ਜਲਦ ਸਮਾਰਟਫੋਨ ’ਚ ਆਉਣ ਵਾਲਾ ਹੈ 150MP ਕੈਮਰਾ

03/19/2020 1:15:23 PM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀਆਂ ਆਪਣੇ ਫੋਨ ਨੂੰ ਬਿਹਤਰ ਬਣਾਉਣ ਲਈ ਇਸ ਦੇ ਕੈਮਰੇ ’ਤੇ ਕੰਮ ਕਰ ਰਹੀਆਂ ਹਨ। ਬਾਜ਼ਾਰ ’ਚ 108 ਮੈਗਾਪਿਕਸਲ ਕੈਮਰੇ ਵਾਲੇ ਸਮਾਰਟਫੋਨਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਸਮਾਰਟਫੋਨ ਫੋਟੋਗ੍ਰਾਫੀ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਸੈਮਸੰਗ ਹੁਣ 150 ਮੈਗਾਪਿਕਸਲ ਦਾ ਕੈਮਰਾ ਸੈਂਸਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਸੈਂਸਰ ਨੂੰ ਤੁਸੀਂ ਵੱਖ-ਵੱਖ ਕੰਪਨੀਆਂ ਦੇ ਫੋਨਜ਼ ’ਚ ਵੀ ਦੇਖ ਸਕੋਗੇ। ਇਸ ਕੈਮਰਾ ਸੈਂਸਰ ਦੇ ਇਸ ਸਾਲ ਦੇ ਅੰਤ ਤਕ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। 

ਕੀ ਹੋਵੇਗਾ ਇਸ ਕੈਮਰਾ ਸੈਂਸਰ ’ਚ ਖਾਸ
ਸੈਮਸੰਗ ਦਾ ਨਵਾਂ 150 ਮੈਗਾਪਿਕਸਲ ਕੈਮਰਾ ਸੈਂਸਰ ਨੋਨਾਸੇਲ ਟੈਕਨਾਲੋਜੀ ’ਤੇ ਕੰਮ ਕਰੇਗਾ ਅਤੇ ਇਹ ਸੈਂਸਰ Galaxy S20 Ultra ’ਚ ਦਿੱਤੀ ਗਈ ISOCELL Bright HM1 ਸੈਂਸਰ ਤਕਨੀਕ ’ਤੇ ਆਧਾਰਿਤ ਹੋਵੇਗਾ। ਇਸ ਟੈਕਨਾਲੋਜੀ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ 9-ਇਨ-1 ਪਿਕਸਲ ਬਾਈਨਿੰਗ ਟੈਕਨਾਲੋਜੀ ’ਤੇਕੰਮ ਕਰੇਗਾ ਜਿਸ ਨਾਲ ਹਾਈ-ਰੈਜ਼ੋਲਿਊਸ਼ਨ ਦੀ ਫੋਟੋ ਅਤੇ ਵੀਡੀਓ ਸ਼ੂਟ ਕੀਤੀ ਜਾ ਸਕੇਗੀ। 

PunjabKesari

1 ਇੰਚ ਜਿੰਨਾ ਹੋਵੇਗਾ ਇਸ ਲੈੱਨਜ਼ ਦਾ ਆਕਾਰ 
ਸੈਮਸੰਗ ਦੇ 150 ਮੈਗਾਪਿਕਸਲ ਕੈਮਰੇ ਨੂੰ ਲੈ ਕੇ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਇਸ ਕੈਮਰੇ ਦਾ ਸਾਈਜ਼ 1 ਇੰਚ ਦਾ ਹੋ ਸਕਦਾ ਹੈ। ਐਡਵਾਂਸ ਟੈਕਨਾਲੋਜੀ ਅਤੇ ਵੱਡਾ ਸੈਂਸਰ ਹੋਣ ਕਾਰਨ ਇਸ ਨੂੰ ਸਿਰਫ ਮਹਿੰਗੇ ਅਤੇ ਫਲੈਗਸ਼ਿਪ ਸਮਾਰਟਫੋਨਜ਼ ’ਚ ਹੀ ਦਿੱਤਾ ਜਾਵੇਗਾ। 

PunjabKesari

ਇਨ੍ਹਾਂ ਕੰਪਨੀਆਂ ਦੇ ਫੋਨਜ਼ ’ਚ ਦੇਖਣ ਨੂੰ ਮਿਲੇਗਾ ਇਹ ਕੈਮਰਾ ਸੈਂਸਰ
ਸਾਲ 2021 ਦੀ ਸ਼ੁਰੂਆਤ ’ਚ ਓਪੋ, ਸ਼ਾਓਮੀ ਅਤੇ ਵੀਵੋ ਦੇ ਆਉਣ ਵਾਲੇ ਸਮਾਰਟਫੋਨਜ਼ ’ਚ ਇਹ ਕੈਮਰਾ ਦੇਖਣ ਨੂੰ ਮਿਲੇਗਾ। ਰਿਪੋਰਟ ਮੁਤਾਬਕ, ਇਸ ਕੈਮਰਾ ਸੈਂਸਰ ਨੂੰ ਜਿਨ੍ਹਾਂ ਫੋਨਜ਼ ’ਚ ਲਿਆਇਆ ਜਾਵੇਗਾ ਉਨ੍ਹਾਂ ’ਚ ਕੁਆਲਕਾਮ 875 ਐੱਸ.ਓ.ਸੀ. ਪ੍ਰੋਸੈਸਰ ਹੋਵੇਗਾ। 


Rakesh

Content Editor

Related News