ਬਣਾਓ ਕਾਲੇ-ਕਾਲੇ ਜਾਮੁਨ ਦਾ ਸੁਆਦੀ ਖੱਟਾ-ਮਿੱਠਾ ਜੈਮ।
Monday, Jul 11, 2016 - 03:38 PM (IST)
ਜਲੰਧਰ - ਅੱਜਕੱਲ੍ਹ ਜਾਮੁਨ ਦਾ ਮੌਸਮ ਹੈ। ਇਸ ਵਾਰ ਬਜ਼ਾਰ ''ਚ ਜਾਮੁਨ ਬਹੁਤ ਹੈ ਅਤੇ ਵਾਜਿਬ ਕੀਮਤ ਤੇ ਮਿਲ ਰਿਹਾ ਹੈ। ਫਿਰ ਕਿਉਂ ਨਾ ਬਣਾਇਆ ਜਾਵੇ ਜਾਮੁਨ ਦਾ ਜੈਮ। ਮੌਸਮ ਦਾ ਫਾਇਦਾ ਉਠਾਓ ਅਤੇ ਘਰ ''ਚ ਹੀ ਬਣਾਓ ਜਾਮੁਨ ਦਾ ਜੈਮ।
ਬਣਾਉਣ ਲਈ ਸਮੱਗਰੀ :
1/ 2 ਕਿਲੋ ਜਾਮੁਨ
1 ਸੇਬ
1 ਕੱਪ ''ਬਰਾਉਣ ਸ਼ੂਗਰ'' ਜਾਂ ਸ਼ੱਕਰ
ਥੋੜ੍ਹਾ ਜਿਹਾ ਪਾਣੀ
ਬਨਾਉਣ ਦਾ ਤਰੀਕਾ :
1. ਜਾਮੁਨ ਨੂੰ ਚੰਗੀ ਤਰ੍ਹਾਂ ਧੋ ਕੇ ਵਿੱਚੋਂ ਕੱਟ ਲਓ।
2. ਬਰਤਨ ''ਚ ਥੋੜ੍ਹਾ ਪਾਣੀ ਅਤੇ ਜਾਮੁਨ ਪਾ ਲਓ ਅਤੇ ਪਕਾਓ। ਇਸ ਤਰ੍ਹਾਂ ਕਰਨ ਨਾਲ ਇਸ ਦੇ ਬੀਜ ਅਸਾਨੀ ਨਾਲ ਨਿਕਲ ਆਉਣਗੇ।
3. ਹੁਣ ਇਸ ਬਰਤਨ ''ਚ ਸ਼ੱਕਰ ਅਤੇ ਸੇਬ ਕੱਟ ਕੇ ਪਾ ਦਿਓ ਅਤੇ 15-20 ਮਿੰਟ ਤੱਕ ਪਕਾਓ।
4. ਚੰਗੀ ਤਰ੍ਹਾਂ ਗਲ੍ਹ ਜਾਣ ''ਤੇ ਇਸ ਮਿਸ਼ਰਣ ਨੂੰ ਛਾਣ ਲਓ।
5. ਹੁਣ ਇਸ ਮਿਸ਼ਰਣ ਨੂੰ ਗਾੜ੍ਹਾ ਹੋਣ ਤੱਕ ਪਕਾਓ।
6. ਠੰਡਾ ਹੋਣ ਤੇ ਸਾਫ ਜਾਰ ''ਚ ਭਰ ਕੇ ਫਰਿੱਜ ''ਚ ਰੱਖ ਦਿਓ।
7. ਇਹ ਜੈਮ ਖਾਣ ''ਚ ਬਹੁਤ ਸੁਆਦੀ ਹੁੰਦਾ ਹੈ।
