ਮਾਊਂਟ ਆਬੂ ''ਚ ਸਨਸੈੱਟ ਦ੍ਰਿਸ਼ ਨੂੰ ਦੇਖਣ ਲਈ ਵੱਡੀ ਗਿਣਤੀ ''ਚ ਪਹੁੰਚਦੇ ਸੈਲਾਨੀ
Monday, Aug 04, 2025 - 06:27 PM (IST)

ਮਾਊਂਟ ਆਬੂ/ਗੁਰੂਹਰਸਹਾਏ (ਸੁਨੀਲ ਆਵਲਾ) : ਰਾਜਸਥਾਨ 'ਚ ਸਥਿਤ ਮਾਊਂਟ ਆਬੂ ਜੋ ਕਿ ਹਿੱਲ ਸਟੇਸ਼ਨ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਗਰਮੀ ਬਹੁਤ ਹੀ ਘੱਟ ਪੈਂਦੀ ਹੈ ਅਤੇ ਸਾਲ ਭਰ ਰਿਮ-ਜਿਮ ਬਾਰਿਸ਼ ਹੁੰਦੀ ਰਹਿੰਦੀ ਹੈ। ਇਸ ਜਗ੍ਹਾ 'ਤੇ ਦੇਸ਼ ਦੁਨੀਆ ਤੋਂ ਸੈਲਾਨੀ ਮੌਸਮ ਦਾ ਆਨੰਦ ਮਾਨਣ ਲਈ ਆਉਂਦੇ ਹਨ। ਜ਼ਿਆਦਾਤਰ ਗੁਜਰਾਤ ਤੋਂ ਲੋਕ ਇੱਥੇ ਸ਼ਨੀਵਾਰ, ਐਤਵਾਰ ਨੂੰ ਇਥੇ ਮੌਸਮ ਦਾ ਆਨੰਦ ਮਾਨਣ ਲਈ ਆਉਂਦੇ ਹਨ ਕਿਉਂਕਿ ਗੁਜਰਾਤ ਰਾਜਸਥਾਨ ਬਾਰਡਰ ਨਾਲ-ਨਾਲ ਹੈ ਅਤੇ ਮਾਊਂਟ ਆਬੂ ਇਸ ਬਾਰਡਰ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ 'ਤੇ ਹੈ।
ਮਾਊਂਟ ਆਬੂ 'ਚ ਉੱਚੀ ਪਹਾੜੀ 'ਤੇ ਸਥਿਤ ਹਨੀਮੂਨ ਪੁਆਇੰਟ ਜਿੱਥੇ ਸ਼ਾਮ ਨੂੰ ਸਨਸੈੱਟ ਹੁੰਦਾ ਹੈ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਸੈਲਾਨੀ ਪਹੁੰਚਦੇ ਹਨ ਜਦੋਂ ਸਨਸੈੱਟ ਹੁੰਦਾ ਹੈ ਤਾਂ ਇਹ ਕੁਦਰਤੀ ਨਜ਼ਾਰਾ ਦੇਖਣ ਯੋਗ ਹੁੰਦਾ ਹੈ। ਮਾਊਂਟ ਆਬੂ 'ਚ ਤੁਹਾਨੂੰ ਸਕੂਟਰੀ, ਬਾਈਕ ਤਿੰਨ ਸੋ ਰੁਪਏ ਤੋਂ ਲੈ 500 ਰੁਪਏ ਤੱਕ ਪੂਰਾ ਦਿਨ ਰੈਂਟ 'ਤੇ ਮਿਲ ਜਾਂਦੇ ਹਨ ਤੇ ਤੁਸੀਂ ਇਸ 'ਤੇ ਪੂਰਾ ਦਿਨ ਘੁੰਮ ਕੇ ਹਸੀਨ ਵਾਦੀਆਂ ਤੇ ਹਸੀਨ ਮੌਸਮ ਦਾ ਆਨੰਦ ਮਾਣ ਸਕਦੇ ਹੋ। ਮਾਊਂਟ ਆਬੂ ਬਹੁਤ ਹੀ ਸ਼ਾਂਤ ਤੇ ਵਾਤਾਵਰਨ ਅਨੁਕੂਲ ਹੈ। ਆਮ ਤੌਰ 'ਤੇ ਇਥੇ ਫਿਲਮਾਂ ਦੀਆਂ ਸ਼ੂਟਿੰਗਾਂ ਵੀ ਹੁੰਦੀਆਂ ਹੀ ਰਹਿੰਦੀਆਂ ਹਨ।