੱਚ ਸਕ੍ਰੀਨ ਅਤੇ 256 ਜੀ.ਬੀ. ਦੀ ਐੱਸ.ਐੱਸ.ਡੀ. ਸਟੋਰੇਜ ਮਿਲੇਗੀ। 
Razer Blade (2015)
ਪਤਲਾ, ਹਲਕਾ ਡਿਜ਼ਾਈਨ ਤਾਂ ਬਹੁਤ ਸਾਰੇ ਲੈਪਟਾਪਸ ''ਚ ਹੈ ਪਰ ਇਸ ਦੇ ਨਾਲ ਹੀ ਇਸ ਵਿਚ 16 ਜੀ.ਬੀ. ਦੀ ਰੈਮ ਦਿੱਤੀ ਗਈ ਹੈ ਜੋ ਗੇਮਿੰਗ ਨੂੰ ਖਾਸ ਧਿਆਨ ''ਚ ਰੱਖ ਕੇ ਲਗਾਈ ਗਈ ਹੈ। ਇਸ ਦੇ ਨਾਲ ਹੀ ਜੀ.ਫੋਰਸ ਜੀ.ਟੀ.ਐੱਕਸ. 970 ਐੱਮ. ਜੀ.ਪੀ.ਯੂ. ਵੀ ਕੰਮ ਕਰਦਾ ਹੈ। ਇੰਟੈਲ ਕੋਰ ਆਈ 7-4720 ਐੱਚ.ਕਿਊ. ਸੀ.ਪੀ.ਯੂ. ਦਿੱਤਾ ਗਿਆ ਹੈ। ਇਸ ਦੇ ਪੁਰਾਣੇ ਵਰਜਨ ਦੇ ਮੁਕਾਬਲੇ ਬੈਟਰੀ ਲਾਈਫ ਅਤੇ ਪਰਫਾਰਮੈਂਸ ਪਹਿਲਾਂ ਨਾਲੋਂ ਹੋਰ ਬਿਹਤਰ ਹੋ ਗਏ ਹਨ।

 


Related News