ਦੇਸ਼ ਦੀ ਕਿਸਾਨੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ : ਆਗੂ

12/12/2018 3:45:08 PM

ਫਿਰੋਜ਼ਪੁਰ (ਅਕਾਲੀਆਂਵਾਲਾ)– ਦੇਸ਼ ਦੀ ਕਿਸਾਨੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਕਿਸਾਨੀ ਸੰਕਟ ਦਾ ਅਸਰ ਸਾਡੇ ਕਾਰੋਬਾਰਾਂ ’ਤੇ ਵੀ ਪੈ ਰਿਹਾ ਹੈ। ਇਹ ਵਿਚਾਰ ਬਖਸ਼ੀਸ਼ ਸਿੰਘ ਮਸਤੇ ਵਾਲਾ ਸੀਨੀਅਰ ਆਗੂ, ਵਕੀਲ ਚਿੱਤ ਬੀਰ ਸਿੰਘ ਕਮਾਲਗੜ੍ਹ ਯੂਥ ਆਗੂ, ਰਵਿੰਦਰ ਸਿੰਘ ਨੂਰਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਕ ਸਥਿਤੀ ਬਹੁਤ ਹੀ ਖਰਾਬ ਹੈ, ਖੇਤੀਬਾੜੀ ਦੇ ਸੰਕਟ ਨੇ ਪੰਜਾਬ ਦੀ ਆਰਥਕਤਾ ਨੂੰ ਵੱਡੀ ਸੱਟ ਮਾਰੀ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਵਰਗੇ ਐਲਾਨਾਂ ਨੇ ਪੰਜਾਬ ਦੀ ਕਿਸਾਨੀ ਨੂੰ ਉਸ ਮੋੜ ’ਤੇ ਲਿਆ ਖੜ੍ਹਾ ਕੀਤਾ ਹੈ ਕਿ ਨਾ ਤਾਂ ਕਿਸਾਨਾਂ ਦਾ ਕਰਜ਼ਾ ਮੁਆਫ ਹੋਇਆ, ਸਗੋਂ ਉਨ੍ਹਾਂ ਦੇ ਖਾਤੇ ਖਰਾਬ ਹੋ ਰਹੇ ਹਨ। ਇਸ ਲਈ ਸਾਡੀਆਂ ਸਰਕਾਰਾਂ ਇਸ ਮਸਲੇ ’ਤੇ ਗੰਭੀਰ ਹੋਣ ਕਿਉਂਕਿ ਕਿਸਾਨੀ ਨਾਲ ਦੇਸ਼ ਦੇ ਲੋਕਾਂ ਦੀ 80 ਫੀਸਦੀ ਰੋਜ਼ੀ ਰੋਟੀ ਜੁੜੀ ਹੋਈ ਹੈ ।


Related News