ਫਿਰੋਜ਼ਪੁਰ ’ਚ ਬਰਾੜ ਹੁੰਡਾਈ ਨਾਲ 11,29,281 ਦੀ ਧੋਖਾਧੜੀ, ਪੁਲਸ ਵੱਲੋਂ ਮਾਂ-ਪੁੱਤਾਂ ਖ਼ਿਲਾਫ਼ ਮਾਮਲਾ ਦਰਜ

Friday, Mar 20, 2026 - 05:40 PM (IST)

ਫਿਰੋਜ਼ਪੁਰ ’ਚ ਬਰਾੜ ਹੁੰਡਾਈ ਨਾਲ 11,29,281 ਦੀ ਧੋਖਾਧੜੀ, ਪੁਲਸ ਵੱਲੋਂ ਮਾਂ-ਪੁੱਤਾਂ ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ(ਰਾਜੇਸ਼ ਢੰਡ): ਫਿਰੋਜ਼ਪੁਰ ਦਿਹਾਤੀ ਪੁਲਸ ਨੇ ‘ਬਰਾੜ ਹੁੰਡਾਈ’ (ਬਰਾੜ ਆਟੋ ਮੋਟਿਵ) ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿਚ ਕੰਪਨੀ ਦੇ ਹੀ ਇਕ ਇੰਸ਼ੋਰੈਂਸ ਮੈਨੇਜਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ 406, 477-ਏ, 120-ਬੀ, ਆਈਪੀਸੀ 43, 66, 72 ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਡੀਐੱਸਪੀ ਫਿਰੋਜ਼ਪੁਰ ਦਿਹਾਤੀ ਵੱਲੋਂ ਕੀਤੀ ਗਈ ਇਕ ਲੰਮੀ ਪੜਤਾਲੀਆ ਰਿਪੋਰਟ ਨੰਬਰ 974-ਪੀਸੀ-ਆਰ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ। 

ਇਹ ਵੀ ਪੜ੍ਹੋ- ਹੋਟਲਾਂ 'ਚ ਨਿਹੰਗ ਸਿੰਘ ਕਰ ਰਹੇ ਛਾਪੇਮਾਰੀ, ਦੇਖੋ ਪੂਰੀ ਵੀਡੀਓ

ਪੁਲਸ ਨੇ ਦੱਸਿਆ ਕਿ ਅਮਨਦੀਪ ਸਿੰਘ ਵਾਸੀ ਮੋਗਾ (ਬਰਾੜ ਹੁੰਡਾਈ) ਵੱਲੋਂ ਅਗਸਤ 2025 ਵਿਚ ਦਿੱਤੀ ਗਈ ਇਕ ਸ਼ਿਕਾਇਤ ਦੀ ਜਾਂਚ ਡੀਐੱਸਪੀ ਫਿਰੋਜ਼ਪੁਰ ਦਿਹਾਤੀ ਕਰਨ ਸ਼ਰਮਾ ਵੱਲੋਂ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ੋਅਰੂਮ ਵਿਚ ਬਤੌਰ ਇੰਸ਼ੋਰੈਂਸ ਮੈਨੇਜਰ ਤੈਨਾਤ ਸ਼ਮਿੰਦਰ ਸਿੰਘ ਵਾਸੀ ਰਣਜੀਤਗੜ੍ਹ, ਸ੍ਰੀ ਮੁਕਤਸਰ ਸਾਹਿਬ ਨੇ ਕੰਪਨੀ ਦੇ ਭਰੋਸੇ ਦਾ ਫਾਇਦਾ ਉਠਾਉਂਦਿਆਂ ਵੱਡਾ ਗਬਨ ਕੀਤਾ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਇਕੱਠੀਆਂ 3 ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਸ਼ਮਿੰਦਰ ਸਿੰਘ ਨੇ ਆਪਣੇ ਭਰਾ ਅਮਨਪ੍ਰੀਤ ਸਿੰਘ ਦੀ ਮਦਦ ਨਾਲ ਕੰਪਨੀ ਦੇ ਇੰਸ਼ੋਰੈਂਸ ਪੋਰਟਲ ਦੀ ਵਰਤੋਂ ਕਰਦਿਆਂ ਵੱਖ-ਵੱਖ 69 ਗਾਹਕਾਂ ਦੀਆਂ ਬੀਮਾ ਪਾਲਸੀਆਂ ਕੀਤੀਆਂ। ਇਨ੍ਹਾਂ ਪਾਲਸੀਆਂ ਦੀ 11,29,281 ਰੁਪਏ ਦੀ ਰਕਮ ਕੰਪਨੀ ਦੇ ਖਾਤੇ ਵਿਚ ਜਮ੍ਹਾ ਕਰਵਾਉਣ ਦੀ ਬਜਾਏ, ਮੁਲਜ਼ਮਾਂ ਨੇ ਆਪਣੇ ਨਿੱਜੀ ਖਾਤਿਆਂ ਵਿਚ ਟਰਾਂਸਫਰ ਕਰ ਲਈ। ਬਾਅਦ ਵਿਚ ਇਹ ਰਾਸ਼ੀ ਉਨ੍ਹਾਂ ਦੀ ਮਾਤਾ ਸੁਨੀਤਾ ਰਾਣੀ ਦੇ ਬੈਂਕ ਖਾਤੇ ਵਿਚ ਭੇਜ ਦਿੱਤੀ ਗਈ। ਪੁਲਸ ਪੜਤਾਲ ਵਿਚ ਇਹ ਵੀ ਪਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਬਰਾੜ ਹੁੰਡਾਈ ਦੇ ਗਾਹਕਾਂ ਦਾ ਗੁਪਤ ਡਾਟਾ ਚੋਰੀ ਕੀਤਾ ਅਤੇ ਉਸ ਦੀ ਵਰਤੋਂ ਆਪਣੇ ਨਿੱਜੀ ਫਾਇਦੇ ਲਈ ਕੀਤੀ। 

ਇਹ ਵੀ ਪੜ੍ਹੋ- ਪੰਜਾਬ 'ਚ ਗੜ੍ਹੇਮਾਰੀ ਦੀ ਸੰਭਾਵਨਾ, ਓਰੇਂਜ ਅਲਰਟ ਜਾਰੀ, ਜਾਣੋ ਆਉਣ ਵਾਲੇ ਦਿਨਾਂ ਦੀ UPDATE

ਸੀਨੀਅਰ ਕਪਤਾਨ ਪੁਲਸ ਫਿਰੋਜ਼ਪੁਰ ਦੀ ਮਨਜ਼ੂਰੀ ਤੋਂ ਬਾਅਦ ਥਾਣਾ ਕੁੱਲਗੜ੍ਹੀ ਵਿਖੇ ਤਿੰਨਾਂ ਮੁਲਜ਼ਮਾਂ ਸ਼ਮਿੰਦਰ ਸਿੰਘ ਪੁੱਤਰ ਦਵਿੰਦਰ ਸਿੰਘ, ਅਮਨਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਅਤੇ ਸੁਨੀਤਾ ਰਾਣੀ ਪਤਨੀ ਦਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News