ਨਾਕਾ ਤੋੜ ਕੇ ਭੱਜੇ ਨੌਜਵਾਨਾਂ ਨੇ ਪੁਲਸ ਨੂੰ ਪਾਈਆਂ ਭਾਜੜਾਂ

Friday, Jul 31, 2020 - 01:04 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ): ਫ਼ਾਜ਼ਿਲਕਾ ਸ਼ਹਿਰ 'ਚ ਮੋਟਰਸਾਇਕਲ ਸਵਾਰ ਨੌਜਵਾਨਾਂ ਵਲੋਂ ਪੁਲਸ 'ਤੇ ਹਮਲਾ ਕਰਨ ਦ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਫਾਜ਼ਿਲਕਾ ਪੁਲਸ ਵਲੋਂ ਨਾਕੇਬੰਦੀ ਦੌਰਾਨ ਐਕਟਿਵਾ ਸਵਾਰ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਇਸ ਸਬੰਧੀ ਨੌਜਵਾਨਾਂ ਨੇ ਰੁਕਣ ਦੀ ਬਜਾਏ ਐਕਟਿਵਾ ਭਜਾ ਲਈ ਅਤੇ ਪੁਲਸ ਵਲੋਂ ਮੋਟਰਸਾਈਕਲ ਰਾਹੀਂ ਨੌਜਵਾਨਾਂ ਦਾ ਪਿੱਛਾ ਕੀਤਾ ਗਿਆ ਅਤੇ ਫ਼ਾਜ਼ਿਲਕਾ ਦੇ ਨਾਮਦੇਵ ਨਗਰ ਜਾ ਕੇ ਪੁਲਸ ਨੇ ਨੌਜਵਾਨਾਂ ਨੂੰ ਰੋਕਿਆ ਤਾਂ ਪੁਲਸ ਨਾਲ ਨੌਜਵਾਨਾਂ ਨੇ ਗਾਲੀ-ਗਲੋਚ ਕੀਤੀ ਅਤੇ ਇਕ ਏ.ਐਸ.ਆਈ. ਨਾਲ ਹੱਥੋ ਪਾਈ ਵੀ ਕੀਤੀ, ਇੰਨਾ ਹੀ ਨਹੀਂ ਉਨ੍ਹਾਂ ਨੇ ਪੁਲਸ 'ਤੇ ਇੱਟਾਂ ਨਾਲ ਹਮਲਾ ਵੀ ਕੀਤਾ। 

ਪੁਲਸ ਮੁਲਾਜ਼ਮਾਂ ਨੇ ਜਦੋਂ ਇਸ ਘਟਨਾ ਦੀ ਵੀਡੀਓ ਬਣਾਉਣੀ ਚਾਹੀ ਤਾਂ ਉਕਤ ਨੌਜਵਾਨਾਂ ਨੇ ਮੋਬਾਈਲ ਖੋਹ ਕੇ ਸੁੱਟ ਦਿੱਤਾ ਅਤੇ ਲੋਕਾਂ ਦੇ ਇਕੱਠੇ ਹੋਣ ਤੇ ਨੌਜਵਾਨ ਐਕਟਿਵਾ ਛੱਡ ਕੇ ਫਰਾਰ ਹੋ ਗਏ। ਫਿਲਹਾਲ ਪੁਲਸ ਵਲੋਂ ਐਕਟਿਵਾ ਹਿਰਾਸਤ 'ਚ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਨੌਜਵਾਨ ਕੌਣ ਸਨ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਇਸ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਆਖਰਕਾਰ ਨੌਜਵਾਨ ਕੌਣ ਸਨ ਤੇ ਕੀ ਕਾਰਨ ਸੀ ਕਿ ਪੁਲਸ ਦੇ ਰੋਕੇ ਜਾਣ 'ਤੇ ਵੀ ਉਹ ਰੁਕੇ ਨਹੀਂ ਅਤੇ ਉਨ੍ਹਾਂ ਨੇ ਪੁਲਸ 'ਤੇ ਹੀ ਹਮਲਾ ਕਰ ਦਿੱਤਾ।


Shyna

Content Editor

Related News