ਫਿਰੋਜ਼ਪੁਰ ''ਚ ਸ਼ੱਕੀ ਹਾਲਾਤ ''ਚ ਸੜਕ ਕਿਨਾਰਿਓਂ ਮਿਲੀ ਵਿਅਕਤੀ ਦੀ ਲਾਸ਼, ਸਰੀਰ ''ਤੇ ਸਨ ਸੱਟਾਂ ਦੇ ਨਿਸ਼ਾਨ

Wednesday, Jan 18, 2023 - 12:49 PM (IST)

ਫਿਰੋਜ਼ਪੁਰ ''ਚ ਸ਼ੱਕੀ ਹਾਲਾਤ ''ਚ ਸੜਕ ਕਿਨਾਰਿਓਂ ਮਿਲੀ ਵਿਅਕਤੀ ਦੀ ਲਾਸ਼, ਸਰੀਰ ''ਤੇ ਸਨ ਸੱਟਾਂ ਦੇ ਨਿਸ਼ਾਨ

ਫਿਰੋਜ਼ਪੁਰ (ਸੰਨੀ) : ਫਿਰੋਜ਼ਪੁਰ 'ਚ ਸ਼ੱਕੀ ਹਾਲਾਤ 'ਚ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਕੱਚਾ ਜ਼ੀਰਾ ਰੋਡ 'ਤੇ ਸੜਕ ਕਿਨਾਰੇ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ ਵਾਸੀ ਪ੍ਰੀਤ ਨਗਰ ਫਿਰੋਜ਼ਪੁਰ ਵਜੋਂ ਹੋਈ ਹੈ ਤੇ ਉਹ ਮੰਡੀ ਬੋਰਡ 'ਚ ਚੌਂਕੀਦਾਰ ਦਾ ਕੰਮ ਕਰਦਾ ਸੀ। ਦੱਸਿਆ ਦਾ ਰਿਹਾ ਹੈ ਕਿ ਬੀਤੇ ਦਿਨੀਂ ਤਰਸੇਮ ਸਿੰਘ ਆਪਣੀ ਸਾਲੀ ਨੂੰ ਛੱਡਣ ਲਈ ਜ਼ੀਰਾ ਗਿਆ ਹੋਇਆ ਸੀ। ਤਰਸੇਮ ਸਿੰਘ ਸਹੁਰੇ ਘਰੋਂ ਤਾਂ ਚਲਾ ਗਿਆ ਪਰ ਘਰ ਨਹੀਂ ਪਰਤਿਆ ਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਦੋਂ ਉਹ ਘਰ ਨਹੀਂ ਆਇਆ ਤਾਂ ਪਰਿਵਾਰ ਤੇ ਸਹੁਰਿਆਂ ਨੇ ਇਧਰ-ਓਧਰ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਪਤੀ ਨੇ ਪਤਨੀ ਨਾਲ ਕਮਾਇਆ ਧ੍ਰੋਹ, ਦੋਸਤਾਂ ਨੂੰ ਬੁਲਾ ਆਪ ਕਰਵਾਇਆ ਗੈਂਗਰੇਪ

ਭਾਲ ਕਰਦਿਆਂ ਪਰਿਵਾਰ ਵਾਲਿਆਂ ਨੂੰ ਉਸਦੀ ਲਾਸ਼ ਕੱਚਾ ਜ਼ੀਰਾ ਸੜਕ ਦੇ ਕਿਨਾਰੇ ਤੋਂ ਬਰਾਮਦ ਹੋਈ। ਪਰਿਵਾਰ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਡੀ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਧਾਰਾ 302 ਦਾ ਮਾਮਲਾ ਦਰਜ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਗੱਲ ਕਰਦਿਆਂ ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਜਾਵੇ।   

ਇਹ ਵੀ ਪੜ੍ਹੋ- ਲਾਪਤਾ ਪੋਤੇ ਦੀ ਭਾਲ 'ਚ ਦਰ-ਦਰ ਦੀਆਂ ਠੋਕਰਾਂ ਖਾ ਰਹੇ ਦਾਦੇ ਨੂੰ ਇੰਝ ਆਵੇਗੀ ਮੌਤ, ਸੋਚਿਆ ਨਾ ਸੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News