ਫਿਰੋਜ਼ਪੁਰ ਜੇਲ੍ਹ ਮੁੜ ਚਰਚਾ 'ਚ, ਤਲਾਸ਼ੀ ਦੌਰਾਨ ਮਿਲੇ 8 ਮੋਬਾਇਲ, ਮਾਮਲਾ ਦਰਜ

Saturday, Nov 05, 2022 - 03:56 PM (IST)

ਫਿਰੋਜ਼ਪੁਰ ਜੇਲ੍ਹ ਮੁੜ ਚਰਚਾ 'ਚ, ਤਲਾਸ਼ੀ ਦੌਰਾਨ ਮਿਲੇ 8 ਮੋਬਾਇਲ, ਮਾਮਲਾ ਦਰਜ

ਫਿਰੋਜ਼ਪੁਰ (ਕੁਮਾਰ) : ਮੋਬਾਇਲ ਫੋਨਾਂ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਲੈ ਕੇ ਲੰਮੇ ਸਮੇਂ ਤੋਂ ਚਰਚਾ ’ਚ ਚੱਲੀ ਆ ਰਹੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਡੀ. ਆਈ. ਜੀ. ਜੇਲ੍ਹ ਫਿਰੋਜ਼ਪੁਰ ਸਰਕਲ ਤੇਜਿੰਦਰ ਸਿੰਘ ਮੋੜ ਅਤੇ ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਵੈਦ ਦੇ ਨਿਰਦੇਸ਼ਾਂ ਅਨੁਸਾਰ ਚਲਾਏ ਗਏ ਸਰਚ ਅਭਿਆਨ ਦੌਰਾਨ 8 ਹੋਰ ਮੋਬਾਇਲ ਬਰਾਮਦ ਹੋਏ ਹਨ। ਜੇਲ੍ਹ ਦੇ ਸਹਾਇਕ ਸੁਪਰਡੈਂਟ ਕਸ਼ਮੀਰ ਚੰਦ ਵੱਲੋਂ ਥਾਣਾ ਸਿਟੀ ਫਿਰੋਜ਼ਪੁਰ ਨੂੰ ਭੇਜੇ ਪੱਤਰ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਹਵਾਲਾਤੀ ਗੁਰਜੰਟ ਸਿੰਘ ਉਰਫ਼ ਜੈ, ਗੁਰਜੀਤ ਸਿੰਘ, ਇੱਕ ਹੋਰ ਹਵਾਲਾਤੀ ਗੁਰਜੰਟ ਸਿੰਘ, ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਹਵਾਲਾਤੀ ਗੁਰਦੀਪ ਸਿੰਘ ਉਰਫ਼ ਕਾਲੀ, ਕੈਦੀ ਸੁਖਦੇਵ ਸਿੰਘ, ਹਵਾਲਾਤੀ ਸੁਖਵਿੰਦਰ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। 

ਇਹ ਵੀ ਪੜ੍ਹੋ :  1000 ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਨੂੰ ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਖ਼ੁਸ਼ਖ਼ਬਰੀ, ਖਰੜਾ ਤਿਆਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਸਬ-ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਭੇਜੇ ਪੱਤਰਾਂ ਅਨੁਸਾਰ ਜਦੋਂ ਸਹਾਇਕ ਸੁਪਰਡੈਂਟ ਕਸ਼ਮੀਰ ਚੰਦ ਨੇ ਜੇਲ੍ਹ ਸਟਾਫ਼ ਦੇ ਨਾਲ ਪੁਰਾਣੀ ਬੈਰਕ ਨੰਬਰ 4 ਦੀ ਤਲਾਸ਼ੀ ਲਈ ਤਾਂ ਉੱਥੇ ਹਵਾਲਾਤੀ ਗੁਰਜੰਟ ਸਿੰਘ, ਗੁਰਜੀਤ ਸਿੰਘ, ਇੱਕ ਹੋਰ ਹਵਾਲਾਤੀ ਗੁਰਜੰਟ ਸਿੰਘ ਕੋਲੋਂ 3 ਮੋਬਾਇਲ ਫ਼ੋਨ ਸੈਮਸੰਗ ਕੀਪੈਡ, ਇੱਕ ਸੈਮਸੰਗ ਕੀਪੈਡ ਬਿਨਾਂ ਸਿਮ ਕਾਰਡ ਤੋਂ ਲਵਾਰਿਸ ਬਰਾਮਦ ਕੀਤਾ ਗਿਆ ਅਤੇ  ਬਲਾਕ ਨੰ: 3 ਬੈਰਕ ਨੰ: 6 ਦੀ ਤਲਾਸ਼ੀ ਲੈਣ ’ਤੇ ਕੈਦੀ ਸੁਖਦੇਵ ਸਿੰਘ ਪਾਸੋਂ ਇੱਕ ਅਤੇ ਹਵਾਲਾਤੀ ਸੁਖਵਿੰਦਰ ਸਿੰਘ ਕੋਲੋਂ 2 ਸੈਮਸੰਗ ਕੀਪੈਡ ਫ਼ੋਨ ਬਰਾਮਦ ਕੀਤੇ ਗਏ। ਬਾਕੀ ਤਿੰਨ ਮੋਬਾਇਲ ਫੋਨਾਂ ਵਿੱਚ ਵੀ. ਆਈ. ਅਤੇ ਏਅਰਟੈਲ ਕੰਪਨੀ ਦੇ ਸਿਮ ਕਾਰਡ ਹਨ।

ਇਹ ਵੀ ਪੜ੍ਹੋ : ਮੰਤਰੀ ਕੁਲਦੀਪ ਧਾਲੀਵਾਲ ਨੇ ਐੱਨ.ਆਰ.ਆਈਜ਼ ਦੀ ਸਹੂਲਤ ਲਈ ਕੀਤਾ ਅਹਿਮ ਐਲਾਨ

ਜੇਲ੍ਹ ਸਟਾਫ਼ ਵੱਲੋਂ ਜਦੋਂ ਬਲਾਕ ਨੰਬਰ 2 ਦੀ ਬੈਰਕ ਨੰਬਰ 1 ਦੀ ਤਲਾਸ਼ੀ ਲਈ ਗਈ ਤਾਂ ਹਵਾਲਾਤੀ ਪਰਮਜੀਤ ਸਿੰਘ ਅਤੇ ਹਵਾਲਾਤੀ ਗੁਰਦੀਪ ਸਿੰਘ ਕੋਲੋਂ ਦੋ ਮੋਬਾਇਲ ਫ਼ੋਨ ਬਰਾਮਦ ਹੋਏ, ਜਿਨ੍ਹਾਂ ਵਿੱਚੋਂ ਇੱਕ ਮੋਬਾਇਲ ਫ਼ੋਨ ਵਿੱਚ ਵੀ. ਆਈ. ਕੰਪਨੀ ਦਾ ਅਤੇ ਦੂਜੇ ਮੋਬਾਇਲ ਫ਼ੋਨ ਵਿੱਚ ਬੀ. ਐੱਸ. ਐੱਨ. ਐੱਲ. ਕੰਪਨੀ ਦਾ ਸਿਮ ਕਾਰਡ ਮਿਲਿਆ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਮੋਬਾਇਲਾਂ ਵਿੱਚ ਸਿਮ ਕਾਰਡ ਕਿਹੜੇ ਵਿਅਕਤੀਆਂ ਦੇ ਨਾਂ ’ਤੇ ਚੱਲ ਰਹੇ ਹਨ ਅਤੇ ਇਹ ਮੋਬਾਇਲ ਫੋਨ ਜੇਲ੍ਹ ਵਿੱਚ ਕਿਵੇਂ ਪੁੱਜੇ।

 


author

Harnek Seechewal

Content Editor

Related News