ਇਸ ਤਰ੍ਹਾਂ ਬਣਾਓ ਵਰਤ ਦਾ ਹਲਵਾ
Monday, Apr 03, 2017 - 01:54 PM (IST)

ਜਲੰਧਰ— ਕੋਈ ਵੀ ਤਿਉਹਾਰ ਹੋਵੇ, ਘਰ ''ਚ ਮਿੱਠਾ ਤਾਂ ਜ਼ਰੂਰ ਬਣਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਵਰਤ ਦਾ ਹਲਵਾ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ
ਸਮੱਗਰੀ
- ਅੱਧਾ ਕੱਪ ਸਿੰਘਾੜੇ ਦਾ ਆਟਾ
- ਅੱਧਾ ਕੱਪ ਕੁੱਟੂ ਦਾ ਆਟਾ
- 1 ਛੋਟਾ ਚਮਚ ਇਲਾਇਚੀ ਪਾਊਡਰ
- ਅੱਧਾ ਕੱਪ ਪੀਸੀ ਹੋਈ ਚੀਨੀ
- 3 ਵੱਡੇ ਚਮਚ ਘਿਓ
- 2 ਕੱਪ ਪਾਣੀ
- 8-9 ਬਦਾਮ ਬਾਰੀਕ ਕੱਟੇ ਹੋਏ
- 8-9 ਪਿਸਤੇ ਕੱਟੇ ਹੋਏ
ਬਣਾਉਣ ਦੀ ਵਿਧੀ
- ਘੱਟ ਗੈਸ ''ਤੇ ਇਕ ਬਰਤਨ ''ਚ ਘਿਓ ਗਰਮ ਕਰੋ।
- ਘਿਓ ਗਰਮ ਹੁੰਦੇ ਹੀ ਸਿੰਘਾੜੇ ਅਤੇ ਕੁੱਟੂ ਦਾ ਆਟਾ ਪਾ ਕੇ 1-2 ਮਿੰਟ ਲਈ ਭੁੰਨੋ।
- ਫਿਰ ਆਟੇ ''ਚ ਇਲਾਇਚੀ ਪਾਊਡਰ, ਬਦਾਮ ਅਤੇ ਪਿਸਤੇ ਮਿਲਾ ਕੇ 2 ਤੋਂ 3 ਮਿੰਟਾਂ ਲਈ ਭੁੰਨ ਲਓ।
- ਦੂਜੇ ਪਾਸੇ ਹੋਲੀ ਗੈਸ ''ਤੇ ਇਕ ਬਰਤਨ ਰੱਖ ਕੇ ਚੀਨੀ ਅਤੇ ਪਾਣੀ ਪਾ ਕੇ ਚਾਛਨੀ ਤਿਆਰ ਕਰ ਲਓ।
- ਚਾਛਨੀ ਬਣਦੇ ਹੀ ਇਸ ''ਚ ਆਟੇ ਦਾ ਮਿਸ਼ਰਣ ਪਾ ਦਿਓ ਅਤ ਚੰਗੀ ਤਰ੍ਹਾਂ ਪਕਾਓ।
- ਜਦੋਂ ਆਟਾ ਪੂਰੀ ਤਰ੍ਹਾਂ ਨਾਲ ਸੰਘਣਾ ਹੋ ਜਾਵੇ ਤਾਂ ਮਸਝ ਲਓ ਹਲਵਾ ਤਿਆਰ ਹੈ।