ਇਸ ਤਰ੍ਹਾਂ ਬਣਾਓ ਮੈਂਗੋ ਖੀਰ

05/27/2017 3:33:15 PM

ਜਲੰਧਰ— ਗਰਮੀਆਂ ''ਚ ਲੋਕਾਂ ਨੂੰ ਅੰਬ ਖਾਣਾ ਬਹੁਤ ਪਸੰਦ ਹੁੰਦਾ ਹੈ। ਤੁਸੀਂ ਹੁਣ ਤੱਕ ਅੰਬ ਤੋਂ ਬਣੀ ਕੁੱਲਫੀ ਅਤੇ ਸ਼ੇਕ ਦਾ ਸੁਆਦ ਲਿਆ ਹੋਵੇਗਾ। ਅੱਜ ਅਸੀਂ ਤੁਹਾਡੇ ਲਈ ਅੰਬ ਦੀ ਖੀਰ ਦੀ ਰੈਸਿਪੀ ਲੈ ਕੇ ਆਏ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ, ਇਸ ਨੂੰ ਬਣਾਉਣ ਦੀ ਵਿਧੀ ਬਾਰੇ। 
ਸਮੱਗਰੀ
- 3 ਪੱਕੇ ਹੋਏ ਅੰਬਾਂ ਦੀ ਪਿਊਰੀ
- 1 ਲੀਟਰ ਦੁੱਧ
- ਡੇਢ ਕੱਪ ਵਾਸਮਤੀ ਚਾਵਲ
- 1 ਕੱਪ ਬਰਾਊਨ ਸ਼ੂਗਰ
- 2 ਵੱਡੇ ਚਮਚ ਕਿਸ਼ਮਿਸ਼
- 2 ਵੱਡੇ ਚਮਚ ਬਦਾਮ (ਕੱਟੇ ਹੋਏ)
- 1 ਛੋਟਾ ਚਮਚ ਗੁਲਾਬ ਜਲ
- 1 ਛੋਟਾ ਚਮਚ ਇਲਾਇਚੀ ਪਾਊਡਰ
ਬਣਾਉਣ ਦੀ ਵਿਧੀ
1. ਘੱਟ ਗੈਸ ''ਚ ਇਕ ਪੈਨ ''ਚ ਦੁੱਧ ਉੱਬਾਲਣ ਲਈ ਰੱਖੋ। 
2. ਪਹਿਲਾਂ ਉੱਬਾਲ ਆਉਂਦੇ ਹੀ ਚਾਵਲ ਪਾਓ ਅਤੇ 20 ਮਿੰਟਾਂ ਤੱਕ  ਲਗਾਤਾਰ ਹਿਲਾਉਂਦੇ ਰਹੋ। ਧਿਆਨ ਰੱਖੋ ਕਿ ਦੁੱਧ ਸੰਘਣਾ ਹੋ ਜਾਵੇ ਅਤੇ ਚਾਵਲ ਵੀ ਪੱਕ ਜਾਣ। 
3. ਫਿਰ ਚੀਨੀ ਅਤੇ ਇਲਾਇਚੀ ਪਾਊਡਰ ਮਿਲਾਓ ਅਤੇ ਚੀਨੀ ਦੇ ਘੁੱਲ ਜਾਣ ਤੋਂ ਬਾਅਦ ਗੈਸ ਬੰਦ ਕਰ ਦਿਓ। ਖੀਰ ਨੂੰ ਕਿਸੇ ਬਰਤਨ ''ਚ ਕੱਢ ਲਓ ਕੇ ਠੰਡੀ ਹੋਣ ਲਈ ਰੱਖ ਦਿਓ। 
4. ਖੀਰ ਦੇ ਠੰਡੇ ਹੁੰਦੇ ਹੀ ਇਸ ''ਚ ਅੰਬ ਦੀ ਪਿਊਰੀ, ਕਿਸ਼ਮਿਸ਼, ਬਦਾਮ ਅਤੇ ਗੁਲਾਬਜਲ ਚੰਗੀ ਤਰ੍ਹਾਂ ਮਿਕਸ ਕਰ ਲਓ। 
5. ਮੈਂਗੋ ਖੀਰ ਤਿਆਰ ਹੈ। ਫਰਿੱਜ ''ਚ ਰੱਖ ਕੇ ਬਾਰੀਕ ਕੱਟੇ ਹੋਏ ਅੰਬਾਂ ਅਤੇ ਬਦਾਮਾਂ ਨਾਲ ਸਜਾ ਕੇ ਸਰਵ ਕਰੋ।


Related News