ਸਵਾਰੀਆਂ ਨਾਲ ਭਰੇ ਆਟੋ ਅੱਗੇ ਅਚਾਨਕ ਆ ਡਿਗਾ ਦਰੱਖਤ, ਮਚਿਆ ਚੀਕ ਚਿਹਾੜਾ
Friday, May 09, 2025 - 06:39 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ) : ਸ਼ਹਿਰ ਦੀ ਗੁੱਦੜ ਢੰਡੀ ਰੋਡ 'ਤੇ ਗੁਰੂਹਰਸਹਾਏ ਵੱਲੋਂ ਕਿਸੇ ਪਿੰਡ ਵੱਲ ਨੂੰ ਜਾ ਰਹੇ ਆਟੋ ਅੱਗੇ ਦਰੱਖਤ ਡਿੱਗਣ ਨਾਲ ਆਟੋ ਪਲਟ ਗਿਆ ਜਿਸ ਕਾਰਣ ਕਈ ਸਵਾਰੀਆਂ ਜ਼ਖਮੀ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂਹਰਸਹਾਏ ਤੋਂ ਗੁੱਦੜ ਢੰਡੀ ਨੂੰ ਕਿਸੇ ਪਿੰਡ ਵੱਲ ਜਾ ਰਹੇ ਆਟੋ ਅੱਗੇ ਦਰਖਤ ਡਿੱਗ ਗਿਆ, ਇਸ ਦੌਰਾਨ ਆਟੋ ਆਪਣਾ ਸੰਤੁਲਨ ਗਵਾ ਬੈਠਾ ਅਤੇ ਪਲਟ ਗਿਆ ਕਿਉਂਕਿ ਅੱਜ ਸ਼ਾਮ ਨੂੰ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ ਜਿਸ ਕਾਰਨ ਸੜਕ 'ਤੇ ਦਰੱਖਤ ਟੁੱਟ ਕੇ ਡਿੱਗ ਪਿਆ ਤੇ ਆਟੋ ਗਿਆ।
ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਆਟੋ ਵਿਚ ਕਈ ਸਵਾਰ ਸਵਾਰ ਸਨ। ਹਾਦਸੇ ਵਿਚ ਆਟੋ ਸਵਾਰ ਕਈ ਸਵਾਰੀਆਂ ਨੂੰ ਕਾਫੀ ਸੱਟਾਂ ਲੱਗੀਆਂ। ਹਾਦਸੇ ਦਾ ਪਤਾ ਲੱਗਦੇ ਹੀ 108 ਐਬੂਲੈਂਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਇਲਾਜ ਰਾਹੀ ਹਸਪਤਾਲ ਦਾਖਲ ਕਰਾਇਆ ਗਿਆ ਹੈ।