ਪੁਲਸ ਦੀ ਵੱਡੀ ਕਾਰਵਾਈ, ਹੈਰੋਇਨ ਤੇ 1 ਲੱਖ ਡਰੱਗ ਮਨੀ ਸਮੇਤ 3 ਗ੍ਰਿਫ਼ਤਾਰ

Monday, Jun 30, 2025 - 04:33 PM (IST)

ਪੁਲਸ ਦੀ ਵੱਡੀ ਕਾਰਵਾਈ, ਹੈਰੋਇਨ ਤੇ 1 ਲੱਖ ਡਰੱਗ ਮਨੀ ਸਮੇਤ 3 ਗ੍ਰਿਫ਼ਤਾਰ

ਫ਼ਰੀਦਕੋਟ (ਰਾਜਨ) : ਪੁਲਸ ਵੱਲੋਂ ਤਿੰਨ ਦੋਸ਼ੀਆਂ ਨੂੰ ਹੈਰੋਇਨ, ਡਰੱਗਮਨੀ, ਮੋਬਾਇਲਾਂ ਅਤੇ ਕਾਰ ਸਮੇਤ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਡਾ. ਪ੍ਰੱਗਿਆ ਜੈਨ ਨੇ ਦਿੰਦਿਆਂ ਦੱਸਿਆ ਕਿ ਦੋਸ਼ੀਆਂ ਵਿਚ ਅਕਾਸ਼ ਪੁੱਤਰ ਕਾਰਜ ਸਿੰਘ ਵਾਸੀ ਨਹਿਰ ਕਲੌਨੀ ਫਿਰੋਜ਼ਪੁਰ, ਜੋਗਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਫ਼ਰੀਦਕੋਟ ਅਤੇ ਗੁਰਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਫਿਰੋਜ਼ਪੁਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੁਲਸ ਚੌਂਕੀ ਮੈਡੀਕਲ ਵਿਖੇ ਸਹਾਇਕ ਥਾਣੇਦਾਰ ਅਕਲਪ੍ਰੀਤ ਸਿੰਘ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਸਥਾਨਕ ਰੈੱਡ ਕਰਾਸ ਕੰਟੀਨ ਤੋਂ ਥੋੜ੍ਹਾ ਅੱਗੇ ਇਕ ਕਾਰ ਵਿਚ ਤਿੰਨ ਨੌਜਵਾਨ ਬੈਠੇ ਹਨ ਜਿਨ੍ਹਾਂ ਕੋਲ ਕੋਈ ਨਸ਼ੀਲੀ ਵਸਤੂ ਹੋਣ ਦਾ ਅੰਦੇਸ਼ਾ ਹੈ। 

ਇਸ ਇਤਲਾਹ 'ਤੇ ਪੁਲਸ ਪਾਰਟੀ ਵੱਲੋਂ ਰੇਡ ਮਾਰ ਕੇ ਕਾਰ ਦੇ ਡੈੱਸ਼ ਬੋਰਡ ’ਤੇ ਪਾਰਦਰਸ਼ੀ ਲਿਫਾਫੇ ਵਿਚ ਪਈ ਹੈਰੋਇਨ ਜਿਸਦਾ ਵਜ਼ਨ 150 ਗ੍ਰਾਮ, ਇਕ ਕੰਪਿਊਟਰ ਕੰਡਾ, 1 ਲੱਖ ਡਰੱਗਮਨੀ ਅਤੇ 3 ਮੋਬਾਇਲ ਬਰਾਮਦ ਕੀਤੇ ਗਏ। ਪੁਸਲ ਨੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਮੁਤਾਬਕੇ ਮਾਮਲੇ ਵਿਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। 


author

Gurminder Singh

Content Editor

Related News