ਹੈਰੋਇਨ ਸਮੇਤ ਇਕ ਕਾਬੂ
Saturday, Jul 19, 2025 - 06:19 PM (IST)

ਮਲੋਟ (ਸ਼ਾਮ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਨਸ਼ੇ ਵਿਰੁੱਧ ਮੁਹਿੰਮ ਤਹਿਤ ਥਾਣਾ ਸਦਰ ਮਲੋਟ ਪੁਲਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਐੱਸ. ਐੱਚ. ਓ ਕਬਰਵਾਲਾ ਰਵਿੰਦਰ ਸ਼ਰਮਾ ਦੀ ਅਗਵਾਈ ਹੇਠ ਪੁਲਸ ਟੀਮ ਨੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੀ ਤਲਾਸ਼ ਤਹਿਤ ਪਿੰਡ ਅਸਪਾਲ ਅੱਡੇ 'ਤੇ ਇਕ ਵਿਅਕਤੀ ਨੂੰ ਸ਼ੱਕੀ ਹਾਲਤ ਵਿਚ ਵੇਖਿਆ। ਜਿਹਨਾਂ ਪੁਲਸ ਟੀਮ ਨੂੰ ਵੇਖ ਕਿ ਘਬਰਾ ਗਿਆ।
ਪੁਲਸ ਨੇ ਉਕਤ ਵਿਅਕਤੀ ਦਾ ਨਾਮ ਪਤਾ ਪੁੱਛਿਆ ਤਾਂ ਉਸਦੀ ਸ਼ਨਾਖਤ ਦਰਬਾਰਾ ਸਿੰਘ ਉਰਫ ਬਾਰੂ ਪੁੱਤਰ ਤਰਸੇਮ ਸਿੰਘ ਵਾਸੀ ਰੱਤਾ ਖੇੜਾ ਵੱਡਾ ਵਜੋਂ ਹੋਈ। ਪੁਲਸ ਨੇ ਤਲਾਸ਼ੀ ਦੌਰਾਨ ਉਕਤ ਪਾਸੋਂ 20ਗ੍ਰਾਮ ਹੈਰੋਇਨ ਬਰਾਮਦ ਕਰ ਲਈ। ਇਸ ਮਾਮਲੇ ਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਕਬਰਵਾਲਾ ਥਾਣਾ ਵਿਖੇ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।