iPhone 12 ਸੀਰੀਜ਼ ਦੀਆਂ ਇਹ 10 ਖੂਬੀਆਂ ਫੋਨ ਨੂੰ ਬਣਾਉਂਦੀਆਂ ਹਨ ਸਭ ਤੋਂ ਖ਼ਾਸ
Wednesday, Oct 14, 2020 - 05:28 PM (IST)
ਗੈਜੇਟ ਡੈਸਕ– ਐਪਲ ਵਲੋਂ ਆਈਫੋਨ 12 ਸੀਰੀਜ਼ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਸੀਰੀਜ਼ ਤਹਿਤ ਕੰਪਨੀ ਨੇ ਆਈਫੋਨ ਦੇ ਇਕੱਠੇ 4 ਨਵੇਂ ਮਾਡਲ iphone 12 Mini, iphone 12, iPhone 12 pro ਅਤੇ iPhone 12 Pro Max ਲਾਂਚ ਕੀਤੇ ਹਨ। ਦੱਸ ਦੇਈਏ ਕਿ ਐਪਲ ਨੂੰ ਹਮੇਸ਼ਾ ਕੁਝ ਵੱਖਰਾ ਅਤੇ ਇਨੋਵੇਟਿਵ ਕਰਨ ਲਈ ਜਾਣਿਆ ਜਾਂਦਾ ਹੈ। ਕੰਪਨੀ ਨੇ ਇਸ ਸਾਲ ਵੀ ਆਈਫੋਨ 12 ਸੀਰੀਜ਼ ’ਚ ਵੀ ਕੁਝ ਅਜਿਹਾ ਹੀ ਕੀਤਾ ਹੈ। ਆਓ ਜਾਣਦੇ ਹਾਂ ਆਈਫੋਨ 12 ਸੀਰੀਜ਼ ਦੀਆਂ 10 ਖ਼ਾਸ ਗੱਲਾਂ ਜੋ ਇਸ ਨੂੰ ਬਾਕੀ ਸਮਾਰਟਫੋਨਾਂ ਤੋਂ ਵੱਖਰਾ ਅਤੇ ਖ਼ਾਸ ਬਣਾਉਂਦੀਆਂ ਹਨ।
1. ਐਪਲ ਵਲੋਂ ਪਹਿਲੀ ਵਾਰ ਆਈਫੋਨ ਦੇ ਮਿੰਨੀ ਮਾਡਲ ਨੂੰ ਪੇਸ਼ ਕੀਤਾ ਗਿਆ ਹੈ। ਇਸ ਨੂੰ ਆਈਫੋਨ 12 ਮਿੰਨੀ ਨਾਂ ਦਿੱਤਾ ਗਿਆ ਹੈ। ਇਹ ਦੁਨੀਆ ਦਾ ਸਭ ਤੋਂ ਛਟੋ, ਪਤਲਾ ਅਤੇ ਸਭ ਤੋਂ ਫਾਸਟ ਸਮਾਰਟਫੋਨ ਹੈ। ਇਸ ਵਿਚ 5.4 ਇੰਚ ਦੀ ਡਿਸਪਲੇਅ ਮਿਲੇਗੀ। ਨਾਲ ਹੀ ਆਈਫੋਨ 12 ਮਿੰਨੀ ਸਮਾਰਟਫੋਨ ਨੂੰ 5ਜੀ ਕੁਨੈਕਟੀਵਿਟੀ ਨਾਲ ਪੇਸ਼ ਕੀਤਾ ਗਿਆ ਹੈ। ਆਈਫੋਨ 12 ਮਿੰਨੀ ਦੀ ਕੀਮਤ 699 ਡਾਲਰ (ਕਰੀਬ 69,900 ਰੁਪਏ) ਹੈ। ਫੋਨ ਨੂੰ ਚਾਰ ਸਟੋਰੇਜ ਮਾਡਲਾਂ ’ਚ ਪੇਸ਼ ਕੀਤਾ ਗਿਆ ਹੈ। ਇਸ ਦੇ 64 ਜੀ.ਬੀ. ਮਾਡਲ ਦੀ ਕੀਮਤ 69,900 ਰੁਪਏ, 128 ਜੀ.ਬੀ. ਵਾਲੇ ਮਾਡਲ ਦੀ ਕੀਮਤ 74,900 ਰੁਪਏ ਅਤੇ 256 ਜੀ.ਬੀ. ਮਾਡਲ ਦੀ ਕੀਮਤ 84,900 ਰੁਪਏ ਹੈ। ਇਸ ਦੀ ਪ੍ਰੀ-ਬੁਕਿੰਗ 6 ਨਵੰਬਰ ਤੋਂ ਸ਼ੁਰੂ ਹੋਵੇਗੀ।
2. ਆਈਫੋਨ ਮਿੰਨੀ ਤੋਂ ਇਲਾਵਾ ਐਪਲ ਨੇ ਤਿੰਨ ਹੋਰ ਸਮਾਰਟਫੋਨ iPhone 12, iphone 12 Pro, iPhone 12 Pro Max ਨੂੰ ਲਾਂਚ ਕੀਤਾ ਹੈ। ਇਹ ਸਮਾਰਟਫੋਨ ਵੀ ਤਿੰਨ ਸਟੋਰੇਜ ਮਾਡਲਾਂ ’ਚ ਆਏਗਾ। ਇਸ ਦੇ 64 ਜੀ.ਬੀ. ਵਾਲੇ ਮਾਡਲ ਦੀ ਕੀਮਤ 79,900 ਰੁਪਏ, 128 ਜੀ.ਬੀ. ਵਾਲੇ ਮਾਡਲ ਦੀ ਕੀਮਤ 84,900 ਰੁਪਏ ਅਤੇ 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 94,900 ਰੁਪਏ ਹੈ। ਫੋਨ ਦੀ ਪ੍ਰੀ-ਬੁਕਿੰਗ 23ਨਵੰਬਰ ਤੋਂ ਸ਼ੁਰੂ ਹੋਵੇਗੀ।
3. ਆਈਫੋਨ 12 ਪ੍ਰੋ ਨੂੰ ਤਿੰਨ ਮਾਡਲਾਂ ’ਚ ਲਾਂਚ ਕੀਤਾ ਗਿਆ ਹੈ। ਇਸ ਦੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,19,900 ਰੁਪਏ ਹੈ। ਉਥੇ ਹੀ 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,29,900 ਰੁਪਏ ਅਤੇ 512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,49,900 ਰੁਪਏ ਹੈ। ਆਈਫੋਨ 12 ਪ੍ਰੋ ਮੈਕਸ ਨੂੰ ਤਿੰਨ ਸਟੋਰੇਜ ਮਾਡਲਾਂ ’ਚ ਲਾਂਚ ਕੀਤਾ ਗਿਆ ਹੈ। ਇਸ ਦੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,29,900 ਰੁਪਏ, 256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,39,900 ਰੁਪਏ ਅਤੇ 512 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,59,900 ਰੁਪਏ ਹੈ। ਆਈਫੋਨ 12 ਪ੍ਰੋ ਨੂੰ 23 ਅਕਤੂਬਰ ਤੋਂ ਪ੍ਰੀ-ਆਰਡਰ ਕੀਤਾ ਜਾ ਸਕੇਗਾ। ਉਥੇ ਹੀ ਆਈਫੋਨ 12 ਪ੍ਰੋ ਮੈਕਸ ਨੂੰ 6 ਨਵੰਬਰ ਤੋਂ ਪ੍ਰੀ-ਆਰਡਰ ਕੀਤਾ ਜਾ ਸਕੇਗਾ।
4. ਆਈਫੋਨ 12 ਦੇ ਨਾਲ 50 ਵਾਟ ਤਕ ਦੀ ਵਾਇਰਲੈੱਸ ਫਾਸਟ ਚਾਰਜਿੰਗ ਦੀ ਸੁਪੋਰਟ ਮਿਲੇਗੀ। ਨਾਲ ਹੀ ਸ਼ਾਨਦਾਰ ਚਾਰਜਿੰਗ ਲਈ ਆਈਫੋਨ 12 ’ਚ ਮੈਗਸੇਫ ਤਕਨੀਕ ਦਿੱਤੀ ਗਈਹੈ। ਖ਼ਾਸ ਗੱਲ ਇਹ ਹੈ ਕਿ ਆਈਫੋਨ 12 ਅਦੇ ਐਪਲ ਵਾਚ ਇਕ ਹੀ ਚਾਰਜਰ ਨਾਲ ਚਾਰਜ ਕੀਤੇ ਜਾ ਸਕਣਗੇ। ਐਪਲ ਨੇ ਆਈਫੋਨ 12 ਲਈ ਮੈਕਸੇਫ ਦਾ ਐਲਾਨ ਕੀਤਾ ਹੈ ਜੋ ਆਈਫੋਨ 12 ’ਚ ਵਾਇਰਲੈੱਸ ਚਾਰਜਿੰਗ ਨੂੰ ਸੁਪੋਰਟ ਦੇਵੇਗੀ।
5. ਐਪਲ ਵਲੋਂ ਆਈਫੋਨ 12 ਨੂੰ ਬਿਨ੍ਹਾਂ ਹੈੱਡਫੋਨ, ਚਾਰਜਰ ਦੇ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਗਾਹਕਾਂ ਕੋਲ ਪਹਿਲਾਂ ਤੋਂ ਚਾਰਜਰ ਅਤੇ ਹੈੱਡਫੋਨ ਮੌਜੂਦ ਹਨ। ਅਜਿਹੇ ’ਚ ਗਾਕਾਂ ਨੂੰ ਫੋਨ ਨਾਲ ਅਡਾਪਟਰ ਅਤੇ ਹੈੱਡਫੋਨ ਨੂੰ ਅਲੱਗ ਤੋਂ ਲੈਣਾ ਹੋਵੇਗਾ। 30 ਵਾਟ ਯੂ.ਐੱਸ.ਬੀ.-ਸੀ ਪਾਵਰ ਅਡਾਪਟਰ ਲਈ ਗਾਹਕਾਂ ਨੂੰ 4500 ਰੁਪਏ ਦੇਣੇ ਹੋਣਗੇ। ਉਥੇ ਹੀ 20 ਵਾਟ ਯੂ.ਐੱਸ.ਬੀ.-ਸੀ ਅਤੇ 12 ਵਾਟ ਯੂ.ਐੱਸ.ਬੀ. ਪਾਵਰ ਅਡਾਪਟਰ ਲਈ 1900 ਰੁਪਏ ਦੇਣੇ ਹੋਣਗੇ। ਇਹ ਕੀਮਤ ਫੋਨ ਤੋਂ ਅਲੱਗ ਹੋਵੇਗੀ।
6. ਆਈਫੋਨ 12 ਪ੍ਰੋ ਮੈਕਸ ਸਮਾਰਟਫੋਨ ਦੇ ਰੀਅਰ ਪੈਨਲ ’ਤੇ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆਹੈ। ਇਸ ਦੇ 12 ਮੈਗਾਪਿਕਸਲ ਦੇ ਤਿੰਨ ਕੈਮਰੇ ਵਾਈ0, ਅਲਟਰਾ-ਵਾਈਡ ਅਤੇ ਟੈਲੀਫੋਟੋ ਸੈਂਸਰ ਨਾਲ ਆਉਣਗੇ। ਆਈਫੋਨ 12 ਪ੍ਰੋ ’ਚ ਪਹਿਲੀ ਵਾਰ 10 ਬਿਟ ਐੱਚ.ਡੀ.ਆਰ. ਵੀਡੀਓ ਰਿਕਾਰਡਿੰਗ ਦਿੱਤੀ ਗਈ ਹੈ। ਇਹ ਕੰਪਨੀ ਦਾ ਪਹਿਲਾ ਫੋਨ ਹੋਵੇਗਾ ਜੋ 4ਕੇ 60 ਫਰੇਮ ਪ੍ਰਤੀ ਸਕਿੰਟ ਵਿਜ਼ਨ ਨਾਲ ਫੁਟੇਜ ਕੈਪਚਰ ਕਰ ਸਕੇਗਾ।
7. ਆਈਫੋਨ 12 ਪ੍ਰੋ ਸਮਾਰਟਫੋਨ 6.1 ਇੰਚ ਅਤੇ ਆਈਫੋਨ 12 ਪ੍ਰੋ ਮੈਕਸ 6.7 ਇੰਚ ਡਿਸਪਲੇਅ ਸਾਈਜ਼ ’ਚ ਆਏਗਾ। ਆਈਫੋਨ 12 ਪ੍ਰੋ ਮੈਕਸ ’ਚ ਸਿਸਟਮਵਾਈਡ ਕਲਰ ਮੈਨੇਜਮੈਂਟ ਨਾਲ ਇਕ ਸੁਪਰ ਰੇਟਿਨਾ ਐਕਸ.ਡੀ.ਆਰ. ਡਿਸਪਲੇਅ ਦਿੱਤੀ ਗਈ ਹੈ। ਆਈਫੋਨ 12 ਪ੍ਰੋ ਮੈਕਸ ਓ.ਐੱਲ.ਈ.ਡੀ. ਡਿਸਪਲੇਅ ਐੱਚ.ਡੀ.ਆਰ. ਵੀਡੀਓ ਕੰਟੈਂਟ ਨੂੰ ਸੁਪੋਰਟ ਕਰਦਾ ਹੈ ਅਤੇ 1200 ਐੱਨ.ਟੀ. ਪੀਕ ਬ੍ਰਾਈਟਨੈੱਸ ਤਕ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
8. ਨਵੀਂ ਆਈਫੋਨ 12 ਸੀਰੀਜ਼ ’ਚ ਏ14 ਬਾਇਓਨਿਕ ਚਿਪਸੈੱਟ ਦੀ ਸੁਪੋਰਟ ਦਿੱਤੀ ਗਈ ਹੈ। ਇਸ ਨੂੰ ਪਿਛਲੇ ਮਹੀਨੇ ਲਾਂਚ ਕੀਤੇ ਗਏ ਆਈਪੈਡ ਏਅਰ ’ਚ ਪਹਿਲੀ ਵਾਰ ਵੇਖਿਆ ਗਿਆ ਸੀ ਅਤੇ 5 ਐੱਨ.ਐੱਮ. ਤਕਨੀਕ ’ਤੇ ਬਣਾਇਆ ਗਿਆ ਸੀ। ਕੰਪਨੀ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਫਾਸਟ ਸਮਾਰਟਫੋਨ ਹੈ। ਨਾਲ ਹੀ ਸਭ ਤੋਂ ਫਾਸਟ 5ਜੀ ਤਕਨੀਕ ਨਾਲ ਆਏਗਾ।
9. ਆਈਫੋਨ 12 ਅਤੇ ਆਈਫੋਨ 12 ਮਿੰਨੀ ’ਚ ਇੰਡਸਟਰੀ ਲੀਡਿੰਗ ਆਈ.ਪੀ. 68 ਰੇਟਿੰਗ ਦਿੱਤੀ ਗਈ ਹੈ। ਮਤਲਬ ਆਈਫੋਨ 12 ਸੀਰੀਜ਼ ਦੇ ਮਾਡਲ ਨੂੰ 30 ਮਿੰਟਾਂ ਤਕ 6 ਮੀਟਰ ਤਕ ਡੁੰਘੇ ਪਾਣੀ ’ਚ ਰੱਖਿਆ ਜਾ ਸਕਦਾ ਹੈ। ਇਸ ਦੌਰਾਨ ਫੋਨ ਪਾਣੀ ਨਾਲ ਖ਼ਰਾਬ ਨਹੀਂ ਹੋਵੇਗਾ।
10. ਆਈਫੋਨ 12 ਪ੍ਰੋ ਮੈਕਸ ’ਚ ਐਪਲ ਵਲੋਂ ਦਮਦਾਰ ਪਾਵਰਬੈਕਅਪ ਆਫਰ ਕੀਤਾ ਜਾ ਰਿਹਾ ਹੈ। ਕੰਪਨੀ ਦੇ ਦਾਅਵੇ ਮੁਤਾਬਕ, ਆਈਫੋਨ 12 ਪ੍ਰੋ ਮੈਕਸ ’ਚ 20 ਘੰਟਿਆਂ ਦਾ ਪਾਵਰਬੈਕਅਪ ਮਿਲੇਗਾ, ਜੋ ਆਈਫੋਨ 11 ਪ੍ਰੋ ਮੈਕਸ ਦੇ ਪਾਵਰਬੈਕਅਪ ਦੇ ਬਰਾਬਰ ਹੈ।