ਖੇਤਾਂ ''ਚ ਲੁਕਾ ਕੇ ਰੱਖਿਆ ਚਾਈਨਾ ਮੇਡ ਪਿਸਟਲ ਮੈਗਜ਼ੀਨ ਸਮੇਤ ਬਰਾਮਦ
Thursday, Apr 10, 2025 - 04:45 PM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਫਾਰੂ ਵਾਲਾ ਦੇ ਇਕ ਖੇਤ ਵਿਚ ਸਬ ਇੰਸਪੈਕਟਰ ਪਰਮਜੀਤ ਕੌਰ ਦੀ ਅਗਵਾਈ ਹੇਠ ਥਾਣਾ ਮਮਦੋਟ ਦੀ ਪੁਲਸ ਨੇ ਮਿਲੀ ਸੂਚਨਾ ਦੇ ਅਧਾਰ ’ਤੇ ਲੁਕਾ ਕੇ ਰੱਖਿਆ ਇਕ ਚਾਈਨਾ ਮੇਡ ਪਿਸਟਲ ਸਮੇਤ ਮੈਗਜ਼ੀਨ ਬਰਾਮਦ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਗਸ਼ਤ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਕੋਈ ਅਪਰਾਧਿਕ ਘਟਨਾ ਕਰਨ ਲਈ ਪਿੰਡ ਫਰੂ ਵਾਲਾ ਦੇ ਇਕ ਖੇਤ ਵਿਚ ਇੱਕ ਪਿਸਟਲ ਲੁਕਾ ਕੇ ਰੱਖਿਆ ਹੋਇਆ।
ਉਨ੍ਹਾਂ ਦੱਸਿਆ ਕਿ ਇਸ ਜਾਣਕਾਰੀ ਦੇ ਆਧਾਰ ’ਤੇ ਉਨ੍ਹਾਂ ਦੀ ਟੀਮ ਵੱਲੋਂ ਉਥੇ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਕਣਕ ਦੇ ਖੇਤ ਜਿੱਥੇ ਇਕ ਪਾਸੇ ਲਸਣ ਸੀ, ਵਿਚੋਂ ਚਾਈਨਾ ਮੇਡ ਪਿਸਟਲ ਅਤੇ ਇਕ ਮੈਗਜ਼ੀਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋੀ ਪਿਸਟਲ ਨੂੰ ਕਬਜੇ ਵਿੱਚ ਲੈ ਕੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਪਿਸਟਲ ਕਿਸ ਵਿਅਕਤੀ ਵੱਲੋਂ ਅਤੇ ਕਿਉਂ ਛੁਪਾ ਕੇ ਰੱਖਿਆ ਗਿਆ ਸੀ?