ਕ੍ਰਿਸ਼ਨ ਕੁਮਾਰ ਸੰਮੀ ਤੇਰ੍ਹੀਆ ਨੇ ਨਗਰ ਕੌਂਸਲਰ ਪ੍ਰਧਾਨਗੀ ਦਾ ਸੰਭਾਲਿਆ ਅਹੁਦਾ

05/04/2021 1:25:03 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ/ਖੁਰਾਣਾ): ਵਾਰਡ ਨੰਬਰ 24 ਤੋਂ ਕੌਂਸਲਰ ਕ੍ਰਿਸ਼ਨ ਕੁਮਾਰ ਸੰਮੀ ਤੇਰ੍ਹੀਆ ਨੇ ਅੱਜ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ। ਸੰਮੀ ਤੇਰ੍ਹੀਆ ਇਸ ਵਾਰ ਵਾਰਡ ਨੰਬਰ 24 ਤੋਂ ਕੌਂਸਲਰ ਚੁਣੇ ਗਏ ਹਨ। ਉਹ ਟਕਸਾਲੀ ਕਾਂਗਰਸੀ ਹਨ। ਉਨ੍ਹਾਂ ਦੇ ਪਿਤਾ ਮੁਕੰਦ ਲਾਲ ਤੇਰ੍ਹੀਆ 1984 ’ਚ ਨਗਰ ਕੌਂਸਲ ਦੇ ਪ੍ਰਧਾਨ ਰਹੇ ਹਨ।

ਸ਼ੰਮੀ ਤੇਰ੍ਹੀਆ 1992 ’ਚ ਪਹਿਲੀ ਵਾਰ ਕੌਂਸਲਰ ਬਣੇ ਸਨ। ਉਹ ਲਗਾਤਾਰ 18 ਸਾਲ ਕੌਂਸਲਰ ਰਹੇ ਅਤੇ 63 ਸਾਲ ਦੇ ਸ਼ੰਮੀ ਤੇਰ੍ਹੀਆ ਦੂਜੀ ਵਾਰ ਨਗਰ ਕੌਂਸਲ ਦੇ ਪ੍ਰਧਾਨ ਬਣੇ ਹਨ। ਅੱਜ ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਕੋਰੋਨਾ ਨਿਯਮਾਂ ਦਾ ਖਿਆਲ ਰੱਖਿਆ ਗਿਆ। ਉਨ੍ਹਾਂ ਨੂੰ ਵੱਖ-ਵੱਖ ਧਾਰਮਿਕ, ਰਾਜਸੀ ਅਤੇ ਸਮਾਜਿਕ ਸਖਸ਼ੀਅਤਾਂ ਨੇ ਮੁਬਾਰਕ ਦਿੱਤੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪੂਰੀ ਸਫਾਈ ਵਿਵਸਥਾ ਬਹਾਲ ਕਰਨੀ ਅਤੇ ਪੂਰੀ ਤਰ੍ਹਾਂ ਸਟਰੀਟ ਲਾਈਟਾਂ ਲਵਾਉਣਾ ਉਨ੍ਹਾਂ ਦੀ ਪਹਿਲ ਹੈ। 


Shyna

Content Editor

Related News