ਫਿਰੋਜ਼ਪੁਰ ''ਚ ਧਰਨਾ ਦੇ ਰਹੇ ਕਰੀਬ 25 ਵਿਅਕਤੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

Thursday, Mar 23, 2023 - 11:33 AM (IST)

ਫਿਰੋਜ਼ਪੁਰ ''ਚ ਧਰਨਾ ਦੇ ਰਹੇ ਕਰੀਬ 25 ਵਿਅਕਤੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਫਿਰੋਜ਼ਪੁਰ (ਕੁਮਾਰ) : ਮਾਝੇ-ਮਾਲਵੇ ਨੂੰ ਜੋੜਨ ਵਾਲੇ ਬੰਡਾਲਾ ਪੁਲ 'ਤੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਅਤੇ ਜੇਲ੍ਹਾਂ ਵਿਚ ਬੰਦ ਕੀਤੇ ਸਿੱਖਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਧਰਨਾ ਦਿੱਤਾ ਗਿਆ। ਪੰਜਾਬ ਪੁਲਸ ਵੱਲੋਂ ਇਸ ਧਰਨੇ ਨੂੰ ਖ਼ਤਮ ਕਰਾਉਣ ਲਈ ਬੇਸ਼ੁਮਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਧਰਨਾਕਾਰੀਆਂ ਵੱਲੋਂ ਧਰਨਾ ਨਾ ਚੁੱਕਣ 'ਤੇ ਪੁਲਸ ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਸ ਇਨ੍ਹਾਂ ਧਰਨਾਕਾਰੀ ਸਿੱਖਾਂ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਲੈ ਗਈ ਹੈ ਅਤੇ ਮੰਜ਼ਿਲ ਭੇਜਣ ਲਈ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਮੋਗਾ 'ਚ ਦਿਨ ਚੜ੍ਹਦੇ ਹੀ ਅਧਿਆਪਕਾ ਨਾਲ ਵਾਪਰਿਆ ਦਰਦਨਾਕ ਹਾਦਸਾ, ਮੌਕੇ 'ਤੇ ਹੀ ਟੁੱਟ ਗਈ ਸਾਹਾਂ ਦੀ ਡੋਰ

ਪੁਲਸ ਦੀ ਗੱਡੀ ਵਿੱਚ ਬੈਠੇ ਇਨ੍ਹਾਂ ਧਰਨਾਕਾਰੀਆਂ ਸਿੱਖਾਂ ਨੇ ਪੁਲਸ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਜਿਨ੍ਹਾਂ ਸੰਗਤਾਂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਵਿੱਚ ਦੋ ਵਿਦਿਆਰਥੀ ਵੀ ਹਨ, ਜਿਨ੍ਹਾਂ ਦਾ 24 ਮਾਰਚ ਨੂੰ 12ਵੀਂ ਜਮਾਤ ਦਾ ਪੇਪਰ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਉਕਤ ਵਿਦਿਆਰਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਉਹ ਸ਼ਾਂਤੀਪੂਰਨ ਪ੍ਰਦਰਸ਼ਨ ਕਰਦੇ ਸਨ, ਫਿਰ ਵੀ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੂਜੇ ਪਾਸੇ ਗ੍ਰਿਫ਼ਤਾਰ ਕੀਤੇ ਗਏ ਧਰਨਾਕਾਰੀਆਂ ਦੀ ਮਦਦ ਲਈ ਆਏ ਉਂਝ ਕਿਸਾਨ ਨੇਤਾਵਾਂ ਨੇ ਕਿਹਾ ਕਿ ਉਹ ਕਿਸਾਨ ਸੰਗਠਨਾਂ ਨੂੰ ਨਾਲ ਲੈ ਕੇ ਇਸ ਧੱਕੇਸ਼ਾਹੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ।

ਇਹ ਵੀ ਪੜ੍ਹੋ- ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਖੁੱਲ੍ਹੀ ਚਿੱਠੀ 'ਤੇ ਸਿਮਰਜੀਤ ਬੈਂਸ ਦੀ ਤਿੱਖੀ ਪ੍ਰਤੀਕਿਰਿਆ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News