ਸਾਬਕਾ ਕਾਂਗਰਸੀ ਵਿਧਾਇਕ ਵੱਲੋਂ ਲਗਾਤਾਰ ਪਿੰਡ ਪੱਧਰ ''ਤੇ ਮੀਟਿੰਗਾਂ ਦਾ ਦੌਰ ਜਾਰੀ

Friday, Aug 22, 2025 - 04:06 PM (IST)

ਸਾਬਕਾ ਕਾਂਗਰਸੀ ਵਿਧਾਇਕ ਵੱਲੋਂ ਲਗਾਤਾਰ ਪਿੰਡ ਪੱਧਰ ''ਤੇ ਮੀਟਿੰਗਾਂ ਦਾ ਦੌਰ ਜਾਰੀ

ਗੁਰੂਹਰਸਹਾਏ (ਵਿਪਨ) : ਆਉਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅੱਜ ਹਲਕਾ ਗੁਰੂਹਰਸਹਾਏ ਦੇ ਵੱਖ-ਵੱਖ ਪਿੰਡਾਂ 'ਚ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਂਵਲਾ ਵੱਲੋਂ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਿੰਡਾਂ ਦੇ ਵਰਕਰਾਂ ਨੂੰ ਮਿਲ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ। ਕਾਂਗਰਸ ਪਾਰਟੀ ਦੇ ਏਜੰਡੇ ਅਨੁਸਾਰ ਪਿੰਡ ਪੱਧਰ ਤੇ ਬੂਥ ਕਮੇਟੀਆਂ, ਮੰਡਲ ਕਮੇਟੀਆਂ ਅਤੇ ਬਲਾਕ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ।

ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ 'ਚ ਵੱਡੀ ਜਿੱਤ ਪ੍ਰਾਪਤ ਕਰਨ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਅੱਜ ਹਲਕੇ ਦੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਵੱਖ-ਵੱਖ ਜ਼ੋਨਾਂ ਅਧੀਨ ਪੈਂਦੇ ਪਿੰਡਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਅੱਜ ਪਹਿਲੀ ਮੀਟਿੰਗ ਪਿੰਡ ਕੋਹਰ ਸਿੰਘ ਵਾਲਾ ਜ਼ੋਨ 'ਚ ਪੈਂਦੇ ਪਿੰਡਾ ਦੀ ਕੀਤੀ ਗਈ ਅਤੇ ਦੂਜੀ ਮੀਟਿੰਗ ਪਿੰਡ ਮਹਿਮਾ 'ਚ ਅਤੇ ਤੀਜੀ ਮੀਟਿੰਗ ਬਸਤੀ ਜੁਆਏ ਸਿੰਘ ਵਾਲਾ ਵਿਖੇ ਪੈਦੇ ਪਿੰਡਾ ਤੋਂ ਇਲਾਵਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਵੀ ਕੀਤੀਆਂ ਗਈਆਂ। ਵਰਕਰਾਂ ਵੱਲੋਂ ਕਾਂਗਰਸ ਪਾਰਟੀ ਦੇ ਏਜੰਡੇ 'ਤੇ ਡੱਟ ਕੇ ਪਹਿਰਾ ਦੇਣ ਅਤੇ ਵੱਡੀ ਜਿੱਤ ਕਾਂਗਰਸ ਪਾਰਟੀ ਦੀ ਝੋਲੀ ਪਾਉਣ ਦਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੂੰ ਭਰੋਸਾ ਦਿਵਾਇਆ ਗਿਆ।

ਸਾਬਕਾ ਵਿਧਾਇਕ ਆਂਵਲਾ ਦੀ ਲੋਕਪ੍ਰਿਅਤਾ ਆਮ ਲੋਕਾਂ ਵਿੱਚ ਲਗਾਤਾਰ ਵੱਧ ਰਹੀ ਹੈ। ਵੱਖ-ਵੱਖ ਪਿੰਡਾਂ ਤੋਂ ਆਏ ਵਰਕਰਾਂ ਵੱਲੋਂ ਮੀਟਿੰਗ ਦੌਰਾਨ ਉਨ੍ਹਾਂ ਚੰਗੇ ਈਮਾਨਦਾਰ ਅਤੇ ਮਿਹਨਤੀ ਆਗੂਆਂ ਨੂੰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ 'ਚ ਟਿਕਟਾਂ ਦੇਣ ਦੀ ਗੱਲ 'ਤੇ ਜ਼ੋਰ ਦਿੱਤਾ। ਇਸ ਮੌਕੇ ਬਲਾਕ ਪ੍ਰਧਾਨ ਅਮਰੀਕ ਸਿੰਘ, ਪ੍ਰਧਾਨ ਭੀਮ ਕੰਬੋਜ, ਸੰਦੀਪ ਮਾਹਮੂਜੋਈਆਂ, ਭਿੰਦਰ ਗੈਰੀ, ਸਵਰਨ ਸਿੰਘ ਮਿਸ਼ਰੀ ਵਾਲਾ ਗੁਰਪੀਤ ਅਵਾਨ, ਰਸ਼ਪਾਲ ਮਹਿਮਾ, ਹੈਪੀ ਮਿਰਜ਼ਾ ਰਣਧੀਰ ਸਿੰਘ,ਗੁਰਲਾਲ ਸਿੰਘ ਗਗਨ ਬੰਨਾ ਵਾਲਾ, ਗੁਰਲਾਲ ਲਾਲੀ, ਅਮ੍ਰਿਤਪਾਲ ਸਿੰਘ ਪੀ.ਏ, ਅਮਰ ਕੰਬੋਜ ਪੀ ਏ, ਨਿਸ਼ੂ ਦਹੂਜਾ ਪੀ.ਏ, ਸਚਿਨ ਆਵਲਾ, ਜੋਨੀ ਆਵਲਾ, ਅਸ਼ੋਕ ਕੰਬੋਜ, ਰਿੰਕੂ ਸੋਢੀ, ਮਨਦੀਪ ਮੰਨੀ ਉਨ੍ਹਾਂ ਨਾਲ ਵੱਖ ਵੱਖ ਪਿੰਡਾਂ ਤੋਂ ਮੌਜੂਦਾ ਅਤੇ ਸਾਬਕਾ ਸਰਪੰਚ-ਪੰਚ, ਬਲਾਕ ਸੰਮਤੀ, ਜ਼ਿਲ੍ਹਾ ਪਰਿਸ਼ਦ ਮੈਂਬਰ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਅਹੁਦੇਦਾਰ ਵੀ ਹਾਜ਼ਰ ਸਨ।


author

Babita

Content Editor

Related News