ਭਗੌੜਾ ਐਲਾਨਿਆ ਮੁਕਤਸਰ ਜੇਲ ਦਾ ਬੰਦੀ ਪ੍ਰੋਡਕਸ਼ਨ ਵਾਰੰਟ ’ਤੇ ਫਰੀਦਕੋਟ ਲਿਆਂਦਾ
Wednesday, Jul 15, 2026 - 04:53 PM (IST)
ਫਰੀਦਕੋਟ (ਜਗਦੀਸ਼) : ਸਥਾਨਕ ਮਾਣਯੋਗ ਜੇ. ਐੱਮ. ਆਈ. ਸੀ. ਦੀ ਅਦਾਲਤ ਵੱਲੋਂ ਭਗੌੜੇ ਐਲਾਨੇ ਮੁਲਜ਼ਮ ਬੀਰਇੰਦਰਪਾਲ ਸਿੰਘ (ਵਾਸੀ ਸੈਕਟਰ 105, ਐੱਸ. ਏ. ਐੱਸ. ਨਗਰ ਮੋਹਾਲੀ, ਹਾਲ ਵਾਸੀ ਫਰੀਦਕੋਟ) ਨੂੰ ਹੌਲਦਾਰ ਯਾਦਵਿੰਦਰ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਤਫਤੀਸ਼ ’ਚ ਸ਼ਾਮਲ ਕਰ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਅਦਾਲਤ ਵੱਲੋਂ ਉਕਤ ਮੁਲਜ਼ਮ ਨੂੰ ਕੇਸ ਨੰਬਰ ਐੱਨ. ਏ. ਸੀ. ਟੀ. 205-2025 ’ਚ ਬੀਤੀ 5 ਮਈ 2026 ਨੂੰ ਪੀ. ਓ. (ਭਗੌੜਾ) ਐਲਾਨ ਕੀਤਾ ਗਿਆ ਸੀ, ਜਿਸ ਦੇ ਆਧਾਰ ’ਤੇ ਥਾਣਾ ਸਿਟੀ ਪੁਲਸ ਨੇ ਬੀਤੀ 10 ਜੁਲਾਈ 2026 ਨੂੰ ਮੁਕੱਦਮਾ ਨੰਬਰ 327 ਦਰਜ ਕੀਤਾ ਸੀ।
