ਗੋਲ਼ੀ ਵਰਗੀ ਚੀਜ਼ ਛਾਤੀ ''ਚ ਲੱਗਣ ਕਾਰਨ ਲਹੂ-ਲੂਹਾਣ ਹੋਇਆ ਨੌਜਵਾਨ, ਪੁਲਸ ਵੱਲੋਂ ਕੀਤੀ ਜਾ ਰਹੀ ਜਾਂਚ

04/11/2023 3:43:46 PM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਸ਼ਹਿਰ ਦੇ ਦੇਵੀ ਦੁਵਾਰਾ ਮੰਦਿਰ ਦੇ ਕੋਲ ਖੜ੍ਹੇ ਇਕ ਨੌਜਵਾਨ ਦੀ ਛਾਤੀ ਦੇ ਕੋਲ ਅਚਾਨਕ ਗੋਲ਼ੀ ਵਰਗੀ ਚੀਜ਼ ਲੱਗ ਗਈ ਅਤੇ ਉਸਦਾ ਖ਼ੂਨ ਨਿਕਲਣਾ ਸ਼ੁਰੂ ਹੋ ਗਿਆ, ਜਿਸਨੂੰ ਤੁਰੰਤ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਜ਼ਖ਼ਮੀ ਹੋਏ 30 ਸਾਲਾ ਨੌਜਵਾਨ ਸਾਗਰ ਹਾਂਡਾ ਨੇ ਦੱਸਿਆ ਕਿ ਉਹ ਮੰਦਿਰ ਦੇ ਬਾਹਰ ਖੜ੍ਹਾ ਸੀ ਤਾਂ ਅਚਾਨਕ ਇਕ ਧਮਾਕਾ ਹੋਇਆ ਅਤੇ ਉਸ ਨੇ ਸੋਚਿਆ ਕਿ ਸ਼ਾਇਦ ਕਿਸੇ ਗੱਡੀ ਦਾ ਟਾਇਰ ਫੱਟ ਗਿਆ ਹੈ ਪਰ ਦੇਖਦੇ ਹੀ ਦੇਖਦੇ ਉਸਦੀ ਛਾਤੀ ਦੇ ਕੋਲੋਂ ਖ਼ੂਨ ਨਿਕਲਣਾ ਸ਼ੁਰੂ ਹੋ ਗਿਆ। ਫਿਰ ਜਦੋਂ ਉਸਨੇ ਟੀ-ਸ਼ਰਟ ਉਤਾਰੀ ਤਾਂ ਉਸਨੂੰ ਪਲਾਸਟਿਕ ਵਰਗੀ ਕੋਈ ਚੀਜ਼ ਲੱਗੀ ਦਿਖਾਈ ਦਿੱਤੀ, ਜੋ ਉਸਨੇ ਆਪਣੇ ਹੱਥ ਨਾਲ ਕੱਢ ਦਿੱਤੀ। ਉਨ੍ਹਾਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਚੱਲਿਆ ਕਿ ਅਜਿਹੀ ਚੀਜ਼ ਮਾਰਨ ਵਾਲੇ ਕੌਣ ਸਨ ਅਤੇ ਉਨ੍ਹਾਂ ਨੇ ਕਿੱਥੋਂ ਅਜਿਹੀ ਚੀਜ਼ ਚਲਾਈ।

ਇਹ ਵੀ ਪੜ੍ਹੋ- ਹਵਸ ਦੀ ਹੱਦ! 3 ਧੀਆਂ ਦੇ ਪਿਓ ਨੇ ਆਪਣੇ 7 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ

ਇਸ ਸਬੰਧੀ ਜਦੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਡਿਊਟੀ ’ਤੇ ਮੌਜੂਦ ਡਾਕਟਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਖ਼ਮੀ ਨੌਜਵਾਨ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਗੰਨ ਸ਼ਾਟ ਦਿਖਾਈ ਨਹੀਂ ਦਿੰਦਾ, ਫਿਰ ਵੀ ਡਾਕਟਰ ਜ਼ਖ਼ਮੀ ਨੌਜਵਾਨ ਦਾ ਮੁਆਇਨਾ ਅਤੇ ਇਲਾਜ ਕਰ ਰਹੇ ਹਨ। ਦੂਜੇ ਪਾਸੇ ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਸੁਰਿੰਦਰ ਬਾਂਸਲ ਨੇ ਦੱਸਿਆ ਕਿ ਸਾਗਰ ਹਾਂਡਾ ਨੂੰ ਗੋਲ਼ੀ ਨਹੀਂ ਲੱਗੀ, ਬਲਕਿ ਕੋਈ ਪਲਾਸਟਿਕ ਦੇ ਖਿਡੌਣਾ ਗੰਨ ਦੀ ਗੋਲ਼ੀ ਵਰਗੀ ਚੀਜ਼ ਲੱਗੀ ਹੈ, ਫਿਰ ਵੀ ਪੁਲਸ ਵਲੋਂ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਵਲੋਂ ਡਾਕਟਰਾਂ ਦੀ ਰਿਪੋਰਟ ਦਾ ਇੰਤਜਾਰ ਕੀਤਾ ਜਾ ਰਿਹਾ ਹੈ ਅਤੇ ਦੇਖਣ ’ਚ ਲੱਗਦਾ ਹੈ ਕਿ ਇਹ ਕਿਸੇ ਗੰਨ ਜਾਂ ਪਿਸਟਲ ਆਦਿ ਦੀ ਗੋਲ਼ੀ ਨਹੀਂ ਹੈ। ਉਹ ਇਸ ਘਟਨਾ ਨੂੰ ਲੈ ਕੇ ਮੌਕੇ ’ਤੇ ਹੀ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਸੰਗਰੂਰ 'ਚ ਵਾਪਰਿਆ ਭਿਆਨਕ ਹਾਦਸਾ, ਛੁੱਟੀ ਆਏ ਫ਼ੌਜੀ ਦੀ ਹੋਈ ਦਰਦਨਾਕ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News