8 ਮਹੀਨੇ ਲੰਘਣ ’ਤੇ ਵੀ ਨਹੀਂ ਸ਼ੁਰੂ ਹੋਇਆ ਅਬੋਹਰ ਦੇ ਬੱਸ ਅੱਡੇ ਦਾ ਨਿਰਮਾਣ : ਸੰਦੀਪ ਜਾਖੜ

01/23/2023 6:31:11 PM

ਅਬੋਹਰ (ਸੁਨੀਲ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 8 ਮਹੀਨੇ ਪਹਿਲਾਂ ਵਿਧਾਨਸਭਾ ਸੈਸ਼ਨ ਦੌਰਾਨ ਭਰੋਸਾ ਦਿੱਤਾ ਸੀ ਕਿ ਸਥਾਨਕ ਬੱਸ ਅੱਡੇ ਦੇ ਨਿਰਮਾਣ ਲਈ ਰੁੱਕੀ ਹੋਈ ਲਗਭਗ 3 ਕਰੋੜ ਰੁਪਏ ਦੀ ਗ੍ਰਾਂਟ ਜਲਦ ਜਾਰੀ ਕਰ ਦਿੱਤੀ ਜਾਵੇਗੀ ਪਰ ਮੁੱਖ ਮੰਤਰੀ ਅਬੋਹਰ ਆ ਕੇ ਵੀ ਚਲੇ ਗਏ, ਗ੍ਰਾਂਟ ਅੱਜੇ ਤੱਕ ਨਹੀਂ ਆਈ। ਇਹ ਵਿਚਾਰ ਵਿਧਾਇਕ ਸੰਦੀਪ ਜਾਖੜ ਨੇ ਸਥਾਨਕ ਨਿਵਾਸ ਸਥਾਨ ’ਤੇ ਨਗਰ ਨਿਗਮ ਮੇਅਰ ਵਿਮਲ ਠਠੱਈ ਦੀ ਮੌਜੂਦਗੀ ਹੇਠ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅਬੋਹਰ ਦੀ ਅਣਗਹਿਲੀ ਦਾ ਸਿਲਸਿਲਾ ਦਿਨ ਪ੍ਰਤੀਦਿਨ ਲੰਬਾ ਹੁੰਦਾ ਜਾ ਰਿਹਾ ਹੈ। 8 ਮਹੀਨੇ ਪਹਿਲਾਂ ਨਗਰ ਨਿਗਮ ਦੇ ਕਮਿਸ਼ਨਰ ਦਾ ਤਬਾਦਲਾ ਕੀਤਾ ਗਿਆ, ਉਨ੍ਹਾਂ ਦੀ ਥਾਂ ’ਤੇ ਸਥਾਈ ਨਿਯੁਕਤੀ ਅਜੇ ਤੱਕ ਨਹੀਂ ਹੋਈ। ਇਸਦਾ ਉਲਟ ਪ੍ਰਭਾਵ ਵਿਕਾਸ ਕੰਮਾਂ ’ਤੇ ਪੈ ਰਿਹਾ ਹੈ। ਹਾਲ ਹੀ ’ਚ ਸਰਕਾਰ ਨੇ ਜ਼ਿਲ੍ਹਾ ਫਾਜ਼ਿਲਕਾ ’ਚ 4 ਸੁਪਰ ਸਮਾਰਟ ਸਕੂਲ ਬਣਾਉਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ’ਚ ਅਬੋਹਰ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ- ਮਨਪ੍ਰੀਤ ਬਾਦਲ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਬਠਿੰਡਾ ਦੀ ਸਿਆਸਤ 'ਚ ਆ ਸਕਦਾ ਹੈ ਭੂਚਾਲ

ਇਸੇ ਸਿਲਸਿਲੇ ’ਚ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਬੀਤੇ ਦਿਨਾਂ ਦਾਅਵਾ ਕੀਤਾ ਸੀ ਕਿ ਅਬੋਹਰ ਦੇ 100 ਬੈੱਡ ਦੀ ਕੈਪਾਸਿਟੀ ਵਾਲੇ ਸਿਵਲ ਹਸਪਤਾਲ ਲਈ 8 ਹੋਰ ਡਾਕਟਰ ਮਨਜੂਰ ਕਰਵਾਏ ਗਏ ਹਨ ਪਰ ਇਨ੍ਹਾਂ ’ਚੋਂ 4 ਡਾਕਟਰਾਂ ਦੇ ਨਾਂ ਹੀ ਸਾਹਮਣੇ ਆਏ ਹਨ, ਉਹ ਵੀ ਪਹਿਲਾਂ ਨਿਯੁਕਤ ਕੀਤੇ ਗਏ ਸੀ ਅਤੇ ਸਿਖਲਾਈ ਪੂਰੀ ਕਰਨ ਬਾਅਦ ਹੁਣ ਕਾਰਜਭਾਰ ਸੰਭਾਲ ਰਹੇ ਹਨ। ਗਣਤੰਤਰ ਦਿਵਸ ’ਤੇ 400 ਨਵੇਂ ਆਮ ਆਦਮੀ ਕਲੀਨਿਕ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ’ਚ ਅਬੋਹਰ ਦੇ 2 ਕੇਂਦਰ ਸ਼ਾਮਲ ਹਨ, ਜਿਹੜੇ ਪਹਿਲਾਂ ਤੋਂ ਹੀ ਕੰਮ ਕਰ ਰਹੇ ਸੀ ਸਿਰਫ਼ ਉਨ੍ਹਾਂ ਦਾ ਨਾਂ ਬਦਲਿਆ ਜਾ ਰਿਹਾ ਹੈ। ਪਿਛਲੀ ਸਰਕਾਰ ਨੇ ਸਿੱਖਿਆ ਦੇ ਪ੍ਰਸਾਰ ’ਤੇ ਜਿਹੜਾ ਜ਼ੋਰ ਦਿੱਤਾ ਉਸਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਪਰ ਵਰਤਮਾਨ ਸਰਕਾਰ ਪ੍ਰਚਾਰ ਜ਼ਿਆਦਾ, ਕੰਮ ਘਟ ਦੀ ਨੀਤੀ ’ਤੇ ਚਲ ਰਹੀ ਹੈ।

ਇਹ ਵੀ ਪੜ੍ਹੋ- ਇੰਗਲੈਂਡ-ਕੈਨੇਡਾ 'ਚ ਪੜ੍ਹਾਈ ਕਰਨਾ ਸੌਖਾ ਨਹੀਂ, ਪੰਜਾਬੀਆਂ ਨੂੰ 5 ਵੱਡੀਆਂ ਚੁਣੌਤੀਆਂ ਦਾ ਕਰਨਾ ਪੈਂਦਾ ਸਾਹਮਣਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News