ਭਾਰਤ ਬੰਦ ਦੇ ਸੱਦੇ ਦਾ ਗੁਰੂਹਰਸਹਾਏ ’ਚ ਮਿਲਿਆ-ਜੁਲਿਆ ਅਸਰ
Friday, Feb 16, 2024 - 02:36 PM (IST)

ਗੁਰੂਹਰਸਹਾਏ (ਮਨਜੀਤ, ਸੁਨੀਲ ਵਿੱਕੀ ਆਵਲਾ) : ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਜਿੱਥੇ ਪੂਰੇ ਭਾਰਤ ਅਤੇ ਪੰਜਾਬ ਵਿਚ ਲੋਕਾਂ ਵਲੋ ਆਪਣੀਆਂ-ਆਪਣੀਆਂ ਦੁਕਾਨਾਂ ਬੰਦ ਕੀਤੀਆਂ ਹੋਈਆਂ ਹਨ। ਉੱਥੇ ਹੀ ਅੱਜ ਹਲਕਾ ਗੁਰੂਹਰਸਹਾਏ ਵਿਖੇ ਇਸਦਾ ਅਸਰ ਮਿਲਿਆ-ਜੁਲਿਆ ਵੇਖਣ ਨੂੰ ਮਿਲਿਆ। ਅੱਜ ਗੁਰੂਹਰਸਹਾਏ ਵਿਖੇ ਇਸ ਦਾ ਮਿਲਿਆ-ਜੁਲਿਆ ਅਸਰ ਵੇਖਣ ਨੂੰ ਮਿਲਿਆ। ਸ਼ਹਿਰ ਵਿਚ ਕਈ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਖੋਲ੍ਹੀਆਂ ਅਤੇ ਕਈ ਦੁਕਾਨਦਾਰ ਆਪਣੀ ਦੁਕਾਨਾਂ ਦੇ ਅੱਧੇ ਸ਼ਟਰ ਖੋਲ੍ਹੇ ਹੋਏ ਸਨ ਅਤੇ ਦੁਕਾਨਦਾਰਾਂ ਦੇ ਬਾਹਰ ਬੈਠੇ ਨਜ਼ਰ ਆਏ।
ਸ਼ਹਿਰ ਦੀ ਫਰੀਦਕੋਟ ਰੋਡ,ਮੁਕਤਸਰ ਰੋਡ,ਮੇਨ ਬਾਜ਼ਾਰ ਅਤੇ ਕਈ ਹੋਰ ਵੱਖ-ਵੱਖ ਬਾਜ਼ਾਰਾਂ ਵਿੱਚ ਕੁਝ ਦੁਕਾਨਾਂ ਖੁੱਲੀਆਂ ਤੇ ਕੁਝ ਦੁਕਾਨਾਂ ਬੰਦ ਰਹੀਆ। ਸ਼ਹਿਰ ਅੰਦਰ ਲੋਕਾਂ ਦੀ ਆਵਾਜਾਈ ਆਮ ਦਿਨਾਂ ਵਾਂਗ ਹੀ ਰਹੀ। ਇਸੇ ਤਰਾਂ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਫਿਰੋਜ਼ਪੁਰ ਫਾਜ਼ਿਲਕਾ ਤੇ ਧਰਨਾ ਲਾ ਕੇ ਰੋਡ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਗਿਆ ਅਤੇ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।