ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਰੱਦ ਰਹਿਣਗੀਆਂ ਇਹ ਰੇਲ ਗੱਡੀਆਂ

03/17/2023 2:50:36 PM

ਫਿਰੋਜ਼ਪੁਰ/ਅਬੋਹਰ (ਮਲਹੋਤਰਾ, ਸੁਨੀਲ) : ਰੇਲ ਵਿਭਾਗ ਵੱਲੋਂ ਅੰਮ੍ਰਿਤਸਰ-ਜੈਨਗਰ ਵਿਚਾਲੇ ਚੱਲਣ ਵਾਲੀ ਸਪੈਸ਼ਲ ਰੇਲਗੱਡੀ ਨੰਬਰ 04651-04652 ਨੂੰ 17 ਮਾਰਚ ਤੋਂ 9 ਅਪ੍ਰੈਲ ਵਿਚਾਲੇ 11 ਦਿਨ ਤੱਕ ਰੱਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਮੁਤਾਬਕ ਗੱਡੀ ਨੰਬਰ 04651 ਜੈਨਗਰ-ਅੰਮ੍ਰਿਤਸਰ ਸਪੈਸ਼ਲ ਰੇਲਗੱਡੀ 17, 19, 21, 24, 26, 28, 31 ਮਾਰਚ ਅਤੇ 2, 4, 7 ਅਤੇ 9 ਅਪ੍ਰੈਲ ਨੂੰ ਰੱਦ ਰਹੇਗੀ। ਇਸੇ ਤਰ੍ਹਾਂ ਅੰਮ੍ਰਿਤਸਰ-ਜੈਨਗਰ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 04652 ਨੂੰ 17, 19, 22, 24, 26, 29 ਤੇ 31 ਮਾਰਚ ਅਤੇ 2, 5, 7 ਤੇ 9 ਅਪ੍ਰੈਲ ਨੂੰ ਰੱਦ ਰੱਖਿਆ ਜਾਵੇਗਾ। 

ਇਹ ਵੀ ਪੜ੍ਹੋ- 2 ਸਾਲ ਦੇ ਮਾਸੂਮ ਸਿਰੋਂ ਉੱਠਿਆ ਪਿਓ ਦਾ ਹੱਥ, ਭਿਆਨਕ ਸੜਕ ਹਾਦਸੇ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤ

ਉੱਥੇ ਹੀ ਅਬੋਹਰ ਵਿਖੇ ਰੇਲ ਵਿਭਾਗ ਵੱਲੋਂ ਲਾਈਨਾਂ ਬਦਲਣ ਦਾ ਕੰਮ ਜਾਰੀ ਹੈ, ਜਿਸ ਕਾਰਨ ਅੰਬਾਲਾ ਤੋਂ ਅਬੋਹਰ ਅਤੇ ਫਾਜ਼ਿਲਕਾ ਲਈ ਜਿਹੜੀ ਪੈਸੰਜਰ ਗੱਡੀ ਆਉਂਦੀ ਸੀ, ਉਸ ਨੂੰ 30 ਦਿਨਾਂ ਲਈ ਰੱਦ ਕੀਤਾ ਗਿਆ ਹੈ। ਇਸੇ ਦੇ ਨਾਲ ਅੰਬਾਲਾ ਸ਼੍ਰੀਗੰਗਾਨਗਰ ਐਕਸਪ੍ਰੈਸ ਗੱਡੀ ਵੀ 15 ’ਤੋਂ 20 ਮਾਰਚ ਤੱਕ ਬੰਦ ਰਹੇਗੀ। ਅਬੋਹਰ ’ਤੋਂ 12.10 ਵਜੇ ਚੱਲਣ ਵਾਲੀ ਅੰਬਾਲਾ ਪੈਸੰਜਰ ਗੱਡੀ ਨੂੰ ਵੀ ਰੱਦ ਕੀਤਾ ਗਿਆ ਤੇ ਹੁਣ ਇਹ ਗੱਡੀ ਸਿਰਫ਼ ਬਠਿੰਡਾ ਤੱਕ ਜਾਵੇਗੀ। ਨਾਲ ਹੀ ਅਬੋਹਰ ਤੋਂ ਬੀਕਾਨੇਰ, ਜੋਧਪੁਰ ਜਾਣ ਵਾਲੀ ਗੱਡੀ 30 ਮਾਰਚ ਤੱਕ ਰੱਦ ਕੀਤੀ ਗਈ ਹੈ।

ਇਹ ਵੀ ਪੜ੍ਹੋ- ਮਾਨਸਾ ’ਚ 6 ਸਾਲਾ ਮਾਸੂਮ ਉਦੈਵੀਰ ਦੇ ਕਤਲ ਕਾਂਡ ’ਚ ਨਵਾਂ ਮੋੜ, ਸਾਹਮਣੇ ਆਈ ਵੀਡੀਓ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News