ਐਂਡ੍ਰਾਇਡ ਨੁਗਟ ਤੋਂ ਅੱਗੇ ਨਿਕਲਿਆ iOS10
Friday, Sep 16, 2016 - 02:06 PM (IST)
.jpg)
ਜਲੰਧਰ : ਐਪਲ ਦਾ ਨਵਾਂ ਆਪ੍ਰੇਟਿੰਗ ਸਿਸਟਮ iOS10 ਕੁਝ ਦਿਨ ਪਹਿਲਾਂ ਨੂੰ ਸਾਰਵਜਨਿਕ ਤੌਰ ''ਤੇ ਰਿਲੀਜ਼ ਹੋਇਆ ਹੈ ਪਰ ਇਸ ਨੇ ਅਡਾਪਸ਼ਨ ਦੇ ਮਾਮਲੇ ''ਚ ਹੁਣ ਤੋਂ ਹੀ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਇਸ ਸਰਵੇ ਦੇ ਮੁਤਾਬਿਕ 19.9 ਫੀਸਦੀ ਆਈਫੋਨ, ਆਈਪੈਡ ਯੂਜ਼ਰਾਂ ਨੇ ਇਸ ਨੂੰ ਅਪਡੇਟ ਵੀ ਕਰ ਲਿਆ ਹੈ। ਅੰਕੜਿਆਂ ਦੇ ਮੁਤਾਬਿਕ 183 ਬਿਲੀਅਨ ਐਪਲ ਡਿਵਾਈਜ਼ਾਂ ਪੂਰੀ ਦੁਨੀਆ ''ਚ ਇਸ ਸਮੇਂ ਚੱਲ ਰਹੀਆਂ ਹਨ ਤੇ ਇਨ੍ਹਾਂ ''ਚੋਂ 90 ਫੀਸਦੀ ਆਈਓਐੱਸ ਡਿਵਾਈਜ਼ਾਂ ਪਿਛਲੇ ਸਾਲ ਰਿਲੀਜ਼ ਹੋਏ ਆਈ. ਓ. ਐੱਸ 9 ਆਪ੍ਰੇਟਿੰਗ ਸਿਸਟਮ ''ਤੇ ਰਨ ਕਰ ਰਹੀਆਂ ਹਨ। ਇਸ ਸਾਲ 13 ਸਿਤੰਬਰ ਨੂੰ ਆਈ. ਓ. ਐੱਸ 10 ਆਫਿਸ਼ੀਅਲੀ ਲਾਂਚ ਕੀਤਾ ਗਿਆ ਸੀ।
ਇਨ੍ਹਾਂ ਅੰਕੜਿਆਂ ''ਚ ਦੱਸਿਆ ਗਿਆ ਹੈ ਕਿ 3.23 ਫੀਸਦੀ ਦੀ ਰਫਤਾਰ ਨਾਲ ਆਈ. ਓ. ਐੱਸ ਡਿਵਾਈਜ਼ਾਂ iOS10 ਨੂੰ ਆਪਣੇ ਆਈਫੋਨ/ਆਈਪੈਡ ''ਤੇ ਅਪਡੇਟ ਕਰ ਰਹੇ ਹਨ। ਐਪਲ ਵੱਲੋਂ ਸਹੀ ਅੰਕੜੇ ਤਾਂ ਨਹੀਂ ਦਿੱਤੇ ਗਏ ਕਿ ਕਿੰਨੇ ਆਈਫੋਨ, ਆਈਪੈਡ ਤੇ ਆਈਪੋਡ ਟੱਚ iOS10 ''ਤੇ ਚੱਲ ਰਹੇ ਹਨ। ਹਾਲਾਂਕਿ ਪਾਪੂਲੈਰਿਟੀ ਦੇ ਮਾਮਲੇ ''ਚ ਗੂਗਲ ਤੇ ਐਪਲ ਦੀ ਜੰਗ ''ਚ ਸਾਫ ਤੌਰ ''ਤੇ ਐਪਲ ਜਿੱਤਦਾ ਦਿਕਾਈ ਦੇ ਰਿਹਾ ਹੈ।