ਹੱਦ ਹੋ ਗਈ ! ਨਸ਼ੇ ''ਚ ਧੁੱਤ ਈ-ਰਿਕਸ਼ਾ ਚਾਲਕ ਨੇ ਪਹਿਲਾਂ ਕਾਰ ਨੂੰ ਮਾਰੀ ਟੱਕਰ, ਫ਼ਿਰ ਕੀਤੀ ਇਕ ਹੋਰ ਮਾੜੀ ਕਰਤੂਤ
Saturday, Feb 22, 2025 - 05:55 AM (IST)

ਜਲੰਧਰ (ਸੁਨੀਲ)– ਮਕਸੂਦਾਂ ਦੇ ਫਲਾਈਓਵਰ ’ਤੇ ਇਕ ਈ-ਰਿਕਸ਼ਾ ਚਾਲਕ ਦੀ ਗੁੰਡਾਗਰਦੀ ਨੇ ਲਾਅ ਐਂਡ ਆਰਡਰ ਦੀ ਸਥਿਤੀ ਦਾ ਮਜ਼ਾਕ ਬਣਾ ਦਿੱਤਾ। ਟਾਂਡਾ ਤੋਂ ਆਏ ਨੌਜਵਾਨ ਦੀ ਗੱਡੀ ਵਿਚ ਪਹਿਲਾਂ ਤਾਂ ਨਸ਼ੇ ਵਾਲੇ ਕੈਪਸੂਲਾਂ ਦੇ ਨਸ਼ੇ ਵਿਚ ਧੁੱਤ ਈ-ਰਿਕਸ਼ਾ ਵਾਲੇ ਨੇ ਟੱਕਰ ਮਾਰ ਕੇ ਗੱਡੀ ਦਾ ਨੁਕਸਾਨ ਕਰ ਦਿੱਤਾ।
ਇਹੀ ਨਹੀਂ, ਇਸ ਤੋਂ ਬਾਅਦ ਈ-ਰਿਕਸ਼ਾ ਚਾਲਕ ਨੇ ਕਰਤਾਰਪੁਰ ਤੋਂ ਕੁਝ ਆਪਣੇ ਸਾਥੀ ਬੁਲਾ ਕੇ ਗੱਡੀ ਚਾਲਕ ’ਤੇ ਹੀ ਦੋਸ਼ ਲਾ ਕੇ ਜ਼ਲੀਲ ਕੀਤਾ ਤੇ ਉਸ 'ਤੇ ਇਲਜ਼ਾਮ ਲਗਾਏ। ਇਸ ਮਗਰੋਂ ਭੀੜ ਵਿਚੋਂ ਕਿਸੇ ਵਿਅਕਤੀ ਨੇ ਕਾਰ ਦੇ ਡਰਾਈਵਰ ਦਾ ਮੋਬਾਈਲ ਵੀ ਲੈ ਲਿਆ।
ਇਹ ਵੀ ਪੜ੍ਹੋ- ਹੁਣ ਪਤੀ ਦੇ ਕੈਨੇਡਾ ਜਾਣ ਮਗਰੋਂ ਪਤਨੀ ਨੇ ਬਦਲ ਲਏ ਤੇਵਰ ! ਜਾਣੋ ਕੀ ਹੈ ਪੂਰਾ ਮਾਮਲਾ
ਸ਼ੁਭਮ ਸ਼ਰਮਾ ਨਿਵਾਸੀ ਟਾਂਡਾ ਨੇ ਦੋਸ਼ ਲਾਇਆ ਕਿ ਉਸ ਦਾ ਮੋਬਾਈਲ ਕਿਸੇ ਨੇ ਇਸ ਕਾਰਨ ਗਾਇਬ ਕੀਤਾ ਕਿਉਂਕਿ ਉਸ ਨੇ ਮੋਬਾਈਲ ਵਿਚ ਨਸ਼ੇ ਵਾਲੇ ਕੈਪਸੂਲ ਮਿਲਣ ਦੀ ਵੀਡੀਓ ਬਣਾਈ ਸੀ ਅਤੇ ਉਸ ਵਿਚ ਰਿਕਸ਼ਾ ਚਾਲਕ ਖੁਦ ਕਹਿ ਰਿਹਾ ਸੀ ਕਿ ਉਹ ਨਸ਼ੇ ਦੀ ਹਾਲਤ ਵਿਚ ਹੈ। ਪੀੜਤ ਸ਼ੁਭਮ ਨੇ ਪੁਲਸ ਥਾਣਾ ਨੰਬਰ 1 ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਇਹ ਵੀ ਪੜ੍ਹੋ- ਇਕ ਹੋਰ ਨੌਜਵਾਨ ਚੜ੍ਹਿਆ ਠੱਗ ਏਜੰਟਾਂ ਦੇ ਧੱਕੇ ! ਸਟੱਡੀ ਵੀਜ਼ੇ ਦੇ ਚੱਕਰ 'ਚ ਲਵਾ ਬੈਠਾ 40 ਲੱਖ ਦਾ ਚੂਨਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e