ਪੁਲਸ ਨੇ ਪੋਸਤ ਅਤੇ 6,59,000 ਦੀ ਡਰੱਗ ਮਨੀ ਸਮੇਤ 3 ਵਿਅਕਤੀਆਂ ਨੂੰ ਕੀਤਾ ਕਾਬੂ

Tuesday, Aug 06, 2024 - 06:11 PM (IST)

ਪੁਲਸ ਨੇ ਪੋਸਤ ਅਤੇ 6,59,000 ਦੀ ਡਰੱਗ ਮਨੀ ਸਮੇਤ 3 ਵਿਅਕਤੀਆਂ ਨੂੰ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ (ਪਵਨ ਤਨੇਜਾ, ਖੁਰਾਣਾ, ਕਟਾਰੀਆ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਗੋਰਵ ਯਾਦਵ ਆਈ.ਪੀ.ਐੱਸ., ਡੀ.ਜੀ.ਪੀ, ਅਸ਼ਵਨੀ ਕਪੂਰ ਆਈ.ਪੀ.ਐੱਸ, ਡਿਪਟੀ ਇੰਸਪੈਕਟਰ ਜਨਰਲ ਪੁਲਸ, ਫਰੀਦਕੋਟ ਰੇਂਜ, ਫਰੀਦਕੋਟ ਦੀਆਂ ਹਦਾਇਤਾ ਤਹਿਤ ਤੁਸ਼ਾਰ ਗੁਪਤਾ ਆਈ.ਪੀ.ਐੱਸ., ਐੱਸ.ਐੱਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹਾ ਅੰਦਰ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ ਵਿੱਢੀ ਮੁਹਿੰਮ ਦੌਰਾਨ ਮਨਮੀਤ ਸਿੰਘ ਢਿੱਲੋਂ, ਕਪਤਾਨ ਪੁਲਸ (ਇੰਨਵੈ), ਸ਼੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ ਐੱਸ.ਆਈ. ਦੀਪਿਕਾ ਰਾਣੀ ਮੁੱਖ ਅਫਸਰ, ਥਾਣਾ ਗਿੱਦੜਬਾਹਾ ਅਤੇ ਇੰਸ. ਬਿਕਰਮਜੀਤ ਸਿੰਘ, ਮੁੱਖ ਅਫਸਰ, ਥਾਣਾ ਕੋਟਭਾਈ ਵੱਲੋਂ ਜਸਬੀਰ ਸਿੰਘ, ਪੀ.ਪੀ.ਐੱਸ, ਉਪ ਕਪਤਾਨ ਪੁਲਸ, ਗਿੱਦੜਬਾਹਾ ਦੀ ਹਾਜ਼ਰੀ ਵਿਚ ਗਿੱਦੜਬਾਹਾ-ਮਲੋਟ ਰੋਡ, ਨੇੜੇ ਪਿੰਡ ਫਕਰਸਰ ਇਕ ਕਾਰ ਵਿਚੋਂ 55 ਕਿੱਲੋਗ੍ਰਾਮ ਪੋਸਤ ਅਤੇ 1 ਲੱਖ 9 ਹਜ਼ਾਰ ਰੁਪਏ ਡਰੱਗ ਮਨੀ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਸ ਨੇ 2 ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰਕੇ 35 ਕਿੱਲੋਗ੍ਰਾਮ ਪੋਸਤ ਅਤੇ 5 ਲੱਖ 50 ਹਜ਼ਾਰ ਰੁਪਏ ਡਰੱਗ ਮਨੀ ਬ੍ਰਾਮਦਗ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਮੁਲਜ਼ਮਾਂ ਦਾ ਨਾਂ 

ਰਿੰਕੂ ਗੁੱਜਰ ਪੁੱਤਰ ਰਜਿੰਦਰ ਸਿੰਘ ਵਾਸੀ ਬਸੇੜੀ, ਜ਼ਿਲ੍ਹਾ ਕਰੋਲ਼ੀ (ਰਾਜਸਥਾਨ) (ਉਮਰ ਕਰੀਬ 27 ਸਾਲ), ਧੀਰ ਸਿੰਘ ਪੁੱਤਰ ਬਦਾਮ ਸਿੰਘ ਵਾਸੀ ਤੇਸਗਾਮ, ਜ਼ਿਲ੍ਹਾ ਗੰਗਾਨਗਰ (ਰਾਜਸਥਾਨ) (ਉਮਰ ਕਰੀਬ 31 ਸਾਲ), ਕੁਲਦੀਪ ਸਿੰਘ ਉਰਫ ਮਨੀ ਪੁੱਤਰ ਬਲਜਿੰਦਰ ਸਿੰਘ ਵਾਸੀ ਹੁਸਨਰ (ਉਮਰ ਕਰੀਬ 30 ਸਾਲ) ਹੈ। ਜਦਕਿ ਨਾਮਜਦ ਦੋਸ਼ੀਆਂ ਵਿਚ ਸੁਰਜੀਤ ਸਿੰਘ ਪੁੱਤਰ ਸਵਰਨ ਸਿੰਘ (ਉਮਰ ਕਰੀਬ 33 ਸਾਲ), ਰਜਿੰਦਰ ਸਿੰਘ ਉਰਫ ਰਾਜਾ ਪੁੱਤਰ ਗੁਰਜੰਟ ਸਿੰਘ ਵਾਸੀਆਨ ਕਾਉਣੀ (ਉਮਰ ਕਰੀਬ 49 ਸਾਲ) ਸ਼ਾਮਲ ਹੈ।


author

Gurminder Singh

Content Editor

Related News